ਮਨਿੰਦਰ ਸਿੰਘ ਮੋਂਗਾ, (ਅੰਮ੍ਰਤਿਸਰ, 4 ਦਸੰਬਰ): ਅਮਰੀਕਾ 'ਤੇ ਸਤੰਬਰ 11 ਮੌਕੇ 'ਤੇ ਹੋਏ ਹਮਲੇ ਦੌਰਾਨ ਹੇਟ ਕਰਾਇਮ (Hate Crime) ਕਾਰਨ ਮਾਰੇ ਗਏ ਬਲਬੀਰ ਸਿੰਘ ਸੋਢੀ ਦੇ ਪਰਿਵਾਰ ਨੂੰ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਸਾਂਝੇ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਸਨਮਾਨਿਤ ਕੀਤਾ। ਪੱਤਰਕਾਰਾਂ ਨਾਲ ਗਲ ਕਰਦਿਆਂ ਗਰੇਵਾਲ ਨੇ ਕਿਹਾ ਕਿ ਇਸ ਪਰਿਵਾਰ ਦੇ ਮੈਂਬਰ ਹੇਟ ਕਰਾਇਮ ਕਾਰਨ ਅਣਆਈ ਮੌਤ ਮਾਰੇ ਗਏ। ਇਹ ਘਟਨਾ ਸਿਰ 'ਤੇ ਦਸਤਾਰ ਹੋਣ ਦੇ ਕਾਰਨ ਵਾਪਰੀ ਕਿਉਂਕਿ ਅਮਰੀਕੀ ਲੋਕ ਸਿਰ 'ਤੇ ਦਸਤਾਰ ਨੂੰ ਓਸਾਮਾ ਬਿਨ ਲਾਦੇਨ ਨਾਲ ਜੋੜ ਰਹੇ ਸਨ। ਸਨਮਾਨ ਕਰਨ ਦਾ ਮੁੱਖ ਕਾਰਨ ਸੋਢੀ ਪਰਿਵਾਰ ਨੇ ਇਸ ਘਟਨਾਂ ਤੋਂ ਬਾਅਦ ਦਸਤਾਰ ਤੇ ਸਿੱਖੀ ਸਰੂਪ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਕਦਮ ਚੁੱਕੇ। ਇਸ ਕਾਰਨ ਅਮਰੀਕਾ ਦੇ ਵਾਇਟ ਹਾਉਸ ਨੇ ਇਸ ਹੇਟ ਕਰਾਇਮ ਦੀ ਮੁਆਫ਼ੀ ਮੰਗੀ ਤੇ ਪਰਿਵਾਰ ਨੂੰ ਵਖ ਵਖ ਸਮੇਂ 'ਤੇ ਸਨਮਾਨ ਵੀ ਦਿੱਤਾ। <iframe src=https://www.facebook.com/plugins/video.php?height=314&href=https://www.facebook.com/sgpcamritsar.org/videos/851535846046122/&show_text=false&width=560&t=0 width=560 height=314 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਅਮਰੀਕਾ ਅੱਜ ਵੀ ਇਸ ਹੇਟ ਕਰਾਇਮ ਦੀ ਘਟਨਾਂ ਤੋ ਦੁਖੀ ਹੈ ਤੇ ਬਲਬੀਰ ਸਿੰਘ ਦੀ ਦਸਤਾਰ ਵਾਇਟ ਹਾਉਸ ਦੇ ਅਜਾਇਬ ਘਰ ਵਿੱਚ ਅੱਜ ਵੀ ਸ਼ਸ਼ੋਭਿਤ ਹੈ। ਇਸ ਪਰਿਵਾਰ ਨੇ ਦੁਨੀਆਂ ਭਰ ਵਿੱਚ ਦਸਤਾਰ ਦੀ ਸਰਬਉਚਤਾ ਨੂੰ ਲੈ ਕੇ ਕੀਤਾ ਕੰਮ ਅੱਜ ਵੀ ਯਾਦਗਾਰੀ ਹੈ। ਇਸ ਮੌਕੇ 'ਤੇ ਬੀਬੀ ਜੋਗਿੰਦਰ ਕੌਰ ਧਰਮ ਪਤਨੀ ਬਲਬੀਰ ਸਿੰਘ ਸੋਢੀ ਨੇ ਜਥੇਦਾਰ ਕੋਲੋਂ ਇਹ ਸਨਮਾਨ ਪ੍ਰਾਪਤ ਕੀਤਾ। ਇਸ ਮੌਕੇ 'ਤੇ ਮੈਨੇਜਰ ਜਸਪਾਲ ਸਿੰਘ, ਅਕਾਲੀ ਆਗੂ ਬੀਬੀ ਜ਼ਸਵਿੰਦਰ ਕੌਰ ਸੋਹਲ ਵੀ ਹਾਜ਼ਰ ਸਨ।ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁਰਖਿਆ ਇੰਚਾਰਜ ਦੀ ਅਚਨਚੇਤ ਮੌਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਸੁਰਖਿਆ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਦੇਰ ਰਾਤ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਇੰਸਪੈਕਟਰ ਗੁਰਵਿੰਦਰ ਸਿੰਘ ਬੀਤੇ ਕੱਲ੍ਹ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਆਏ ਸਨ। ਦੇਰ ਸ਼ਾਮ ਤੱਕ ਉਹ ਬਿਲਕੁਲ ਠੀਕ ਸਨ ਪਰ ਰਾਤ ਅਚਾਨਕ ਸਾਢੇ ਤਿੰਨ ਵਜੇ ਉਨਾਂ ਨੂੰ ਦਿਲ ਦਾ ਦੌਰਾ ਪਿਆ। ਉਨਾਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨਾਂ ਨੂੰ ਮ੍ਰਿਤਕ ਕਰਾਰ ਦਿੱਤਾ। ਇੰਸਪੈਕਟਰ ਗੁਰਵਿੰਦਰ ਸਿੰਘ 44 ਸਾਲ ਦੇ ਸਨ 'ਤੇ ਸੀਆਰਪੀ ਵਿੱਚ ਬਤੌਰ ਇੰਸਪੈਕਟਰ ਸੇਵਾਵਾਂ ਦੇ ਰਹੇ ਸਨ। ਉਨਾਂ ਦੀ ਮ੍ਰਿਤਕ ਦੇਹ ਉਨਾਂ ਦੇ ਪਿੰਡ ਲੌਗੋਵਾਲ ਵਿਖੇ ਭੇਜ ਦਿੱਤੀ ਗਈ ਹੈ। ਜਥੇਦਾਰ ਨੇ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਮ੍ਰਿਤਕ ਦੇਹ 'ਤੇ ਸਿਰੋਪਾਓ ਵੀ ਪਾਇਆ। ਇਸ ਮੌਕੇ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਮੈਨਜ਼ਰ ਜਸਪਾਲ ਸਿੰਘ ਨਾਲ ਸਨ।