Thu, May 8, 2025
Whatsapp

Faridkot News : ਕਿਸਾਨਾਂ ਨਾਲ ਗੱਲਬਾਤ ਕਰਨ ਗਏ ਸਪੀਕਰ ਸੰਧਵਾਂ 10 ਸੈਕਿੰਡ 'ਚ ਨਿਕਲੇ ਬਾਹਰ , ਕਿਸਾਨ ਬੋਲੇ - ਪਿੰਡਾਂ 'ਚ ਵੋਟਾਂ ਸਮੇਂ ਸੋਚ ਸਮਝ ਕੇ ਆਇਓ

Faridkot News : ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਿਸ਼ਰੀਵਾਲਾ, ਮੋਰਾਂਵਾਲੀ, ਘੁਮਿਆਰਾ ਅਤੇ ਚੰਦਬਾਜਾ ਪਹੁੰਚੇ ਸਨ, ਪਹਿਲਾਂ ਕਿਸਾਨਾਂ ਨੇ ਸਪੀਕਰ ਸੰਧਵਾਂ ਨੂੰ ਪਿੰਡ ਮਿਸ਼ਰੀਵਾਲਾ ਵਿਚ ਗੱਲਬਾਤ ਕਰਨ ਲਈ ਮਿਲਣਾ ਚਾਹਿਆ ਪਰ ਸਪੀਕਰ ਸੰਧਵਾਂ ਦੇ ਬਿਨ੍ਹਾਂ ਗੱਲਬਾਤ ਕੀਤੇ ਅਗਲੇ ਪਿੰਡ ਚਲੇ ਜਾਣ 'ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਕਾਫੀ ਬਹਿਸਬਾਜੀ ਹੋਈ

Reported by:  PTC News Desk  Edited by:  Shanker Badra -- April 17th 2025 05:00 PM
Faridkot News : ਕਿਸਾਨਾਂ ਨਾਲ ਗੱਲਬਾਤ ਕਰਨ ਗਏ ਸਪੀਕਰ ਸੰਧਵਾਂ 10 ਸੈਕਿੰਡ 'ਚ ਨਿਕਲੇ ਬਾਹਰ , ਕਿਸਾਨ ਬੋਲੇ - ਪਿੰਡਾਂ 'ਚ ਵੋਟਾਂ ਸਮੇਂ ਸੋਚ ਸਮਝ ਕੇ ਆਇਓ

Faridkot News : ਕਿਸਾਨਾਂ ਨਾਲ ਗੱਲਬਾਤ ਕਰਨ ਗਏ ਸਪੀਕਰ ਸੰਧਵਾਂ 10 ਸੈਕਿੰਡ 'ਚ ਨਿਕਲੇ ਬਾਹਰ , ਕਿਸਾਨ ਬੋਲੇ - ਪਿੰਡਾਂ 'ਚ ਵੋਟਾਂ ਸਮੇਂ ਸੋਚ ਸਮਝ ਕੇ ਆਇਓ

Faridkot News : ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਿਸ਼ਰੀਵਾਲਾ, ਮੋਰਾਂਵਾਲੀ, ਘੁਮਿਆਰਾ ਅਤੇ ਚੰਦਬਾਜਾ ਪਹੁੰਚੇ ਸਨ, ਪਹਿਲਾਂ ਕਿਸਾਨਾਂ ਨੇ ਸਪੀਕਰ ਸੰਧਵਾਂ ਨੂੰ ਪਿੰਡ ਮਿਸ਼ਰੀਵਾਲਾ ਵਿਚ ਗੱਲਬਾਤ ਕਰਨ ਲਈ ਮਿਲਣਾ ਚਾਹਿਆ ਪਰ ਸਪੀਕਰ ਸੰਧਵਾਂ ਦੇ ਬਿਨ੍ਹਾਂ ਗੱਲਬਾਤ ਕੀਤੇ ਅਗਲੇ ਪਿੰਡ ਚਲੇ ਜਾਣ 'ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਕਾਫੀ ਬਹਿਸਬਾਜੀ ਹੋਈ ਸੀ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪਿੰਡ ਚੰਦਬਾਜਾ ਵਿਚ ਹੋਣ ਵਾਲੇ ਸਪੀਕਰ ਸੰਧਵਾਂ ਦੇ ਸਮਾਗਮ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਤਾਂ ਪ੍ਰਸ਼ਾਸਨ ਕੇ ਪੁਲਿਸ ਅਧਿਕਾਰੀਆ ਨਾਲ ਹੋਈ ਗੱਲਬਾਤ ਤੋਂ ਬਾਅਦ ਕਿਸਾਨਾਂ ਨੂੰ ਸਪੀਕਰ ਸੰਧਵਾਂ ਨਾਲ ਗੱਲਬਾਤ ਕਰਨ ਦਾ ਸਮਾਂ ਦੇ ਦਿੱਤਾ ਗਿਆ। ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਦੇ ਕਮਰੇ ਵਿਚ ਦੋ ਕਿਸਾਨ ਬੀਬੀਆਂ ਅਤੇ 2 ਮਰਦ ਕਿਸਾਨ ਆਗੂਆਂ ਨਾਲ ਸਪੀਕਰ ਸੰਧਵਾਂ ਗੱਲਬਾਤ ਕਰਨ ਲਈ ਜਿਵੇਂ ਹੀ ਅੰਦਰ ਵੜੇ ਤਾਂ ਉਹਨੀਂ ਪੈਂਰੀ ਹੀ ਉਹ ਮਹਿਜ 10 ਸੈਕਿੰਡ ਵਿਚ ਕਮਰੇ ਵਿਚੋਂ ਬਾਹਰ ਆ ਗਏ ਅਤੇ ਮੀਡੀਆ ਨਾਲ ਗੱਲਬਾਤ ਕਰਦਿਆ ਉਹਨਾਂ ਕਿਸਾਨਾਂ 'ਤੇ ਇਲਜ਼ਾਮ ਲਗਾਇਆ ਕਿ ਉਹ ਗੱਲਬਾਤ ਨਹੀਂ ਕਰਨਾ ਚਾਹੁੰਦੇ ਸਗੋਂ ਸਿਰਫ ਵੀਡੀਓ ਹੀ ਬਣਾਉਣਾ ਚਾਹੁੰਦੇ ਸਨ ,ਇਸੇ ਲਈ ਉਹ ਬਾਹਰ ਆ ਗਏ।

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਸੋਨਾਂ ਸਿੰਘ ਮਿਸ਼ਰੀ ਵਾਲਾ ਨੇ ਕਿਹਾ ਕਿ ਅਸੀਂ ਸਵੇੇਰ ਤੋਂ ਕੁਲਤਾਰ ਸਿੰਘ ਸੰਧਵਾਂ ਨਾਲ ਗੱਲਬਾਤ ਕਰਨਾ ਚਹੁੰਦੇ ਸੀ, ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਸੀ ਕਿ ਕਿਸਾਨਾਂ ਉਪਰ ਤਸੱਦਦ ਕਿਉਂ ਕੀਤਾ, ਕਿਸਾਨਾਂ ਦਾ ਸਮਾਨ ਚੋਰੀ ਕਿਉਂ ਕੀਤਾ, ਗੱਲਬਾਤ ਕਰਨ ਲਈ ਬੁਲਾ ਕੇ ਸਾਡੇ ਆਗੂਆਂ ਨੂੰ ਗ੍ਰਿਫਤਾਰ ਕਿਉਂ ਕੀਤਾ। ਉਹਨਾਂ ਕਿਹਾ ਕਿ ਪਰ ਸਪੀਕਰ ਸਾਹਿਬ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ।ਉਹਨਾਂ ਕਿਹਾ ਕਿ ਜਦੋਂ ਸਪੀਕਰ ਕਮਰੇ ਅੰਦਰ ਆਏ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਮੀਡੀਆ ਵਾਲਿਆਂ ਨੂੰ ਵੀ ਅੰਦਰ ਬੁਲਾਓ। ਅਸੀਂ ਮੀਡੀਆ ਸਾਹਮਣੇ ਹੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਪਰ ਸੰਧਵਾਂ ਨੇ ਤਲਖੀ ਵਿਚ ਕਿਹਾ ਕਿ ਕੋਈ ਅੰਦਰ ਨਹੀਂ ਆਏਗਾ। ਉਹਨਾਂ ਕਿਹਾ ਕਿ ਚੋਰ ਹਮੇਸ਼ਾ ਹੀ ਗੱਲਬਾਤ ਤੋਂ ਭਜਦੇ ਹਨ ਅਤੇ ਅੱਜ ਸਪੀਕਰ ਸਾਹਿਬ ਵੀ ਗੱਲਬਾਤ ਤੋਂ ਭੱਜੇ ਹਨ। ਉਹਨਾਂ ਕਿਹਾ ਕਿ ਅਸੀਂ ਆਨ ਰਿਕਾਰਡ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਪੰਜਾਬ ਵਿਚ ਚੋਣ ਜਾਬਤਾ ਲੱਗ ਗਿਆ ,ਉਸ ਤੋਂ ਬਾਅਦ ਤੁਸੀਂ ਸਾਡੇ ਪਿੰਡਾਂ ਵਿਚ ਵੋਟਾਂ ਮੰਗਣ ਲਈ ਸੋਚ ਵਿਚਾਰ ਕਰ ਕੇ ਆਇਓ।


ਇਸ ਮੌਕੇ ਕਿਸਾਨ ਬੀਬੀਆਂ ਨੇ ਵੀ ਕੁਲਤਾਰ ਸਿੰਘ ਸੰਧਵਾਂ ਦੇ ਰਵੱਈਏ 'ਤੇ ਉਹਨਾਂ ਨੂੰ ਕੋਸਿਆਂ ਅਤੇ ਕਿਹਾ ਕਿ ਅਸੀਂ ਔਰਤਾਂ ਹੋ ਕੇ ਸਵੇਰ ਤੋਂ ਗੱਲਬਾਤ ਲਈ ਉਡੀਕ ਕਰ ਰਹੀਆਂ ਸੀ ਪਰ ਸਪੀਕਰ ਬੰਦਾ ਹੋ ਕੇ ਵੀ ਗੱਲਬਾਤ ਲਈ ਨਹੀਂ ਕਰ ਸਕਿਆ।

ਦੂਸਰੇ ਪਾਸੇ ਕੁਲਤਾਰ ਸਿੰਘ ਸੰਧਵਾਂ ਦੇ ਸਮਾਗਮ ਦੌਰਾਨ ਪਿੰਡ ਦੇ ਬਹੁਤੇ ਲੋਕਾਂ ਨੇ ਸਿੱਖਿਆ ਕ੍ਰਾਂਤੀ ਤਹਿਤ ਹੋਣ ਵਾਲੇ ਸਮਾਗਮ ਤੋਂ ਦੂਰੀ ਬਣਾਈ ਰੱਖੀ, ਸਕੂਲੀ ਬੱਚਿਆਂ ਨੂੰ ਛੱਡ ਕੇ ਪਿੰਡ ਦੇ ਬਹੁਤੇ ਲੋਕ ਸਮਾਗਮ ਵਿਚ ਹਾਜਰ ਨਹੀਂ ਹੋਏ। ਪੰਡਾਲ ਵਿਚ ਲਗਾਈਆਂ ਗਈਆਂ 100 ਦੇ ਕਰੀਬ ਕੁਰਸੀਆਂ ਵੀ ਪੂਰੀਆਂ ਨਹੀਂ ਭਰ ਸਕੀਆਂ ਅਤੇ ਅੱਧ ਤੋਂ ਵੱਧ ਪੰਡਾਲ ਖਾਲੀ ਹੀ ਨਜ਼ਰ ਆਇਆ।

ਸਮਾਗਮ ਸੰਬੰਧੀ ਗੱਲਬਾਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿਚ ਨੁਹਾਰ ਬਦਲੀ ਜਾ ਰਹੀ ਹੈ ਅਤੇ ਸਿੱਖਿਆ ਦਾ ਮਿਆਰ ਵੀ ਉੱਚਾ ਚੁੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮਹਿੰਗੇ ਨਿੱਜੀ ਸਕੂਲਾਂ ਤੋਂ 9000 ਬੱਚੇ ਹਟ ਕੇ ਸਰਕਾਰੀ ਸਕੂਲਾਂ ਵਿਚ ਆਏ ਹਨ। 

- PTC NEWS

Top News view more...

Latest News view more...

PTC NETWORK