Mon, Jan 20, 2025
Whatsapp

Bathinda farmers And Police Clash : ਪਿੰਡ ਜਿਉਂਦ 'ਚ ਕਿਸਾਨ ਤੇ ਪੁਲਿਸ ਆਹਮੋ -ਸਾਹਮਣੇ, ਟਕਰਾਅ ਦੀ ਬਣੀ ਸਥਿਤੀ !

ਕਿਸਾਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਬਲ ਨੂੰ ਲੈ ਕੇ ਨਕਸ਼ਾ ਬੰਦੀ ਅਤੇ ਮੁਰੱਬੇਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦਾ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

Reported by:  PTC News Desk  Edited by:  Aarti -- January 20th 2025 12:44 PM
Bathinda farmers And Police Clash : ਪਿੰਡ ਜਿਉਂਦ 'ਚ ਕਿਸਾਨ ਤੇ ਪੁਲਿਸ ਆਹਮੋ -ਸਾਹਮਣੇ, ਟਕਰਾਅ ਦੀ ਬਣੀ ਸਥਿਤੀ !

Bathinda farmers And Police Clash : ਪਿੰਡ ਜਿਉਂਦ 'ਚ ਕਿਸਾਨ ਤੇ ਪੁਲਿਸ ਆਹਮੋ -ਸਾਹਮਣੇ, ਟਕਰਾਅ ਦੀ ਬਣੀ ਸਥਿਤੀ !

Bathinda farmers And Police Clash : ਬਠਿੰਡਾ ਦੇ ਪਿੰਡ ਜਿਉਂਦ ਵਿਖੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ ਜਦੋਂ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਜਿਉਂਦ ’ਚ ਨਕਸ਼ਾ ਬੰਦੀ ਅਤੇ ਮੁਰੱਬਾਬੰਦੀ ਨੂੰ ਲੈ ਕੇ ਕਿਸਾਨ ਅਤੇ ਪੁਲਿਸ ਦੇ ਵਿਚਾਲੇ ਟਕਰਾਅ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਬਲ ਨੂੰ ਲੈ ਕੇ ਨਕਸ਼ਾ ਬੰਦੀ ਅਤੇ ਮੁਰੱਬੇਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦਾ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਪੱਧਰੀ ਇਕੱਠ ਰੱਖਿਆ ਗਿਆ ਹੈ। ਜਦਕਿ ਪੁਲਿਸ ਵੱਲੋਂ ਚਾਰ ਜ਼ਿਲ੍ਹਿਆਂ ਤੋਂ ਫੋਰਸ ਮੰਗਵਾਈ ਗਈ ਹੈ। ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਆਪਣੋ ਆਪਣੀ ਜਿੱਦ ’ਤੇ ਅੜੇ ਹੋਏ ਹਨ ਜਿਸ ਦੇ ਚੱਲਦੇ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ।  

- PTC NEWS

Top News view more...

Latest News view more...

PTC NETWORK