Wed, Sep 18, 2024
Whatsapp

LPG ਗੈਸ ਸਿਲੰਡਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ; ਇੰਝ ਵੱਜਦੀ ਹੈ ਠੱਗੀ, ਕਿਸਾਨ ਜਥੇਬੰਦੀਆਂ ਨੇ ਕੀਤਾ ਖੁਲਾਸਾ

ਜੀ ਹਾਂ ਅੰਮ੍ਰਿਤਸਰ ਦੇ ਲੁਹਾਰਕਾ ਰੋਡ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਫੂਡ ਸਪਲਾਈ ਇੰਸਪੈਕਟਰ ਨੂੰ ਨਾਲ ਲੈ ਕੇ ਵੱਖ-ਵੱਖ ਏਜੰਸੀਆਂ ਦੇ ਸਪਲਾਈ ਕਰ ਰਹੇ ਆਟੋ ਨੂੰ ਸੜਕ ’ਤੇ ਰੋਕਿਆ ਗਿਆ ਅਤੇ ਇਸ ਦੌਰਾਨ ਜਦੋਂ ਜਾਂਚ ਕੀਤੀ ਗਈ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ।

Reported by:  PTC News Desk  Edited by:  Aarti -- September 12th 2024 02:44 PM -- Updated: September 12th 2024 02:46 PM
LPG ਗੈਸ ਸਿਲੰਡਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ; ਇੰਝ ਵੱਜਦੀ ਹੈ ਠੱਗੀ, ਕਿਸਾਨ ਜਥੇਬੰਦੀਆਂ ਨੇ ਕੀਤਾ ਖੁਲਾਸਾ

LPG ਗੈਸ ਸਿਲੰਡਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ; ਇੰਝ ਵੱਜਦੀ ਹੈ ਠੱਗੀ, ਕਿਸਾਨ ਜਥੇਬੰਦੀਆਂ ਨੇ ਕੀਤਾ ਖੁਲਾਸਾ

Amritsar News : ਇੱਕ ਪਾਸੇ ਪਹਿਲਾਂ ਹੀ ਆਮ ਜਨਤਾ ਮਹਿੰਗਾਈ ਦੀ ਮਾਰ ਸਹਿ ਰਹੀ ਹੈ ਉੱਥੇ ਹੀ ਦੂਜੇ ਪਾਸੇ ਠੱਗੀ ਦਾ ਵੀ ਸ਼ਿਕਾਰ ਹੋ ਰਹੇ ਹਨ। ਇਸ ਸਬੰਧੀ ਖੁਲਾਸਾ ਕਿਸਾਨ ਜਥੇਬੰਦੀਆਂ ਨੇ ਉਦੋਂ ਕੀਤਾ ਜਦੋਂ ਉਨ੍ਹਾਂ ਨੇ ਗੈਸ ਏਜੰਸੀਆਂ ਦੇ ਸਪਲਾਈ ਕਰਨ ਵਾਲੇ ਆਟੋ ਨੂੰ ਰੋਕਿਆ ਅਤੇ ਗੈਸ ਨੂੰ ਚੈੱਕ ਨੂੰ ਚੈੱਕ ਕੀਤਾ। 

ਜੀ ਹਾਂ ਅੰਮ੍ਰਿਤਸਰ ਦੇ ਲੁਹਾਰਕਾ ਰੋਡ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਫੂਡ ਸਪਲਾਈ ਇੰਸਪੈਕਟਰ ਨੂੰ ਨਾਲ ਲੈ ਕੇ ਵੱਖ-ਵੱਖ ਏਜੰਸੀਆਂ ਦੇ ਸਪਲਾਈ ਕਰ ਰਹੇ ਆਟੋ ਨੂੰ ਸੜਕ ’ਤੇ ਰੋਕਿਆ ਗਿਆ ਅਤੇ ਇਸ ਦੌਰਾਨ ਜਦੋਂ ਜਾਂਚ ਕੀਤੀ ਗਈ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ। ਜਦੋਂ ਉਕਤ ਸਿਲੰਡਰ ਦੀ ਜਾਂਚ ਕੀਤੀ ਗਈ ਤਾਂ ਮੌਕੇ ’ਤੇ ਸਿਲੰਡਰ ਨੂੰ ਤੋਲਣ  ’ਤੇ ਘਰੇਲੂ ਗੈਸ ਸਿਲੰਡਰ ਵਿੱਚੋਂ 2 ਤੋਂ 6 ਕਿਲੋ ਗੈਸ ਘੱਟ ਪਾਈ ਗਈ। 


ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ ਸੰਦੀਪ ਲੂਥਰਾ ਨੇ ਦੱਸਿਆ ਕਿ ਕਿਸਾਨ ਜਥੇਬੰਦੀਆ ਦੀ ਸ਼ਿਕਾਇਤ ਉਪਰ ਜਦੋ ਘਰੇਲੂ ਗੈਸ ਸਿਲੰਡਰ ਸਪਲਾਈ ਕਰਨ ਵਾਲੀ ਗੱਡੀਆ ਦੀ ਜਾਂਚ ਕੀਤੀ ਗਈ ਤਾਂ ਦਸ ਦੇ ਕਰੀਬ ਸਿਲੰਡਰਾ ਵਿਚ 2 ਤੋ 6 ਕਿਲੋ ਤੱਕ ਗੈਸ ਘਟ ਪਾਈ ਗਈ ਹੈ ਜਿਸ ਸਬੰਧੀ ਮੌਕੇ ’ਤੇ ਗੈਸ ਏਜੰਸੀਆ ਉੱਤੇ ਕਾਰਵਾਈ ਕਰਨ ਸਬੰਧੀ ਰਿਪੋਰਟ ਬਣਾਈ ਗਈ ਹੈ।

ਦੂਜੇ ਪਾਸੇ ਕਿਸਾਨ ਨੋਜਵਾਨ ਸੰਘਰਸ਼ ਕਮੇਟੀ ਪੰਜਾਬ ਬਚਿਤ੍ਰ ਸਿੰਘ ਕੋਟਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਰ ਬਾਰ ਸ਼ਿਕਾਇਤ ਆ ਰਹੀਆ ਸਨ ਕਿ ਪਿੰਡਾਂ ਵਿੱਚ ਗੈਸ ਸਪਲਾਈ ਸਿਲੰਡਰਾਂ ਵਿਚ ਗੈਸ ਘੱਟ ਪਾਈ ਜਾ ਰਹੀ ਹੈ ਅਤੇ ਤਕਰੀਬਨ ਤੈਅ ਰੇਟ ਤੋਂ 30 ਤੋਂ 40 ਰੁਪਏ ਸਿਲੰਡਰ ਵਧ ਵੇਚਿਆ ਜਾ ਰਿਹਾ ਜਿਸ ਸਬੰਧੀ ਲੁਹਾਰਕਾ ਰੋਡ ’ਤੇ ਫੂਡ ਸਪਲਾਈ ਇੰਸਪੈਕਟਰ ਨਾਲ ਜਦੋਂ ਗੱਡੀਆ ਦੇ ਸਿਲੰਡਰ ਤੋਲੇ ਗਏ ਤਾਂ ਦੋ ਤੋ ਛੇ ਕਿਲੋ ਤੱਕ ਗੈਸ ਮੌਕੇ ’ਤੇ ਘੱਟ ਨਿਕਲੀ ਹੈ ਜਿਸ ’ਤੇ ਕਾਰਵਾਈ ਕਰਨ ਦੀ ਗਲ ਇੰਸਪੈਕਟਰ ਵਲੋ ਕਹਿ ਗਈ ਹੈ ਅਤੇ ਅਸੀਂ ਜਨਤਾ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਜਾਗਰੂਕ ਹੋਣ ਅਤੇ ਇਸ ਠੱਗੀ ਤੋਂ ਬਚਣ।

ਇਹ ਵੀ ਪੜ੍ਹੋ : Bathinda Doctors Strike Update : ਪੰਜਾਬ ’ਚ ਮਰੀਜ਼ਾਂ ਦੀਆਂ ਵਧੀਆਂ ਮੁਸ਼ਕਿਲਾਂ, ਬਠਿੰਡਾ ਦੇ ਸਰਕਾਰੀ ਹਸਪਤਾਲ ਮਰੀਜ ਹੋ ਰਹੇ ਖੱਜਲ ਖੁਆਰ

- PTC NEWS

Top News view more...

Latest News view more...

PTC NETWORK