Farmers New Khanauri Border : ਹੁਣ ਪੰਜਾਬ ਦੇ ਪਿੰਡ ਡੱਲੇਵਾਲਾ ’ਚ ਬਣੇਗਾ ਖਨੌਰੀ ਬਾਰਡਰ; ਡੱਲੇਵਾਲ ਦੇ ਪੁੱਤਰ ਸਣੇ ਕਿਸਾਨਾਂ ਨੇ ਕੀਤਾ ਇਹ ਵੱਡਾ ਐਲਾਨ
Farmers Khanauri Border : ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਚੁੱਕਿਆ ਹੈ। ਉਹ ਇਸ ਕਾਰਵਾਈ ਤੋਂ ਕਾਫੀ ਨਾਰਾਜ਼ ਹਨ। ਸੂਬੇ ਭਰ ਦੇ ਵੱਖ ਵੱਖ ਥਾਵਾਂ ’ਤੇ ਕਿਸਾਨਾਂ ਵੱਲੋਂ ਰੋਸ ਜਾਹਿਰ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਵੱਲੋਂ ਪਿੰਡ ਡੱਲੇਵਾਲਾ ’ਚ ਵੱਡਾ ਐਲਾਨ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਕਿਸਾਨਾਂ ਵੱਲੋਂ ਹੁਣ ਪਿੰਡ ਡੱਲੇਵਾਲਾ ਨੂੰ ਖਨੌਰੀ ਬਾਰਡਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਐਲਾਨ ਖੁਦ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ।
ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਆਪਣੇ ਪਿੰਡ ’ਚ ਅਣਮਿੱਥੇ ਸਮੇਂ ਲਈ ਕਿਸਾਨੀ ਮੋਰਚਾ ਸ਼ੁਰੂ ਕੀਤਾ ਹੈ।
ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਪਿਤਾ ਨੂੰ ਗ੍ਰਿਫਤਾਰ ਨਹੀਂ ਸਗੋਂ ਅਗਵਾ ਕੀਤਾ ਹੈ। ਜਿਨ੍ਹਾਂ ਸਮੇਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਇਹ ਮੋਰਚਾ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਾਰਡਰਾਂ ’ਤੇ ਤਾਂ ਉਨ੍ਹਾਂ ਨੂੰ ਬੈਠਣ ਨਹੀਂ ਦਿੱਤਾ ਗਿਆ ਪਰ ਉਨ੍ਹਾਂ ਦੇ ਪਿੰਡ ’ਚ ਤਾਂ ਨਹੀਂ ਰੋਕਿਆ ਜਾ ਸਕਦਾ। ਹੁਣ ਇਹੀ ਟਿਕਰੀ ਬਾਰਡਰ ਬਣੇਗਾ ਸਾਰੇ ਕਿਸਾਨ ਇੱਥੇ ਆਉਣਗੇ।
ਇਹ ਵੀ ਪੜ੍ਹੋ : Punjab CM Bhagwant Mann ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕਰਨਗੇ ਚਾਹ ’ਤੇ ਚਰਚਾ, ਸ਼ਾਮ 4 ਵਜੇ ਹੋਵੇਗੀ ਮੀਟਿੰਗ
- PTC NEWS