CM ਦੀ ਕੋਠੀ ਅੱਗਿਓਂ ਪੁਲਿਸ ਨੇ ਰਾਤ ਨੂੰ ਚੁੱਕੇ ETT ਅਧਿਆਪਕ, ਵੱਖ-ਵੱਖ ਥਾਣਿਆਂ 'ਚ ਡੱਕਿਆ
ETT Teacher Protest in Sangrur : 1158 ਸਹਾਇਕ ਪ੍ਰੋਫੈਸਰ ਅਤੇ ਲਾਇਬਰੇਰੀਅਨ ਫਰੰਟ ਵੱਲੋਂ ਨਿਯੁਕਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਬੀਤੇ ਦੇਰ ਰਾਤ ਕੋਠੀ ਅੱਗੇ ਮੈਂਬਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਮਰਨ ਵਰਤ ਵੀ ਸ਼ੁਰੂ ਕੀਤਾ ਗਿਆ, ਪਰ ਪੁਲਿਸ ਨੇ ਜ਼ਬਰਦਸਤੀ ਇਨ੍ਹਾਂ ਨੂੰ ਚੁੱਕ ਲਿਆ ਅਤੇ ਵੱਖ ਵੱਖ ਥਾਣਿਆਂ ਵਿੱਚ ਬੰਦ ਕਰਨ ਖ਼ਬਰ ਹੈ। ਯੂਨੀਅਨ ਵੱਲੋਂ ਦੱਸਿਆ ਗਿਆ ਹੈ ਕਿ ਮਰਨ ਵਰਤ ਰੱਖਣ ਵਾਲੇ ਜਥੇ ਪਹਿਲੇ ਜਥੇ ਮਰਨ ਵਰਤ ਰੱਖਣ ਵਾਲਿਆਂ ਦੇ ਪਹਿਲੇ ਜਥੇ ਵਿੱਚ ਡਾਕਟਰ ਪਰਮਜੀਤ ਸਿੰਘ, ਜਸਵੰਤ ਸਿੰਘ, ਅਤੇ ਸੁਰਿੰਦਰ ਸਿੰਘ ਚੌਧਰੀ ਹਨ।
ਈਟੀਟੀ ਯੂਨੀਅਨ ਆਗੂਆਂ ਨੇ ਦੱਸਿਆ ਕਿ ਸਹਾਇਕ ਪ੍ਰੋਫੈਸਰਾਂ ਨੂੰ ਭਾਵੇਂ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ, ਪਰ ਉਨ੍ਹਾਂ ਦਾ ਮਰਨ ਵਰਤ ਜਾਰੀ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਜਥਿਆਂ ਦੇ ਰੂਪ ਵਿੱਚ ਮਰਨ ਵਰਤ ਕੀਤਾ ਜਾ ਰਿਹਾ ਹੈ ਅਤੇ 1158 ਫਰੰਟ ਦੇ ਪਹਿਲੇ ਜਥੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ, ਪਰ ਪਹਿਲੇ ਦਿਨ ਹੀ ਸੀਐਮ ਭਗਵੰਤ ਮਾਨ ਦੀ ਕੋਠੀ ਅੱਗਿਓਂ ਪੁਲਿਸ ਪ੍ਰਸਾਸਨ ਨੇ ਜਬਰੀ ਪ੍ਰੋਫੈਸਰਾਂ ਨੂੰ ਚੁੱਕ ਕੇ ਵੱਖ-ਵੱਖ ਥਾਣਿਆਂ ਵਿੱਚ ਡੱਕ ਦਿੱਤਾ ਹੈ।
ਮਰਨ ਵਰਤ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਸਾਨੂੰ ਨੌਕਰੀਆਂ ਨਹੀਂ ਦਿੰਦੇ ਅਤੇ ਨਾ ਹੀ ਸਾਨੂੰ ਮਰਨ ਵਰਤ 'ਤੇ ਬੈਠਣ ਦਿੱਤਾ ਜਾ ਰਿਹਾ ਪਰ ਹੁਣ ਜਬਰੀ ਚੱਕ ਕੇ ਸਾਨੂੰ ਇਥੋਂ ਹਿਰਾਸਤ ਵਿੱਚ ਲੈ ਕੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੂੰ ਵੱਖ-ਵੱਖ ਥਾਣਿਆਂ ਲਹਿਰਾ ਗਾਗਾ, ਬਾਲੀਆਂ ਵਿੱਚ ਔਰਤ ਪ੍ਰੋਫੈਸਰਾਂ ਨੂੰ ਰੱਖਿਆ ਗਿਆ ਹੈ, ਜਦਕਿ ਥਾਣਾ ਅਮਰਗੜ੍ਹ ਵਿੱਚ ਪ੍ਰੋਫੈਸਰਾਂ ਨੂੰ ਰੱਖਿਆ ਗਿਆ ਹੈ। ਲਹਿਰਾਗਾਗਾ, ਧਰਮਗੜ੍ਹ ਅਤੇ ਸ਼ੇਰਪੁਰ ਵਿੱਚ 10 ਮਹਿਲਾ ਸਾਥੀਆਂ ਸਮੇਤ 50 ਪ੍ਰੋਫੈਸਰਾਂ ਨੂੰ ਡੱਕ ਕੇ ਰੱਖਿਆ।
- PTC NEWS