Jagjit Singh Dallewal Hunger Strike 43 Day : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹੁਣ ਸਰੀਰ ਵੀ ਛੱਡ ਰਿਹਾ ਸਾਥ; ਬੀਤੇ ਦਿਨ ਹੋ ਗਏ ਸੀ ਬੇਹੋਸ਼
jagjit Singh Dallewal Hunger Strike 43 Day : ਖਨੌਰੀ ਸਰਹੱਦ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸੋਮਵਾਰ ਨੂੰ 43ਵੇਂ ਦਿਨ ਵੀ ਜਾਰੀ ਰਿਹਾ। ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਸੋਮਵਾਰ ਦੇਰ ਰਾਤ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ (ਬੀਪੀ) 88/52 ਤੱਕ ਪਹੁੰਚ ਗਿਆ ਸੀ। ਇੱਕ ਘੰਟੇ ਤੱਕ ਸਥਿਤੀ ਨਾਜ਼ੁਕ ਬਣੀ ਰਹੀ। ਇਕ ਘੰਟੇ ਬਾਅਦ ਉਨ੍ਹਾਂ ਦਾ ਬੀਪੀ ਨਾਰਮਲ ਹੋ ਗਿਆ।
ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਕਾਫੀ ਗੰਭੀਰ ਹੈ। ਇਸੇ ਦੌਰਾਨ ਸੁਪਰੀਮ ਕੋਰਟ ਵੱਲੋਂ ਸੇਵਾਮੁਕਤ ਜੱਜ ਨਾਇਬ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਹਾਈ ਪਾਵਰ ਕਮੇਟੀ ਨੇ ਡੱਲੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਇਲਾਜ ਕਰਵਾਉਣ ਦੀ ਅਪੀਲ ਕੀਤੀ ਪਰ ਡੱਲੇਵਾਲ ਨੇ ਇਨਕਾਰ ਕਰ ਦਿੱਤਾ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਸਰਹੱਦ ’ਤੇ ਮਰਨ ਵਰਤ ਨੂੰ ਸੋਮਵਾਰ ਨੂੰ 42 ਦਿਨ ਪੂਰੇ ਹੋ ਗਏ। ਹੁਣ ਉਨ੍ਹਾਂ ਦਾ ਧਰਨਾ 43ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ। ਡੱਲੇਵਾਲ ਦੀ ਸਿਹਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਅਤੇ ਇਸੇ ਦੌਰਾਨ ਸੁਪਰੀਮ ਕੋਰਟ ਵੱਲੋਂ ਸੇਵਾਮੁਕਤ ਜੱਜ ਨਾਇਬ ਸਿੰਘ ਦੀ ਅਗਵਾਈ ਹੇਠ ਗਠਿਤ ਹਾਈ ਪਾਵਰ ਕਮੇਟੀ ਨੇ ਕਿਸਾਨ ਆਗੂ ਨਾਲ ਮੁਲਾਕਾਤ ਕੀਤੀ। ਕਮੇਟੀ ਨੇ ਡੱਲੇਵਾਲ ਨੂੰ ਮੈਡੀਕਲ ਕਰਵਾਉਣ ਦੀ ਅਪੀਲ ਕੀਤੀ ਹੈ।
ਸਾਬਕਾ ਜੱਜ ਨਾਇਬ ਸਿੰਘ ਨੇ ਡੱਲੇਵਾਲ ਨੂੰ ਕਿਹਾ ਕਿ ਤੁਹਾਡੀ ਸਿਹਤ ਅਤੇ ਜੀਵਨ ਮਹੱਤਵਪੂਰਨ ਹੈ, ਇਸ ਲਈ ਬੇਸ਼ੱਕ ਆਪਣਾ ਮਰਨ ਵਰਤ ਖਤਮ ਨਾ ਕਰੋ, ਪਰ ਡਾਕਟਰੀ ਇਲਾਜ ਕਰਵਾਓ। ਇਸ ਦੇ ਜਵਾਬ ਵਿੱਚ ਡੱਲੇਵਾਲ ਨੇ ਕਿਹਾ ਕਿ ਖੇਤੀ ਪਹਿਲੇ ਨੰਬਰ 'ਤੇ ਅਤੇ ਸਿਹਤ ਦੂਜੇ ਨੰਬਰ 'ਤੇ ਆਉਂਦੀ ਹੈ। ਡੱਲੇਵਾਲ ਨੇ ਮੈਡੀਕਲ ਕਰਵਾਉਣ ਦੀ ਅਪੀਲ ਨੂੰ ਇਕ ਵਾਰ ਫਿਰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ : Moga China Dor News : ਨਹੀਂ ਰੁਕ ਰਹੀ ਚਾਈਨਾ ਡੋਰ ਦੀ ਵਿਕਰੀ ; 9 ਸਾਲ ਦੇ ਬੱਚੇ ਦੀਆਂ ਕੱਟੀਆਂ ਉਂਗਲਾਂ
- PTC NEWS