ਚੰਡੀਗੜ੍ਹ, 28 ਨਵੰਬਰ: ਹਰਿਆਣਾ ਦੇ ਅੰਬਾਲਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਆਹ ਤੋਂ 4 ਦਿਨ ਪਹਿਲਾਂ ਇੱਕ ਲਾੜੇ ਦੀ ਦੋ ਬੱਚਿਆਂ ਦੀ ਮਾਂ ਨਾਲ ਫਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਆਉਣ ਵਾਲੀ 2 ਦਸੰਬਰ ਨੂੰ ਲਾੜੇ ਨੇ ਆਪਣੀ ਮੰਗੇਤਰ ਨਾਲ ਵਿਆਹ ਦੇ ਬੰਧਨ 'ਚ ਬਜਨਾ ਸੀ ਪਰ ਉਸਤੋਂ ਪਹਿਲਾਂ ਹੀ ਉਹ ਕਿਸੀ ਹੋਰ ਔਰਤ ਨਾਲ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਕਿ ਪਰਿਵਾਰ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਹੈ ਪਰ ਅਜੇ ਤੱਕ ਉਸਦਾ ਸੁਰਾਗ ਨਹੀਂ ਮਿਲਿਆ ਹੈ। ਮਾਮਲਾ ਸ਼ਹਿਜ਼ਾਦਪੁਰ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਕੋਡਵਾ ਖੁਰਦ ਦਾ ਹੈ। ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦਾ ਬੇਟਾ ਸ਼ਸ਼ੀ ਗੁਆਂਢ 'ਚ ਰਹਿਣ ਵਾਲੀ ਔਰਤ ਨਾਲ ਭਗੌੜਾ ਹੋ ਗਿਆ ਅਤੇ ਔਰਤ 2 ਬੱਚਿਆਂ ਦੀ ਮਾਂ ਹੈ। ਰਿਸ਼ਤੇਦਾਰਾਂ ਨੇ ਪੁਲਿਸ ਨੂੰ ਰਿਪੋਰਟ ਲਿਖਾ ਉਸਦੀ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਵਾ ਦਿੱਤਾ ਹੈ। ਪਿਤਾ ਨੇ ਵੀ ਪੁੱਤਰ ਨੂੰ ਲੱਭਣ ਲਈ ਦੀ ਬੇਨਤੀ ਕੀਤੀ। ਸ਼ਹਿਜ਼ਾਦਪੁਰ ਥਾਣਾ ਇੰਚਾਰਜ ਮੁਤਾਬਕ ਫਿਲਹਾਲ ਦੋਵਾਂ ਦੀ ਭਾਲ ਜਾਰੀ ਹੈ ਪਰ ਉਨ੍ਹਾਂ ਆਪਣੇ ਮੋਬਾਈਲ ਨੰਬਰ ਸਵਿੱਚ ਆਫ ਕੀਤੇ ਹੋਏ ਨੇ ਜਿਸ ਕਰਕੇ ਉਨ੍ਹਾਂ ਨੂੰ ਲੱਭਣ 'ਚ ਦਿੱਕਤ ਆ ਰਹੀ ਹੈ। ਉੱਥੇ ਹੀ ਹੁਣ ਪੁਲਿਸ ਵੱਲੋਂ ਕਾਲ ਡਿਟੇਲ ਕੱਢੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਕਿ ਕਾਲ ਡਿਟੇਲ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਨੌਜਵਾਨ ਕਿਸ ਨਾਲ ਗੱਲ ਕਰਦਾ ਸੀ ਅਤੇ ਕਿਸ ਨਾਲ ਭੱਜਿਆ।ਲਾਵਾਂ ਤੋਂ ਪਹਿਲਾਂ ਪ੍ਰੇਮਿਕਾ ਨੇ ਮਾਰਿਆ ਛਾਪਾ, ਵਿਆਹ ਵਾਲੇ ਘਰ ਪਿਆ ਭੜਥੂਮੁਹਾਲੀ ਦੇ ਮਟੌਰ ਪਿੰਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲਾੜਾ ਜੰਜ ਲੈ ਕੇ ਲਾੜੀ ਦੇ ਘਰੇ ਪਹੁੰਚਿਆ ਸੀ ਪਰ ਪਿੱਛੋਂ ਦੀ ਲਾੜੇ ਦੀ ਪ੍ਰੇਮਿਕਾ ਨੇ ਸ਼ਗਨਾਂ ਵਾਲੇ ਘਰ ਆ ਛਾਪਾ ਮਾਰ ਦਿੱਤਾ। ਹੋਣਾ ਕੀ ਸੀ, ਜਿਸ ਘਰੇ ਸ਼ਗਨਾਂ ਦੇ ਗੀਤ ਗਾਉਣੇ ਹੋਣੇ ਸਨ ਉੱਥੇ ਹੀ ਮੁੰਡੇ ਵਾਲੇ ਤੇ ਕੁੜੀ ਵਾਲੇ ਆਹਮੋ-ਸਾਹਮਣੇ ਹੋ ਗਏ। ਕੁੜੀ ਵਾਲਿਆਂ ਨੇ ਤੁਰੰਤ ਪੁਲਿਸ ਸੱਦ ਲਈ ਤੇ ਮੁਹਾਲੀ ਪੁਲਿਸ ਡੋਲੀ ਵਾਲੀ ਗੱਡੀ ਸਮੇਤ ਹੀ ਲਾੜਾ ਤੇ ਬਰਾਤੀਆਂ ਨੂੰ ਥਾਣੇ ਲੈ ਗਈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।