Mon, Apr 28, 2025
Whatsapp

Gurdaspur News : ਵਿਧਾਇਕ ਸ਼ੈਰੀ ਕਲਸੀ ਨੂੰ ਘੇਰ ਕੇ ਕਿਸਾਨਾਂ ਨੇ ਪੁੱਛੇ ਸਵਾਲ, ਕਿਸਾਨਾਂ ਨੇ ਆਪ ਦੇ ਖਿਲਾਫ਼ ਕੀਤੀ ਨਾਅਰੇਬਾਜ਼ੀ

Gurdaspur News : ਕਿਸਾਨਾਂ ਵੱਲੋਂ ਗੁਰਦਾਸਪੁਰ ਦੇ ਪਿੰਡ ਚੀਮੇ ਵਿਖੇ 'ਆਪ' ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਕਾਫਲੇ ਨੂੰ ਘੇਰ ਲਿਆ ਅਤੇ ਸਵਾਲ ਕੀਤੇ ਗਏ ਹਨ। ਸ਼ੈਰੀ ਕਲਸੀ ਪਿੰਡਾਂ 'ਚ ਵੱਖ- ਵੱਖ ਸਰਕਾਰੀ ਸਕੂਲਾਂ 'ਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਜਾ ਰਹੇ ਸਨ

Reported by:  PTC News Desk  Edited by:  Shanker Badra -- April 15th 2025 06:19 PM
Gurdaspur News : ਵਿਧਾਇਕ ਸ਼ੈਰੀ ਕਲਸੀ ਨੂੰ ਘੇਰ ਕੇ ਕਿਸਾਨਾਂ ਨੇ ਪੁੱਛੇ ਸਵਾਲ, ਕਿਸਾਨਾਂ ਨੇ ਆਪ ਦੇ ਖਿਲਾਫ਼ ਕੀਤੀ ਨਾਅਰੇਬਾਜ਼ੀ

Gurdaspur News : ਵਿਧਾਇਕ ਸ਼ੈਰੀ ਕਲਸੀ ਨੂੰ ਘੇਰ ਕੇ ਕਿਸਾਨਾਂ ਨੇ ਪੁੱਛੇ ਸਵਾਲ, ਕਿਸਾਨਾਂ ਨੇ ਆਪ ਦੇ ਖਿਲਾਫ਼ ਕੀਤੀ ਨਾਅਰੇਬਾਜ਼ੀ

Gurdaspur News : ਕਿਸਾਨਾਂ ਵੱਲੋਂ ਗੁਰਦਾਸਪੁਰ ਦੇ ਪਿੰਡ ਚੀਮੇ ਵਿਖੇ 'ਆਪ' ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਕਾਫਲੇ ਨੂੰ ਘੇਰ ਲਿਆ ਅਤੇ ਸਵਾਲ ਕੀਤੇ ਗਏ ਹਨ। ਸ਼ੈਰੀ ਕਲਸੀ ਪਿੰਡਾਂ 'ਚ ਵੱਖ- ਵੱਖ ਸਰਕਾਰੀ ਸਕੂਲਾਂ 'ਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਜਾ ਰਹੇ ਸਨ। 

 ਕਿਸਾਨਾਂ ਨੇ ਕਾਫਲਾ ਰੋਕਿਆ ਤੇ ਸ਼ੈਰੀ ਕਲਸੀ ਨੂੰ ਸਵਾਲ ਕੀਤੇ ਤਾਂ ਅੱਗੋਂ ਵਿਧਾਇਕ ਗੱਡੀ 'ਤੇ ਖੜਾ ਹੋ ਗਿਆ। ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤਾਂ ਆਪ ਸਮੱਰਥਕਾਂ ਵੱਲੋਂ ਵੀ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ।


ਉੱਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਧੱਕੇ ਮਾਰੇ ਗਏ। ਉਧਰ ਐਮਐੱਲਏ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਜਿਸ ਢੰਗ ਨਾਲ ਕਿਸਾਨਾਂ ਨੇ ਰਾਹ ਰੋਕਿਆ ਹੈ ,ਉਹ ਗਲਤ ਤਰੀਕਾ ਹੈ ਅਤੇ ਧੱਕਾ ਹੈ। ਉੱਥੇ ਹੀ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਕਿਸਾਨ ਜੇਕਰ ਆਪਣੀ ਕੋਈ ਮੰਗ ਜਾਂ ਗੱਲ ਰੱਖਣਾ ਚਾਹਦੇ ਹਨ ਤਾਂ ਉਹ ਮਿਲ ਕੇ ਸਮਾਂ ਲੈ ਕੇ ਗੱਲ ਕਰਨ ਬਲਕਿ ਇਸ ਤਰ੍ਹਾਂ ਨਹੀਂ। ਉੱਥੇ ਹੀ ਉਹਨਾਂ ਕਿਹਾ ਕਿ ਕਿਸਾਨਾਂ ਵਲੋ ਕਿਤੇ ਘਿਰਾਓ ਕਾਰਨ ਸਕੂਲੀ ਬੱਚਿਆ ਨੂੰ ਵੀ ਖੱਜਲ-ਖੁਆਰ ਹੋਣਾ ਪਿਆ। 

- PTC NEWS

Top News view more...

Latest News view more...

PTC NETWORK