Faridkot News : ਜੈਤੋ 'ਚ ਪਿਓ-ਪੁੱਤ ਨੇ ਮਾਰੀ ਨਹਿਰ ’ਚ ਛਾਲ, ਜੀਵਨਲੀਲ੍ਹਾ ਸਮਾਪਤੀ ਤੋਂ ਪਹਿਲਾਂ ਬਣਾਈ ਵੀਡੀਓ
Jaito News : ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਅਧੀਨ ਜੈਤੋ ਕਸਬੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਕ ਪਿਓ-ਪੁੱਤ ਨੇ ਨਹਿਰ 'ਚ ਛਾਲ ਕੇ ਮਾਰ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਓ ਗੁਰਲਾਲ ਸਿੰਘ ਨੇ ਛਾਲ ਮਾਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ, ਜੋ ਕਿ ਕਿਸਾਨ ਪਰਿਵਾਰ ਨਾਲ ਜੁੜਿਆ ਹੋਇਆ। ਮ੍ਰਿਤਕ ਪਿਓ-ਪੁੱਤ ਪਿੰਡ ਮੜਾਕ ਦੇ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਅੱਜ ਤੜਕਸਾਰ ਪਿਆ ਪੁੱਤ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਵਿਅਕਤੀ ਦਾ ਨਾਮ ਗੁਰਲਾਲ ਕਰੀਬ 34 ਤੇ ਪੁੱਤਰ ਦਾ ਨਾਮ ਬਲਜੋਤ ਕਰੀਬ 15 ਸੀ। ਦੋਨੋਂ ਪਿਓ-ਪੁੱਤ ਜੈਤੋ ਦੇ ਪਿੰਡ ਮੜਾਕ ਦੇ ਰਹਿਣ ਵਾਲੇ ਸਨ। ਅੱਜ ਤੜਕਸਾਰ ਕਰੀਬ 8 ਵਜੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਮੌਕੇ 'ਤੇ ਪਿੰਡ ਵਾਸੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਮੌਕੇ 'ਤੇ ਗੋਤਾ ਕਵਰ ਪਹੁੰਚ ਚੁੱਕੇ ਹਨ ਤੇ ਐਨਡੀਆਰਐਫ ਦੀਆਂ ਟੀਮਾਂ ਵੀ ਕੁਝ ਸਮੇਂ ਤੱਕ ਪਹੁੰਚ ਰਹੀਆਂ। ਉਕਤ ਵਿਅਕਤੀ ਦੇ ਵੱਲੋਂ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਗਈ, ਜਿਸ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਜਾਣਕਾਰੀ ਦੇ ਅਨੁਸਾਰ ਗੁਰਲਾਲ ਸਿੰਘ ਕਿਸਾਨੀ ਕਿੱਤੇ ਦੇ ਨਾਲ ਜੁੜਿਆ ਹੋਇਆ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗੁਰਲਾਲ ਦੇ ਸਿਰ ਤੇ ਕਰਜ਼ਾ ਸੀ ਤੇ ਕਰਜੇ ਵਾਲੇ ਪਰੇਸ਼ਾਨ ਕਰਦੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਗੁਰਲਾਲ ਨੇ ਪਹਿਲਾਂ ਆਪਣੇ ਪੁੱਤਰ ਬਲਜੋਤ ਨੂੰ ਨਹਿਰ ਵਿੱਚ ਸੁੱਟ ਦਿੱਤਾ ਤੇ ਉਸ ਤੋਂ ਬਾਅਦ ਆਪ ਛਾਲ ਮਾਰ ਦਿੱਤੀ। ਫਿਲਹਾਲ ਡਿਪਟੀ ਸਤਨਾਮ ਸਿੰਘ ਵਿਰਕ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
- PTC NEWS