Tue, Jan 14, 2025
Whatsapp

ਦਿੱਲੀ ਚੱਲੋ ਅੰਦੋਲਨ ਨੂੰ ਲੈ ਕੇ ਕਿਸਾਨ ਹੋਏ ਰਵਾਨਾ, ਕਿਸਾਨਾਂ ਨੂੰ ਰੋਕਣ ਲਈ ਬਾਰਡਰ ’ਤੇ ਸਖ਼ਤ ਪ੍ਰਬੰਧ

Reported by:  PTC News Desk  Edited by:  Aarti -- February 12th 2024 08:51 AM
ਦਿੱਲੀ ਚੱਲੋ ਅੰਦੋਲਨ ਨੂੰ ਲੈ ਕੇ ਕਿਸਾਨ ਹੋਏ ਰਵਾਨਾ, ਕਿਸਾਨਾਂ ਨੂੰ ਰੋਕਣ ਲਈ ਬਾਰਡਰ ’ਤੇ ਸਖ਼ਤ ਪ੍ਰਬੰਧ

ਦਿੱਲੀ ਚੱਲੋ ਅੰਦੋਲਨ ਨੂੰ ਲੈ ਕੇ ਕਿਸਾਨ ਹੋਏ ਰਵਾਨਾ, ਕਿਸਾਨਾਂ ਨੂੰ ਰੋਕਣ ਲਈ ਬਾਰਡਰ ’ਤੇ ਸਖ਼ਤ ਪ੍ਰਬੰਧ

Farmer Delhi chalo 2 Protest: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮੋਰਚੇ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ  ਕਰਕੇ "ਦਿੱਲੀ ਕੂਚ 2" ਦੀ ਰਵਾਨਗੀ ਕੀਤੀ

ਇਸ ਮੌਕੇ ਕਿਸਾਨ ਆਗੂਆਂ ਵਿੱਚ ਬਲਦੇਵ ਸਿੰਘ ਸਿਰਸਾ, ਬਚਿੱਤਰ ਸਿੰਘ ਕੋਟਲਾ, ਸੁਖਦੇਵ ਸਿੰਘ ਭੋਜਰਾਜ, ਸੁਖਜੀਤ ਸਿੰਘ ਹਰਦੋ ਝੰਡੇ ਗੁਰਿੰਦਰ ਸਿੰਘ ਭੰਗੂ ਹਰਸੁਰਿੰਦਰ ਸਿੰਘ ਢਿੱਲੋ ਅਮਰਜੀਤ ਸਿੰਘ ਰੜਾ ਅਤੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਨਾਲ ਸੰਬੰਧਿਤ ਜਥੇਬੰਦੀਆਂ ਦੇ ਸਾਰੇ ਆਗੂ ਮੌਜੂਦ ਸਨ। 


Shambhu ਬੈਰੀਅਰ 'ਤੇ ਕੀਤੀ ਗਈ 7 ਲੇਅਰ ਦੀ ਬੈਰੀਕੇਡਿੰਗ

ਸ਼ੰਭੂ ਬੈਰੀਅਰ 'ਤੇ ਕੀਤੀ ਗਈ 7 ਲੇਅਰ ਦੀ ਬੈਰੀਕੇਡਿੰਗ ਕਿਸਾਨਾਂ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਤਾਇਨਾਤ ਪੁਲਿਸ ਘੱਗਰ ਦਰਿਆ ਪਾਸਿਓਂ ਵੀ ਕਿਸਾਨ ਨਹੀਂ ਹੋ ਸਕਣਗੇ ਦਿੱਲੀ 'ਚ ENTER #Shambhu #ShambhuBorder #PunjabHaryanaBorder #Farmers #FarmersProtest #KisanAndolan #FarmersNews #LatestNews e #PTCNews #CenterGovt #FarmersProtest #Delhi Posted by PTC News on Sunday, February 11, 2024

ਆਗੂਆਂ ਨੇ ਦੱਸਿਆ ਕਿ ਅੱਜ ਰਾਤ ਪੰਜਾਬ ਦੇ ਬਾਰਡਰਾਂ ਤੇ ਪਹੁੰਚਿਆ ਜਾਵੇਗਾ, ਕੱਲ੍ਹ ਤੋਂ ਹਰਿਆਣਾ ਚ ਦਾਖਿਲ ਹੋ ਕੇ ਦਿੱਲੀ ਪਹੁੰਚਿਆ ਜਾਵੇਗਾ। ਇਸ ਦੌਰਾਨ ਕੇਂਦਰੀ ਟੀਮ ਨਾਲ ਅੱਜ ਹੋਣ ਜਾ ਰਹੀ ਮੀਟਿੰਗ ਦਾ ਵੀ ਇੰਤਜਾਰ ਰਹੇਗਾ। 

ਹਰਿਆਣਾ ਸਰਕਾਰ ਵਲੋਂ ਲਾਈਆਂ ਜਾ ਰਹੀਆਂ ਰੋਕਾਂ ਸਬੰਧੀ ਪੁੱਛੇ ਜਾਣ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਖਾਲਸਾ ਟੈਂਕਾਂ ਤੋਪਾਂ ਦੀ ਵੀ ਪਰਵਾਹ ਨਹੀਂ ਕਰਦਾ। ਸਰਕਾਰਾਂ ਜਿੰਨੀਆਂ ਮਰਜੀ ਰੋਕਾਂ ਲਗਾ ਲੈਣ ਕਿਸਾਨ ਦਿੱਲੀ ਪਹੁੰਚ ਕੇ ਮੰਨੀਆਂ ਹੋਈਆਂ ਮੰਗਾਂ ਮਨਵਾਉਣ ਲਈ ਅੰਦੋਲਨ ਸ਼ੁਰੂ ਕਰਨਗੇ।

ਇਹ ਵੀ ਪੜ੍ਹੋ: ਕਤਰ 'ਚ ਸਜ਼ਾ ਕੱਟ ਰਹੇ ਭਾਰਤੀ ਨਾਗਰਿਕ ਪਰਤੇ ਭਾਰਤ, PM ਮੋਦੀ ਬਾਰੇ ਆਖੀ ਇਹ ਗੱਲ੍ਹ

-

Top News view more...

Latest News view more...

PTC NETWORK