Farmer Protest News : ਪੰਜਾਬ ਭਰ ’ਚ ਕਿਸਾਨਾਂ ਦਾ ਧਰਨਾ ਹੋਇਆ ਸਮਾਪਤ, 3 ਘੰਟੇ ਲਈ ਰੋਡ ਅਤੇ ਰੇਲ ਕੀਤੇ ਸੀ ਜਾਮ
Farmer Protest News : ਝੋਨੇ ਦੇ ਸੀਜ਼ਨ ਦੌਰਾਨ ਕਿਸਾਨ ਝੋਨੇ ਦੀ ਫ਼ਸਲ ਲੈ ਕੇ ਪੰਜਾਬ ਦੀਆਂ ਦਾਣਾ ਮੰਡੀਆਂ 'ਚ ਪਹੁੰਚ ਰਹੇ ਹਨ, ਪਰ ਫ਼ਸਲ ਦੀ ਸਮੇਂ ਸਿਰ ਖ਼ਰੀਦ ਅਤੇ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ, ਜਿਸ ਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਰੇਲਵੇ ਸਟੇਸ਼ਨ ਤੇ ਸੜਕੀ ਆਵਾਜਾਈ 'ਤੇ ਧਰਨਾ ਲੱਗਾ ਦਿੱਤਾ।
ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ। ਹਾਲਾਂਕਿ ਕਿਸਾਨਾਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਨੇ ਸੁਣਵਾਈ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।
ਕਿਸਾਨਾਂ ਦੇ ਤਿੰਨ ਘੰਟੇ ਦੇ ਧਰਨੇ ਤੋਂ ਬਾਅਦ ਦੁਪਹਿਰ 3 ਵਜੇ ਆਵਾਜਾਈ ਖੁਲ੍ਹਵਾ ਦਿੱਤੀ ਗਈ ਅਤੇ ਵਾਹਨਾਂ ਨੂੰ ਮੁੜ ਹਾਈਵੇਅ ’ਤੇ ਜਾਣ ਦਿੱਤਾ ਗਿਆ। ਕਿਸਾਨਾਂ ਨੇ ਹਾਈਵੇਅ ਨੂੰ ਦੋਵੇਂ ਪਾਸੇ ਤੋਂ ਬੰਦ ਕਰ ਦਿੱਤਾ ਸੀ।
ਜਿਸ ਕਾਰਨ ਅੰਮ੍ਰਿਤਸਰ, ਪਠਾਨਕੋਟ, ਜੰਮੂ ਸਮੇਤ ਲੁਧਿਆਣਾ, ਅੰਬਾਲਾ, ਦਿੱਲੀ ਅਤੇ ਹੋਰ ਥਾਵਾਂ 'ਤੇ ਜਾਣ ਵਾਲੇ ਰਸਤੇ ਜਾਮ ਹੋ ਗਏ। ਨੈਸ਼ਨਲ ਹਾਈਵੇਅ ਦੇ ਕੰਮ ਕਾਰਨ ਪੂਰੀ ਸੜਕ 'ਤੇ ਲੰਬਾ ਜਾਮ ਲੱਗਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੂਬੇ ਵਿੱਚ ਸਭ ਤੋਂ ਵੱਡਾ ਜਾਮ ਜਲੰਧਰ ਲੁਧਿਆਣਾ ਹਾਈਵੇਅ ’ਤੇ ਧੰਨੋਵਾਲੀ ਰੇਲਵੇ ਕਰਾਸਿੰਗ ਨੇੜੇ ਲੱਗਿਆ।
ਮੰਤਰੀ ਕਟਾਰੂਚੱਕ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦੇ ਝੋਨੇ ਦੇ ਇੱਕ-ਇੱਕ ਦਾਣੇ ਨੂੰ ਖਰੀਦਣ ਲਈ ਵਚਨਬੱਧ ਹੈ। ਸੂਬਾ ਸਰਕਾਰ ਨੇ ਇਸ ਸਬੰਧੀ ਸੁਚਾਰੂ ਪ੍ਰਬੰਧ ਕੀਤੇ ਹੋਏ ਸਨ। ਜਿਸ ਵਿੱਚ ਸੂਬਾ ਸਰਕਾਰ ਸਫਲ ਰਹੀ।
ਉਨ੍ਹਾਂ ਨੇ ਅੱਗੇ ਕਿਹਾ ਸੀ ਕਿ 2023-24 ਦੌਰਾਨ ਸੂਬੇ ਭਰ ਵਿੱਚ ਏਜੰਸੀਆਂ ਵੱਲੋਂ ਹੁਣ ਤੱਕ 185 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜ਼ਿਆਦਾਤਰ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਭੇਜ ਦਿੱਤੇ ਗਏ ਹਨ ਅਤੇ ਜਲਦ ਹੀ ਬਾਕੀ ਕਿਸਾਨਾਂ ਦੇ ਖਾਤਿਆਂ 'ਚ ਵੀ ਪੈਸੇ ਭੇਜ ਦਿੱਤੇ ਜਾਣਗੇ। ਹੁਣ ਤੱਕ ਸਰਕਾਰ ਲਗਭਗ 39,400 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ : Mohali News : ਮਸ਼ਹੂਰ ਐਰੋਪੋਲਿਸ ਸਿਟੀ ਦੇ ਮਾਲਕ ਤਜਿੰਦਰ ਸਿੰਘ ਭਾਟੀਆ ਦੀ ਪਤਨੀ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ, ਜਾਣੋ ਕੀ ਹੈ ਮਾਮਲਾ
- PTC NEWS