Mon, Apr 28, 2025
Whatsapp

Punjab News : ਮਾਨਸਾ ਦੇ ਪਿੰਡ ਨੰਗਲ ਕਲਾਂ ਵਿੱਚ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਕਰਜ਼ੇ ਕਾਰਨ ਵਿਕ ਗਿਆ ਸੀ ਘਰ ਤੇ ਜ਼ਮੀਨ

Punjab News : ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਇੱਕ ਕਿਸਾਨ ( Farmers Suicide ) ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ 38 ਸਾਲਾ ਜਰਨੈਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ

Reported by:  PTC News Desk  Edited by:  Shanker Badra -- April 08th 2025 02:38 PM
Punjab News : ਮਾਨਸਾ ਦੇ ਪਿੰਡ ਨੰਗਲ ਕਲਾਂ ਵਿੱਚ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਕਰਜ਼ੇ ਕਾਰਨ ਵਿਕ ਗਿਆ ਸੀ ਘਰ ਤੇ ਜ਼ਮੀਨ

Punjab News : ਮਾਨਸਾ ਦੇ ਪਿੰਡ ਨੰਗਲ ਕਲਾਂ ਵਿੱਚ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਕਰਜ਼ੇ ਕਾਰਨ ਵਿਕ ਗਿਆ ਸੀ ਘਰ ਤੇ ਜ਼ਮੀਨ

Punjab News : ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਇੱਕ ਕਿਸਾਨ ( Farmers Suicide ) ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ 38 ਸਾਲਾ ਜਰਨੈਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਹੈ।

ਮ੍ਰਿਤਕ ਦੇ ਚਾਚਾ ਭੋਲਾ ਸਿੰਘ ਨੇ ਦੱਸਿਆ ਕਿ ਕਿਸਾਨ ਜਰਨੈਲ ਸਿੰਘ 'ਤੇ 7 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ੇ ਕਾਰਨ ਉਸਦਾ ਘਰ ਅਤੇ ਜ਼ਮੀਨ ਵਿਕ ਗਈ ਸੀ। ਆਪਣਾ ਕਾਰੋਬਾਰ ਚਲਾਉਣ ਲਈ ਉਸਨੇ ਕਿਸ਼ਤਾਂ 'ਤੇ ਇੱਕ ਟਰੈਕਟਰ ਵੀ ਲਿਆ ਸੀ। ਕਰਜ਼ੇ ਦੇ ਬੋਝ ਤੋਂ ਪਰੇਸ਼ਾਨ ਹੋ ਕੇ ਉਸਨੇ ਇਹ ਕਦਮ ਚੁੱਕਿਆ।


ਇਹ ਵੀ ਪੜ੍ਹੋ :  ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਧਮਾਕਾ ,ਗ੍ਰਨੇਡ ਹਮਲੇ ਦਾ ਖਦਸ਼ਾ ,ਪੁਲਿਸ ਸਟੇਸ਼ਨ ਤੋਂ 100 ਮੀਟਰ ਦੀ ਦੂਰੀ 'ਤੇ ਵਾਪਰੀ ਘਟਨਾ

ਜਰਨੈਲ ਸਿੰਘ ਦੇ ਪਰਿਵਾਰ ਵਿੱਚ ਉਸਦੀ ਪਤਨੀ, 8 ਸਾਲ ਦਾ ਪੁੱਤਰ ਅਤੇ ਮਾਂ ਸ਼ਾਮਲ ਹਨ। ਪਰਿਵਾਰ ਇਸ ਸਮੇਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਮ੍ਰਿਤਕ ਦੇ ਚਾਚਾ ਭੋਲਾ ਸਿੰਘ ਨੇ ਪੰਜਾਬ ਸਰਕਾਰ ਨੂੰ ਮ੍ਰਿਤਕ ਦੇ ਪਰਿਵਾਰ ਨੂੰ ਵਿੱਤੀ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਪਰਿਵਾਰ ਦਾ ਪਾਲਣ -ਪੋਸ਼ਣ ਹੋ ਸਕੇ। ਸਦਰ ਥਾਣੇ ਨੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

- PTC NEWS

Top News view more...

Latest News view more...

PTC NETWORK