Wed, Jan 15, 2025
Whatsapp

Jalandhar Encouter : ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦੇ ਗੁਰਗਿਆਂ 'ਚ ਮੁੱਠਭੇੜ, 2 ਗੈਂਗਸਟਰ ਗ੍ਰਿਫ਼ਤਾਰ

Jalandhar Encouter : ਮੁਕਾਬਲੇ ਉਪਰੰਤ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਪੁਲਿਸ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਹਨ।

Reported by:  PTC News Desk  Edited by:  KRISHAN KUMAR SHARMA -- January 15th 2025 11:30 AM -- Updated: January 15th 2025 12:53 PM
Jalandhar Encouter : ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦੇ ਗੁਰਗਿਆਂ 'ਚ ਮੁੱਠਭੇੜ, 2 ਗੈਂਗਸਟਰ ਗ੍ਰਿਫ਼ਤਾਰ

Jalandhar Encouter : ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦੇ ਗੁਰਗਿਆਂ 'ਚ ਮੁੱਠਭੇੜ, 2 ਗੈਂਗਸਟਰ ਗ੍ਰਿਫ਼ਤਾਰ

Jalandhar Encouter : ਜਲੰਧਰ 'ਚ ਸੀਆਈਏ ਸਟਾਫ਼ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਦੀ ਖ਼ਬਰ ਹੈ। ਮੁਕਾਬਲੇ ਉਪਰੰਤ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਪੁਲਿਸ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਹਨ।

ਮੁਕਾਬਲੇ ਵਾਲੀ ਥਾਂ 'ਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਖੁਦ ਮੌਕੇ 'ਤੇ ਪੁਲਿਸ ਅਧਿਕਾਰੀਆਂ ਨਾਲ ਪਹੁੰਚੇ ਹੋਏ ਸਨ ਅਤੇ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ। ਪੁਲਿਸ ਅਧਿਕਾਰੀਆਂ ਅਨੁਸਾਰ ਇੱਕ ਗੈਂਗਸਟਰ ਕਪੂਰਥਲਾ ਨਾਲ ਸਬੰਧਤ ਹੈ, ਜਦਕਿ ਦੂਜਾ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ। ਇਨ੍ਹਾਂ ਗੈਂਗਸਟਰਾਂ 'ਤੇ 6 ਕਤਲ ਦੇ ਕੇਸਾਂ ਸਮੇਤ ਹੋਰ ਵੀ ਕਈ ਅਪਰਾਧ ਦਰਜ ਹਨ।


ਜਾਣਕਾਰੀ ਅਨੁਸਾਰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਵਡਾਲਾ ਚੌਕ ਨੇੜੇ ਦਿਓਲ ਨਗਰ ਕੋਲ ਹੋਈ, ਜਿਸ ਦੌਰਾਨ ਗੈਂਗਸਟਰ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਉਪਰੰਤ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਘੇਰ ਕੇ ਜਵਾਬੀ ਕਾਰਵਾਈ ਕੀਤੀ ਗਈ, ਜਿਸ 'ਤੇ ਦੋਵੇਂ ਗੈਂਗਸਟਰ ਪੁਲਿਸ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ। ਪੁਲਿਸ ਦੋਵੇਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਡੀਜੀਪੀ ਪੰਜਾਬ ਨੇ ਵੀ ਇਸ ਸਬੰਧੀ ਆਪਣੇ ਐਕਸ ਖਾਤੇ 'ਤੇ ਟਵੀਟ ਰਾਹੀਂ ਜਾਣਕਾਰੀ ਦਿੱਤੀ, ''ਇੱਕ ਵੱਡੀ ਸਫਲਤਾ ਵਿੱਚ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ 2 ਮੁੱਖ ਕਾਰਕੁਨਾਂ ਨੂੰ ਸਖ਼ਤ ਪਿੱਛਾ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।''

ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ, ਜਦੋਂ ਗੈਂਗ ਮੈਂਬਰ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਕੀਤੀ, ਇੱਕ ਦੋਸ਼ੀ ਨੂੰ ਗੋਲੀ ਲੱਗੀ, ਅਤੇ ਉਹ ਇਸ ਸਮੇਂ ਡਾਕਟਰੀ ਇਲਾਜ ਅਧੀਨ ਹੈ, ਜਦੋਂ ਕਿ ਇੱਕ ਹੋਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸੇ ਸਮੇਂ ਉਸਨੂੰ ਫੜ ਲਿਆ ਗਿਆ।

ਡੀਜੀਪੀ ਨੇ ਦੱਸਿਆ ਕਿ ਜਲੰਧਰ ਪੁਲਿਸ ਨੇ ਦੋਵਾਂ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 4 ਗੈਰ-ਕਾਨੂੰਨੀ ਹਥਿਆਰ, ਜ਼ਿੰਦਾ ਕਾਰਤੂਸਾਂ ਦਾ ਵੱਡਾ ਜ਼ਖੀਰਾ ਅਤੇ ਇੱਕ ਕਾਰ ਬਰਾਮਦ ਕੀਤੀ ਗਈ।

- PTC NEWS

Top News view more...

Latest News view more...

PTC NETWORK