ਅਮਰੀਕਾ 'ਚ ਭਾਰਤੀ ਸਫੀਰ ਤਰਨਜੀਤ ਸਿੰਘ ਸੰਧੂ ਦੇ ਕਾਰਜਕਾਲ 'ਚ ਇਕ ਸਾਲ ਲਈ ਵਾਧਾ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਅਮਰੀਕਾ ਵਿੱਚ ਭਾਰਤੀ ਸਫੀਰ ਤਰਨਜੀਤ ਸਿੰਘ ਸੰਧੂ ਦੇ ਕਾਰਜਕਾਲ ਵਿਚ ਇਕ ਸਾਲ ਲਈ ਵਾਧਾ ਕਰ ਦਿੱਤਾ ਹੈ। ਹੁਣ ਉਨ੍ਹਾਂ ਦਾ ਕਾਰਜਕਾਲ ਜਨਵਰੀ 2024 ਦੇ ਅੰਤ ਵਿਚ ਸਮਾਪਤ ਹੋਵੇਗਾ। ਪਹਿਲਾਂ ਉਨ੍ਹਾਂ ਨੇ ਜਨਵਰੀ 2023 ਵਿੱਚ ਸੇਵਾਮੁਕਤ ਹੋਣਾ ਸੀ।
28 ਨਵੰਬਰ ਨੂੰ ਭਾਰਤ ਦੇ ਗਜ਼ਟ 'ਚ ਪ੍ਰਕਾਸ਼ਿਤ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਰਾਸ਼ਟਰਪਤੀ ਤਰਨਜੀਤ ਸਿੰਘ ਸੰਧੂ (ਆਈ ਐਫ ਐਸ: 1988), ਆਈ ਐਫ ਐਸ ਦੇ ਗ੍ਰੇਡ 1 ਦੇ ਅਫਸਰ, ਨੂੰ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ Re-employ ਕਰ ਰਹੇ ਹਨ। ਉਹ ਅਮਰੀਕਾ 'ਚ 01.02.2023 ਤੋਂ 31.01.2024 ਤੱਕ ਜਾਂ ਅਗਲੇ ਹੁਕਮਾਂ ਤੱਕ 01 ਸਾਲ ਦੀ ਮਿਆਦ ਲਈ ਕੰਮ ਕਰਨਗੇ। ਸੰਧੂ ਜੋ ਕਿ ਜਨਵਰੀ 2023 ਵਿੱਚ ਸੇਵਾਮੁਕਤ ਹੋਣ ਵਾਲੇ ਸਨ ਇਕ ਤਜਰਬੇਕਾਰ ਕੂਟਨੀਤਿਕ ਹਨ। ਉਨ੍ਹਾਂ ਵਾਸ਼ਿੰਗਟਨ ਡੀਸੀ ਵਿੱਚ ਤਿੰਨ ਵਾਰ ਸੇਵਾ ਕੀਤੀ ਹੈ। 2020 ਤੋਂ ਉਹ ਅਮਰੀਕਾ ਵਿੱਚ ਸਫ਼ੀਰ ਵਜੋਂ ਤਾਇਨਾਤ ਹਨ।
ਇਹ ਵੀ ਪੜ੍ਹੋ : ਟੈਂਡਰ ਘੁਟਾਲਾ ਮਾਮਲਾ: ਵਿਜੀਲੈਂਸ ਨੇ ਈਡੀ ਨਾਲ ਨਸ਼ਰ ਕੀਤਾ ਰਿਕਾਰਡ, ਹੋ ਸਕਦਾ ਹੈ ਵੱਡਾ ਖੁਲਾਸਾ!
1997 ਤੇ 2000 ਦੇ ਵਿਚਕਾਰ ਕਾਂਗਰਸ ਨੂੰ ਸੰਭਾਲਣ ਵਾਲੇ ਇਕ ਨੌਜਵਾਨ ਰਾਜਨੀਤਿਕ ਅਧਿਕਾਰੀ ਵਜੋਂ, 2013 ਤੇ 2017 ਦੇ ਵਿਚਕਾਰ ਮਿਸ਼ਨ ਦੇ ਡਿਪਟੀ ਚੀਫ਼ ਵਜੋਂ ਤੇ ਫਿਰ 2020 ਦੀ ਸ਼ੁਰੂਆਤ ਤੋਂ ਰਾਜਦੂਤ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ।
- PTC NEWS