Farmer Death at Shambhu Border : ਕਿਸਾਨ ਮੋਰਚੇ ਦੀ ਭੇਂਟ ਚੜ੍ਹਿਆ ਇੱਕ ਹੋਰ ਕਿਸਾਨ, ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਪ੍ਰਗਟ ਸਿੰਘ
Kisan Death at Shambhu Border : ਸ਼ੰਭੂ ਬਰਡਰ ਤੋਂ ਮੁੜ ਇੱਕ ਵਾਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਿਸਾਨ ਮੋਰਚੇ 'ਚ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਪ੍ਰਗਟ ਸਿੰਘ ਵੱਜੋਂ ਦੱਸੀ ਜਾ ਰਹੀ ਹੈ, ਜੋ ਕਿ ਅੰਮ੍ਰਿਤਸਰ ਦੇ ਪਿੰਡ ਕੱਕੜ, ਤਹਿਸੀਲ ਲੋਪੋਕੇ ਦਾ ਰਹਿਣ ਵਾਲਾ ਸੀ।
ਕਿਸਾਨ ਆਗੂਆਂ ਦਾ ਕਹਿਣਾ ਕਿ ਪ੍ਰਗਟ ਸਿੰਘ ਸਵੇਰੇ ਉੱਠ ਕੇ ਉਹ ਨਹਾਉਣ ਦੇ ਲਈ ਗਿਆ ਸੀ ਤਾਂ ਅਚਾਨਕ ਉੱਥੇ ਹੀ ਡਿੱਗ ਪਿਆ। ਆਗੂਆਂ ਦਾ ਕਹਿਣਾ ਕਿ ਕਿਸਾਨ ਦੀ ਮੌਤ ਲਗਭਗ ਦਿਲ ਦਾ ਦੌਰਾ ਪੈਣ ਕਰਕੇ ਹੀ ਹੋਈ ਹੈ। ਹਾਲਾਂਕਿ ਬਾਕੀ ਡਾਕਟਰੀ ਮੁਆਇਨੇ ਤੋਂ ਬਾਅਦ ਹੀ ਕੁੱਝ ਸਪੱਸ਼ਟ ਕਾਰਨਾਂ ਦਾ ਪਤਾ ਲੱਗ ਸਕੇਗਾ।
ਆਗੂਆਂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰਾਜਪੁਰਾ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘ, ਸ਼ੰਭੂ ਬਾਰਡਰ 'ਤੇ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਵੱਲੋਂ ਮੋਰਚੇ ਵਿੱਚ ਪਹੁੰਚਿਆ ਸੀ।
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰਗਟ ਸਿੰਘ ਦਾ ਇੱਕ ਮੁੰਡਾ ਤੇ ਕੁੜੀਆਂ ਅਜੇ ਅਣਵਿਆਹੇ ਹਨ ਅਤੇ ਉਹ ਸਿਰਫ਼ 2 ਏਕੜ ਜ਼ਮੀਨ ਦਾ ਮਾਲਕ ਸੀ।
- PTC NEWS