ਨੂੰਹ ਨਿਕਲੀ ਕਸਾਈ, ਸੱਸ ’ਤੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਨੂੰਹ ਨੇ ਪਹਿਲਾਂ ਬਜ਼ੁਰਗ ਨਾਲ ਕੀਤੀ ਕੁੱਟਮਾਰ ਫਿਰ...
Daughter in Law Beats Mother in Law: ਬੱਲਭਗੜ੍ਹ ਦੀ ਚਾਵਲਾ ਕਾਲੋਨੀ ਵਿਖੇ ਰਿਸ਼ੀ ਨਗਰ ’ਚ ਇੱਕ ਔਰਤ ਵੱਲੋਂ ਇੱਕ ਬਜ਼ੁਰਗ ’ਤੇ ਤਸ਼ੱਦਦ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਜਦੋ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਬਜ਼ੁਰਗਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ। ਨਾਲ ਹੀ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ।
ਦੱਸ ਦਈਏ ਕਿ ਵਾਇਰਲ ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਮਹਿਲਾ ਨੇ ਡਰਾਇੰਗ ਰੂਮ ਦੀ ਲਾਈਟ ਬੰਦ ਕਰ ਦਿੱਤੀ ਸੀ ਜਿਸ ’ਤੇ ਉਸਦੀ ਪੋਤੀ ਨੇ ਆਪਣੀ ਮਾਂ ਨੂੰ ਸ਼ਿਕਾਇਤ ਕੀਤੀ ਜਿਸ ’ਤੇ ਮਾਂ ਨੇ ਭੜਕਦੇ ਹੋਏ ਆਪਣੀ ਸੱਸ ਦੇ ਨਾਲ ਮਾੜਾ ਸਲੂਕ ਕੀਤਾ ਅਤੇ ਉਸਦਾ ਦਰਵਾਜ਼ਾ ਬਾਹਰ ਤੋਂ ਬੰਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੁੜ ਕਮਰੇ ’ਚ ਚੱਲੀ ਗਈ ਅਤੇ ਬਜ਼ੁਰਗ ਮਹਿਲਾ ਨੂੰ ਬੈੱਡ ’ਤੇ ਲਿਟਾ ਕੇ ਕੁੱਟਮਾਰ ਕੀਤੀ।
ਮਾਮਲੇ ਨੂੰ ਧਿਆਨ ’ਚ ਲੈਂਦੇ ਹੋਏ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਦੱਸਿਆ ਕਿ ਪੀੜਤ ਬਜ਼ੁਰਗ ਜੋੜਾ ਦੁਆਰਾ ਐਸਡੀਐਮ ਦੇ ਕੋਲ ਪਹਿਲਾਂ ਤੋਂ ਹੀ ਸ਼ਿਕਾਇਤ ਦਿੱਤੀ ਗਈ ਸੀ ਅਤੇ ਉਹ ਚਾਹੁੰਦੀ ਹੈ ਕਿ ਐਸਡੀਐਮ ਇਸ ਬਜ਼ੁਰਗ ਜੋੜੇ ਨੂੰ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕਰਵਾਉਣ। ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਦ੍ਰਸਿਆ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਬਜ਼ੁਰਗਾਂ ਦੀ ਆਦਤ ਹੁੰਦੀ ਹੈ ਕਿ ਉਹ ਫਾਲਤੂ ਜਗ ਰਹੀਆਂ ਲਾਈਟਾਂ ਨੂੰ ਬੰਦ ਕਰ ਦਿੰਦੇ ਹਨ। ਤਾਂ ਜੋ ਬਿਜਲੀ ਦਾ ਖਰਚ ਘੱਟ ਹੋ ਸਕੇ। ਅਜਿਹੇ ’ਚ ਜੇਕਰ ਬਜ਼ੁਰਗ ਵੱਲੋਂ ਲਾਈਟ ਬੰਦ ਕਰ ਦਿੱਤੀ ਸੀ ਤਾਂ ਕੋਈ ਵੱਡੀ ਗੱਲ ਨਹੀਂ ਸੀ। ਉਨ੍ਹਾਂ ਨੂੰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਸੀ ਪਰ ਮਹਿਲਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਉਨ੍ਹਾਂ ਅੱਗੇ ਕਿਹਾ ਕਿ ਮਹਿਲਾ ਦਾ ਅਜਿਹਾ ਵਤੀਰਾ ਬਜ਼ੁਰਗ ਜੋੜੇ ਦੇ ਲਈ ਠੀਕ ਨਹੀਂ ਹੈ ਜਿਸ ਕਰਕੇ ਬਜ਼ੁਰਗਾਂ ਨੂੰ ਪੂਰੀ ਸੁਰੱਖਿਆ ਮਿਲਣੀ ਚਾਹੀਦੀ ਹੈ। ਨੂੰਹ ਵੀ ਚਾਹੀਦਾ ਹੈ ਕਿ ਉਹ ਆਪਣੀ ਸੱਸ ਨੂੰ ਮਾਂ ਦੇ ਰੂਪ ’ਚ ਦੇਖੇ ਕਿਉਂਕਿ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਹੋਰ ਲੋਕਾਂ ’ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਅਜਿਹੇ ਮਾਮਲਿਆਂ ਨੂੰ ਰੋਕਣਾ ਬੇਹੱਦ ਲਾਜ਼ਮੀ ਹੈ ਜਿਸਦੇ ਲਈ ਉਨ੍ਹਾਂ ਨੂੰ ਪੁਲਿਸ ਨੂੰ ਜਾਂਚ ਕਰ ਮਾਮਲੇ ’ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਉੱਥੇ ਹੀ ਚਾਵਲਾ ਕਾਲੋਨੀ ’ਚ ਸਥਿਤ ਪੁਲਿਸ ਸਟੇਸ਼ਨ ਦੇ ਹਵਲਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤਾਂ ਤੋਂ ਲਿਖਤ ਸ਼ਿਕਾਇਤ ਮਿਲ ਚੁੱਕੀ ਹੈ ਜਿਸ ’ਤੇ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗਾ ਅਤੇ ਉਸੇ ਮੁਤਾਬਿਕ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Nihang Singh Killed Youth: ਨਿਹੰਗ ਸਿੰਘ ਵੱਲੋਂ 20 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਜਾਣੋ ਪੂਰਾ ਮਾਮਲਾ
- PTC NEWS