Sun, Jan 19, 2025
Whatsapp

EVM ਅੰਕੜਿਆਂ ਦੇ ਹੇਰ ਫੇਰ ਦਾ ਰਹੱਸ, ਸੁਖਬੀਰ ਸਿੰਘ ਬਾਦਲ ਨੇ ਨਿਰਪੱਖ ਜਾਂਚ ਦੀ ਕੀਤੀ ਮੰਗੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਅੰਕੜਿਆਂ ਵਿੱਚ ਹੇਰ ਫੇਰ ਅਤੇ ਈਵੀਐਮ ਹੈਕ ਕਰਨ ਦੇ ਇਲਜ਼ਾਮਾਂ ਦੀ ਸਰਵਉਚ ਨਿਆਂਇਕ ਪੱਧਰ ’ਤੇ ਜਾਂਚ ਕਰਨ ਦੀ ਮੰਗ ਕੀਤੀ ਹੈ।

Reported by:  PTC News Desk  Edited by:  Dhalwinder Sandhu -- June 17th 2024 06:25 PM -- Updated: June 17th 2024 07:08 PM
EVM ਅੰਕੜਿਆਂ ਦੇ ਹੇਰ ਫੇਰ ਦਾ ਰਹੱਸ, ਸੁਖਬੀਰ ਸਿੰਘ ਬਾਦਲ ਨੇ ਨਿਰਪੱਖ ਜਾਂਚ ਦੀ ਕੀਤੀ ਮੰਗੀ

EVM ਅੰਕੜਿਆਂ ਦੇ ਹੇਰ ਫੇਰ ਦਾ ਰਹੱਸ, ਸੁਖਬੀਰ ਸਿੰਘ ਬਾਦਲ ਨੇ ਨਿਰਪੱਖ ਜਾਂਚ ਦੀ ਕੀਤੀ ਮੰਗੀ

EVM Mismatch Mystery : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਵਿੱਚ ਹੇਰ ਫੇਰ ਅਤੇ ਈਵੀਐਮ ਹੈਕ ਕਰਕੇ ਲੋਕ ਫਤਵੇ ਨੂੰ ਆਪਣੇ ਹੱਕ ਵਿੱਚ ਕਰਨ ਦੇ ਦੋਸ਼ਾਂ ਦੀ ਸਰਵਉਚ ਨਿਆਂਇਕ ਪੱਧਰ ’ਤੇ ਆਜ਼ਾਦ ਤੇ ਪਾਰਦਰਸ਼ਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

ਪੂਰੇ ਦੇਸ਼ ਵਿੱਚ ਹੋਈ ਗੜਬੜੀ


ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸਿਰਫ ਪੰਜਾਬ ਵਿੱਚ ਹੀ ਬੇਮੇਲ ਰਹੱਸ ਦੀ ਗੱਲ ਨਹੀਂ ਕਰ ਰਹੇ, ਸਗੋਂ ਪੂਰੇ ਦੇਸ਼ ਦੇ ਚੋਣ ਨਤੀਜਿਆ ਵਿੱਚ ਗੜਬੜੀ ਹੋਈ ਹੈ। ਇਸ ਲਈ ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਅਕਾਲੀ ਦਲ ਦੀ ਕਾਰਗੁਜ਼ਾਰੀ ਦਾ ਸਪਸ਼ਟੀਕਰਨ ਦੇ ਰਿਹਾ ਹਾਂ ਜਾਂ ਪੰਜਾਬ ਦੇ ਨਤੀਜਿਆਂ ਦੀ ਗੱਲ ਕਰ ਰਿਹਾ ਹਾਂ। ਮੈਂ ਸਾਰੇ ਦੇਸ਼ ਦੀ ਗੱਲ ਕਰ ਰਿਹਾ ਹਾਂ।

ਜਾਰੀ ਕੀਤੇ ਇੱਕ ਬਿਆਨ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ 542 ਹਲਕਿਆਂ ਵਿੱਚ ਚੋਣਾਂ ਹੋਈਆਂ ਰਨ, ਉਹਨਾਂ ਵਿੱਚੋਂ 539 ਹਲਕਿਆਂ ਵਿੱਚ ਈਵੀਐਮ ਦੇ ਅੰਕੜਿਆਂ ਵਿੱਚ ਭਾਰੀ ਫਰਕ ਹੋਣ ਦੀਆਂ ਰਿਪੋਰਟਾਂ ’ਤੇ ਹੈਰਾਨ ਹਨ। ਸਿਰਫ ਲਕਸ਼ਦੀਪ, ਦਮਨ ਅਤੇ ਦਿਓ ਤੇ ਅਮਰੇਲੀ (ਗੁਜਰਾਤ) ਹੀ ਅਜਿਹੇ ਹਲਕੇ ਹਨ ਜਿੱਥੇ ਇਹ ਫਰਕ ਸਾਹਮਣੇ ਨਹੀਂ ਆਇਆ।

ਉਹਨਾਂ ਕਿਹਾ ਕਿ ਹੇਰ ਫੇਰ ਤੇ ਅੰਤਿਮ ਨਤੀਜਿਆਂ ਦੇ ਆਕਾਰ ਵਿੱਚ ਇੱਕ ਰਹੱਸਮਈ ਕੜੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਹਿਲੇ ਤੇ ਅੰਤਿਮ ਅੰਕੜਿਆਂ ਵਿਚਲਾ ਫਰਕ 12 ਫੀਸਦੀ ਹੈ ਜੋ ਕਿ ਜੇਤੂ ਤੇ ਹਾਰਨ ਵਾਲੇ ਉਮੀਦਵਾਰਾਂ ਵਿੱਚ ਜਿੱਤ ਹਾਰ ਦੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ। ਉਹਨਾਂ ਕਿਹਾ ਕਿ ਜਿੰਨਾ ਜ਼ਿਆਦਾ ਫਰਕ ਰਿਹਾ, ਉਨੀਆਂ ਹੀ ਭਾਜਪਾ ਦੀਆਂ ਸੀਟਾਂ ਵੱਧ ਆਈਆਂ। ਉੜੀਸਾ ਵਿੱਚ ਪਹਿਲੇ ਅੰਤਿਮ ਅੰਕੜਿਆਂ ਵਿੱਚ ਫਰਕ 12.54 ਫੀਸਦੀ ਹੈ ਜਿਥੇ ਭਾਜਪਾ ਨੂੰ 21 ਵਿੱਚੋਂ 20 ਸੀਟਾਂ ਮਿਲੀਆਂ। ਇਸੇ ਤਰੀਕੇ ਆਂਧਰਾ ਪ੍ਰਦੇਸ਼ ਜਿੱਥੇ ਐਨ ਡੀ ਏ ਨੂੰ 25 ਵਿੱਚੋਂ 21 ਸੀਟਾਂ ਮਿਲੀਆਂ ਵਿੱਚ ਇਹ ਫਰਕ 12.54 ਫੀਸਦੀ ਹੈ। ਆਸਾਮ ਜਿੱਥੇ ਐਨ ਡੀ ਏ ਨੂੰ 14 ਵਿੱਚੋਂ 11 ਸੀਟਾਂ ਮਿਲੀਆਂ, ਉੱਥੇ ਫਰਕ 9.50 ਫੀਸਦੀ ਰਿਹਾ ਹੈ।

ਪੰਜਾਬ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਹਿਲਾਂ ਜਾਰੀ ਕੀਤੇ ਤੇ ਫਿਰ ਜਾਰੀ ਕੀਤੇ ਅੰਤਿਮ ਅੰਕੜਿਆਂ ਵਿੱਚ 6.94 ਫੀਸਦੀ ਦਾ ਫਰਕ ਹੈ ਤੇ ਇਹ ਸਿਰਫ ਈ ਵੀ ਐਮ ਮਸ਼ੀਨਾਂ ਦੇ ਅੰਕੜਿਆਂ ਦੀ ਗੱਲ ਹੈ। ਉਹਨਾਂ ਕਿਹਾ ਕਿ ਕਮਾਲ ਇਹ ਹੈ ਕਿ ਸੂਬੇ ਵਿੱਚ ਭਾਜਪਾ ਦਾ ਵੋਟ ਸ਼ੇਅਰ ਵੱਧ ਕੇ 18.56 ਫੀਸਦੀ ਹੋ ਗਿਆ ਹੈ।

ਇਥੇ ਦੱਸਣਯੋਗ ਹੈ ਕਿ ਅੰਕੜਿਆਂ ਦਾ ਇਹ ਹੇਰ ਫੇਰ ਸਿਰਫ ਈ ਵੀ ਐਮ ਵੋਟਾਂ ਦੀ ਗਿਣਤੀ ਦਾ ਹੈ ਤੇ ਪਹਿਲੀ ਵਾਰ ਦੱਸੇ ਗਏ ਤੇ ਅੰਤਿਮ ਅੰਕੜਿਆਂ ਵਿਚਲਾ ਫਰਕ ਹੈ ਤੇ ਇਸ ਵਿੱਚ ਬੈਲਟ ਵੋਟਾਂ ਸ਼ਾਮਲ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਅਹਿਮ ਇਹ ਹੈ ਕਿ ਚੋਣ ਕਮਿਸ਼ਨ ਨੇ 25 ਮਈ ਨੂੰ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਈ ਵੀ ਐਮ ਦੀ ਗਿਣਤੀ ਵਿੱਚ ਕੋਈ ਫਰਕ ਨਹੀਂ ਆ ਸਕਦਾ ਕਿਉਂਕਿ ਮਸ਼ੀਨਾਂ ਵਿੱਚ ਕੋਈ ਗੜਬੜ ਨਹੀਂ ਹੋ ਸਕਦੀ।

ਸੁਖਬੀਰ ਸਿੰਘ ਬਾਦਲ ਨੇ ਸੁਪਰੀਮ ਕੋਰਟ ਵਿੱਚ ਚੋਣ ਕਮਿਸ਼ਨ ਵੱਲੋਂ ਕੀਤੇ ਦਾਅਵੇ ਨੂੰ ਹੈਰਾਨੀਜਨਕ ਤੇ ਨਾਮੰਨਣਯੋਗ ਕਰਾਰ ਦਿੱਤਾ, ਕਿਉਂਕਿ ਚੋਣ ਕਮਿਸ਼ਨ ਨੇ ਵੋਟ ਪ੍ਰਤੀਸ਼ਤ ਤਾਂ ਜਾਰੀ ਕੀਤੀ ਪਰ ਕਿਹਾ ਕਿ ਇੰਨੇ ਘੱਟ ਸਮੇਂ ਵਿੱਚ ਅਸਲ ਗਿਣਤੀ ਨਹੀਂ ਦੱਸੀ ਜਾ ਸਕਦੀ। ਉਹਨਾਂ ਕਿਹਾ ਕਿ ਜਦੋਂ ਅਸਲ ਅੰਕੜੇ ਹੀ ਪਤਾ ਨਹੀਂ ਤਾਂ ਫਿਰ ਵੋਟ ਫੀਸਦੀ ਦੀ ਦਰ ਕੱਢਣੀ ਸੰਭਵ ਹੈ ? ਉਹਨਾਂ ਕਿਹਾ ਕਿ ਜਦੋਂ ਤੁਹਾਨੂੰ ਅੰਕੜੇ ਨਹੀਂ ਪਤਾ ਤਾਂ ਵੋਟ ਫੀਸਦੀ ਦਾ ਫੈਸਲਾ ਕਿਵੇਂ ਹੋਇਆ? ਕੀ ਇਹਨਾਂ ਨੇ ਨਵੇਂ ਗਣਿਤ ਦੀ ਖੋਜ ਕਰ ਲਈ ਹੈ ?

ਉਹਨਾਂ ਕਿਹਾ ਕਿ ਇਸ ਚੋਣ ਘੁਟਾਲੇ ਦਾ ਪਰਦਾਫਾਸ਼ ਕਰਨ ਵਾਸਤੇ ਕਿਸੇ ਵਿਦੇਸ਼ੀ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੇ ਅੰਕੜਿਆਂ ਵਿਚ ਫਰਕ ਤੇ ਸੁਪਰੀਮ ਕੋਰਟ ਵਿੱਚ ਚੋਣ ਕਮਿਸ਼ਨ ਦੇ ਦਾਅਵੇ ਕਿ ਅਸਲ ਅੰਕੜੇ ਪੰਜ ਤੋਂ ਛੇ ਦਿਨਾਂ ਤੋਂ ਪਹਿਲਾਂ ਨਹੀਂ ਦੱਸੇ ਜਾ ਸਕਦੇ, ਨਾਲ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਨੂੰ ਸੱਚਮੁੱਲ ਅੰਤਿਮ ਅੰਕੜੇ ਦੱਸਣ ਵਿੱਚ ਇੰਨਾ ਸਮਾਂ ਲੱਗਦਾ ਹੈ ਤਾਂ ਫਿਰ ਉਹ ਵੋਟਾਂ ਖਤਮ ਹੋਣ ਦੇ 48 ਘੰਟਿਆਂ ਦੇ ਅੰਦਰ ਅੰਦਰ ਅੰਤਿਮ ਗਿਣਤੀ ਦੱਸ ਕੇ ਚੋਣ ਨਤੀਜੇ ਕਿਵੇਂ ਐਲਾਨ ਕਰ ਸਕਦਾ ਹੈ? ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੁਝ ਨਾ ਕੁਝ ਤਾਂ ਗੜਬੜ ਜ਼ਰੂਰ ਹੈ।

ਅਕਾਲੀ ਆਗੂ ਨੇ ਕਿਹਾ ਕਿ ਜੇਕਰ ਇਹ ਘਟਨਾਕ੍ਰਮਸਹੀ  ਹੈ ਤਾਂ ਫਿਰ ਇਹ ਸਾਡੇ ਦੇਸ਼ ਵਿਚ ਲੋਕਤੰਤਰ ਲਈ ਸਭ ਤੋਂ ਗੰਭੀਰ ਤੇ ਵੱਡਾ ਖ਼ਤਰਾ ਹੈ। ਉਹਨਾਂ ਕਿਹਾ ਕਿ ਜੇਕਰ ਲੋਕਾਂ ਦੀਆਂ ਵੋਟਾਂ ਨੂੰ ਇਸ ਤਰੀਕੇ ਬਦਲਿਆ ਜਾ ਸਕਦਾ ਹੈ ਤੇ ਹਾਰਨ ਵਾਲਿਆਂ ਨੂੰ ਜੇਤੂ ਕਰਾਰ ਦਿੱਤਾ ਜਾ ਸਕਦਾ ਹੈ ਤਾਂ ਫਿਰ ਦੇਸ਼ ਦੀ ਕਿਸਮ ਉਹਨਾਂ ਦੇ ਹੱਥ ਚਲੀ ਗਈ ਹੈ ਜਿਹਨਾਂ ’ਤੇ ਲੋਕ ਵਿਸ਼ਵਾਸ ਨਹੀਂ ਕਰਦੇ। ਉਹਨਾਂ ਕਿਹਾ ਕਿ ਇਸ ਤਰੀਕੇ ਲੋਕਤੰਤਰ ਤਾਨਾਸ਼ਾਹੀ ਦੀ ਥਾਂ ’ਤੇ ਵੱਡਾ ਘੁਟਾਲਾ ਬਣ ਗਿਆ ਹੈ।

ਇਹ ਵੀ ਪੜੋ: ਲੁਧਿਆਣਾ ਦੇ ਨਾਈਟ ਕਲੱਬ 'ਚ ਝੜਪ, ਨੱਚਦੀ ਕੁੜੀ ਨਾਲ ਮੋਢਾ ਵੱਜਣ ਤੋਂ ਬਾਅਦ ਵਧੀ ਤਕਰਾਰ

- PTC NEWS

Top News view more...

Latest News view more...

PTC NETWORK