Sun, Dec 22, 2024
Whatsapp

Explainer: ਹੂਤੀ ਬਾਗੀ ਕੌਣ? ਜਿਨ੍ਹਾਂ ਕਾਰਗੋ ਸਮੁੰਦਰੀ ਜਹਾਜ਼ ਨੂੰ ਕੀਤਾ ਹਾਈਜੈਕ, ਇਜ਼ਰਾਈਲ ਨੇ ਜਤਾਈ ਚਿੰਤਾ; ਵੇਖੋ ਵੀਡੀਓ

Reported by:  PTC News Desk  Edited by:  Jasmeet Singh -- November 24th 2023 10:46 AM -- Updated: November 24th 2023 11:16 AM
Explainer: ਹੂਤੀ ਬਾਗੀ ਕੌਣ? ਜਿਨ੍ਹਾਂ ਕਾਰਗੋ ਸਮੁੰਦਰੀ ਜਹਾਜ਼ ਨੂੰ ਕੀਤਾ ਹਾਈਜੈਕ, ਇਜ਼ਰਾਈਲ ਨੇ ਜਤਾਈ ਚਿੰਤਾ; ਵੇਖੋ ਵੀਡੀਓ

Explainer: ਹੂਤੀ ਬਾਗੀ ਕੌਣ? ਜਿਨ੍ਹਾਂ ਕਾਰਗੋ ਸਮੁੰਦਰੀ ਜਹਾਜ਼ ਨੂੰ ਕੀਤਾ ਹਾਈਜੈਕ, ਇਜ਼ਰਾਈਲ ਨੇ ਜਤਾਈ ਚਿੰਤਾ; ਵੇਖੋ ਵੀਡੀਓ

Houthi Rebels Highjack Cargo Ship: ਈਰਾਨ ਦੇ ਸਮਰਥਕ ਵਾਲੇ ਹੂਤੀ ਗਰੁੱਪ ਨੇ ਦੱਖਣੀ ਲਾਲ ਸਾਗਰ ਵਿੱਚ ਕਾਰਗੋ ਜਹਾਜ਼ ਗਲੈਕਸੀ ਲੀਡਰ ਨੂੰ ਹਾਈਜੈਕ ਕਰ ਲਿਆ ਹੈ। ਇਹ ਕਾਰਗੋ ਜਹਾਜ਼ ਬਰਤਾਨੀਆ ਦਾ ਹੈ, ਜੋ ਕਿ ਤੁਰਕੀ ਤੋਂ ਭਾਰਤ ਆ ਰਿਹਾ ਸੀ। ਜਹਾਜ਼ 'ਤੇ ਮੌਜੂਦ ਚਾਲਕ ਦਲ ਦੇ ਮੈਂਬਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਹਾਈਜੈਕਿੰਗ ਦੀ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਜ਼ਰਾਈਲ ਨੇ ਕਿਹਾ ਹੈ ਕਿ ਜਹਾਜ਼ ਨੂੰ ਅਗਵਾ ਕਰਨਾ ਬਹੁਤ ਗੰਭੀਰ ਮਾਮਲਾ ਹੈ। ਕੁਝ ਰਿਪੋਰਟਾਂ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੂਤੀ ਦਹਿਸ਼ਤਗਰਦਾਂ ਨੇ ਦੋ ਦਰਜਨ ਤੋਂ ਵੱਧ ਚਾਲਕ ਦਲ ਦੇ ਮੈਂਬਰਾਂ ਨੂੰ ਬੰਧਕ ਬਣਾ ਲਿਆ ਹੈ।


ਹੂਤੀ ਸੰਗਠਨ ਕੌਣ ਹੈ?
ਹੂਤੀ ਯਮਨ ਦਾ ਇਕ ਬਾਗੀ ਸੰਗਠਨ ਹੈ, ਜਿਸਨੂੰ ਈਰਾਨ ਦਾ ਸਮਰਥਨ ਵੀ ਹਾਸਲ ਹੈ। 1990 ਦੇ ਦਹਾਕੇ ਵਿੱਚ ਉੱਤਰੀ ਯਮਨ ਦੇ ਹੂਤੀਆਂ ਨੇ ਇੱਕ ਧਾਰਮਿਕ ਪੁਨਰ-ਸੁਰਜੀਤੀ ਅੰਦੋਲਨ ਸ਼ੁਰੂ ਕੀਤਾ। ਜਿਸ ਤੋਂ ਬਾਅਦ ਦੇ ਕਈ ਸਾਲਾਂ 'ਚ ਇਸ ਅੰਦੋਲਨ ਦਾ ਪ੍ਰਭਾਵ ਵਧਿਆ ਅਤੇ ਉਸ ਸਮੇਂ ਇਸਨੇ ਯਮਨ ਉੱਤੇ ਰਾਜ ਕੀਤਾ। 

ਦੱਸ ਦਈਏ ਕਿ ਸਰਕਾਰ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਧੜੇਬੰਦੀ ਦਾ ਦੌਰ ਸ਼ੁਰੂ ਹੋਣ ਮਗਰੋਂ ਹੂਤੀ ਬਾਗੀਆਂ ਨੇ ਦੇਸ਼ ਦੀ ਫੌਜ ਨਾਲ ਯੁੱਧ ਲੜਿਆ। ਯਮਨ ਦਾ ਸੁੰਨੀ ਪ੍ਰਧਾਨ ਸਾਊਦੀ ਅਰਬ ਨਾਲ ਵੀ ਸਰਹੱਦੀ ਵਿਵਾਦ ਚੱਲ ਰਿਹਾ ਹੈ। 2014 ਵਿੱਚ ਹੂਤੀ ਬਾਗੀਆਂ ਨੇ ਯਮਨ ਦੀ ਰਾਜਧਾਨੀ ਸਨਾ ਉੱਤੇ ਕਬਜ਼ਾ ਕਰ ਲਿਆ ਸੀ। ਸਾਊਦੀ ਅਰਬ ਨੇ ਯਮਨ ਵਿੱਚ ਈਰਾਨ ਦੇ ਵਧਦੇ ਪ੍ਰਭਾਵ ਨੂੰ ਘਟਾਉਣ ਲਈ ਦਖਲਅੰਦਾਜ਼ੀ ਕੀਤੀ ਅਤੇ ਇਸਦੇ ਪ੍ਰਭਾਵ ਨਾਲ 2015 ਵਿੱਚ ਉੱਥੇ ਸੁੰਨੀ-ਪ੍ਰਭਾਵੀ ਗੱਠਜੋੜ ਸਰਕਾਰ ਬਣਾਈ ਗਈ।

ਇਜ਼ਰਾਈਲ ਨੇ 31 ਅਕਤੂਬਰ ਨੂੰ ਕੀਤਾ ਸੀ ਹਮਲਾ
ਇਜ਼ਰਾਈਲ ਦੁਆਰਾ ਗਾਜ਼ਾ 'ਤੇ ਹਮਲੇ ਤੋਂ ਬਾਅਦ ਹੂਤੀ ਨੇ ਫਲਸਤੀਨ ਦਾ ਸਮਰਥਨ ਕੀਤਾ। ਉਸ ਸਮੇ ਹੂਤੀ ਨੇ ਹਮਾਸ ਦੇ ਸਮਰਥਨ 'ਚ ਇਜ਼ਰਾਈਲ 'ਤੇ ਹਮਲਾ ਕੀਤਾ। ਇਕ ਰਿਪੋਰਟ 'ਚ ਦਸਿਆ ਜਾਂ ਰਿਹਾ ਹੈ ਕਿ ਹੂਤੀ ਬਾਗੀਆਂ ਦੇ ਬੁਲਾਰੇ ਯਾਹਿਆ ਸਰੀਏ ਨੇ ਇਕ ਟੈਲੀਵਿਜ਼ਨ ਸੰਦੇਸ਼ 'ਚ ਕਿਹਾ ਕਿ 31 ਅਕਤੂਬਰ ਨੂੰ ਉਨ੍ਹਾਂ ਦੇ ਸੰਗਠਨ ਨੇ ਇਜ਼ਰਾਈਲ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ। ਉਸਨੇ ਇਹ ਵੀ ਕਿਹਾ ਕਿ ਜਥੇਬੰਦੀ ਫਲਸਤੀਨ ਦੀ ਜਿੱਤ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਹਮਲੇ ਕਰੇਗੀ।



ਖੁੱਲ੍ਹ ਸਕਦਾ ਵਿਵਾਦ ਦਾ ਨਵਾਂ ਮੋਰਚਾ
ਕਾਰਗੋ ਜਹਾਜ਼ ਨੂੰ ਅਗਵਾ ਕਰਨ ਦੀ ਘਟਨਾ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਖੇਤਰੀ ਤਣਾਅ ਨਵੇਂ ਸਮੁੰਦਰੀ ਮੋਰਚੇ 'ਤੇ ਫੈਲ ਸਕਦਾ, ਕਿਉਂਕਿ ਯਮਨ ਵਿੱਚ ਹੂਤੀ ਬਾਗੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਜ਼ਰਾਈਲ ਦੀ ਮਲਕੀਅਤ ਵਾਲੇ ਜਹਾਜ਼ ਨੂੰ ਹਾਈਜੈਕ ਕਰ ਲਿਆ ਹੈ ਅਤੇ ਉਸ ਦੇ ਚਾਲਕ ਦਲ ਨੂੰ ਬੰਧਕ ਬਣਾ ਲਿਆ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਗਾਜ਼ਾ ਵਿੱਚ ਹਮਾਸ ਦੇ ਸ਼ਾਸਕਾਂ ਵਿਰੁੱਧ ਇਜ਼ਰਾਈਲ ਦੀ ਮੁਹਿੰਮ ਜਾਰੀ ਰਹਿੰਦੀ ਹੈ, ਉਹ ਅੰਤਰਰਾਸ਼ਟਰੀ ਪਾਣੀਆਂ ਵਿੱਚ ਇਜ਼ਰਾਈਲ ਨਾਲ ਸਬੰਧਤ ਜਾਂ ਮਾਲਕੀ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖੇਗਾ।



ਇਜ਼ਰਾਈਲ ਨਾਲ ਸਬੰਧਤ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ
ਬਾਗੀਆਂ ਨੇ ਐਤਵਾਰ ਨੂੰ ਲਾਲ ਸਾਗਰ ਵਿੱਚ ਇਜ਼ਰਾਈਲ ਨਾਲ ਜੁੜੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਕਿਹਾ ਕਿ ਹਾਈਜੈਕ ਕੀਤੇ ਗਏ ਬਹਾਮਾਸ ਦੇ ਝੰਡੇ ਵਾਲੇ ਜਹਾਜ਼ ਵਿੱਚ 25 ਚਾਲਕ ਦਲ ਦੇ ਮੈਂਬਰ ਬੁਲਗਾਰੀਆਈ, ਫਿਲੀਪੀਨੋ, ਮੈਕਸੀਕਨ ਅਤੇ ਯੂਕਰੇਨੀ ਸਮੇਤ ਵੱਖ-ਵੱਖ ਕੌਮੀਅਤਾਂ ਦੇ ਮੈਂਬਰ ਸਨ, ਪਰ ਕੋਈ ਇਜ਼ਰਾਈਲੀ ਨਹੀਂ ਸੀ।



ਨੇਤਨਯਾਹੂ ਨੇ ਘਟਨਾ ਦੀ ਕੀਤੀ ਨਿੰਦਾ
ਇੱਕ ਰਿਪੋਰਟ ਚੋ ਪਤਾ ਲੱਗਿਆ ਹੈ ਕਿ ਨੇਤਨਯਾਹੂ ਦੇ ਦਫਤਰ ਨੇ 'ਗਲੈਕਸੀ ਲੀਡਰ' ਨਾਮ ਦੇ ਜਹਾਜ਼ ਨੂੰ ਹਾਈਜੈਕ ਕਰਨ ਦੀ ਨਿੰਦਾ ਕਰਦੇ ਹੋਏ ਇਸ ਨੂੰ 'ਈਰਾਨੀ ਅੱਤਵਾਦੀ ਕਾਰਵਾਈ' ਕਰਾਰ ਦਿੱਤਾ ਹੈ। ਅਤੇ ਉਨ੍ਹਾਂ ਨੇ ਇਜ਼ਰਾਈਲੀ ਫੌਜ ਨੇ ਇਸ ਹਾਈਜੈਕ ਨੂੰ 'ਆਲਮੀ ਨਤੀਜਿਆਂ ਵਾਲੀ ਬਹੁਤ ਗੰਭੀਰ ਘਟਨਾ' ਦੱਸਿਆ ਹੈ। ਇਜ਼ਰਾਈਲੀ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਜਹਾਜ਼ ਬ੍ਰਿਟਿਸ਼ ਦੀ ਮਲਕੀਅਤ ਵਾਲਾ ਸੀ ਅਤੇ ਜਾਪਾਨ ਦੁਆਰਾ ਚਲਾਇਆ ਜਾਂਦਾ ਸੀ। 

ਹਾਲਾਂਕਿ ਜਨਤਕ ਸ਼ਿਪਿੰਗ ਡੇਟਾਬੇਸ ਵਿੱਚ ਮਾਲਕੀ ਦੇ ਵੇਰਵੇ ਜਹਾਜ਼ ਦੇ ਮਾਲਕਾਂ ਨੂੰ 'ਰੇ ਕਾਰ ਕੈਰੀਅਰਜ਼' ਨਾਲ ਜੋੜਦੇ ਹਨ, ਜਿਸਦੀ ਸਥਾਪਨਾ ਅਬਰਾਹਮ 'ਰਾਮੀ' ਉਂਗਰ ਦੁਆਰਾ ਕੀਤੀ ਗਈ ਸੀ, ਜੋ ਇਜ਼ਰਾਈਲ ਦੇ ਸਭ ਤੋਂ ਅਮੀਰ ਆਦਮੀਆਂ 'ਚੋ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ: Explainer: ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ DeepFake ਵੀਡੀਓ ਦੀ ਪਛਾਣ, ਜਾਣੋ ਇਸ ਤਕਨਾਲੋਜੀ ਬਾਰੇ ਸਭ ਕੁਝ

- With inputs from agencies

Top News view more...

Latest News view more...

PTC NETWORK