ਫਰੀਦਕੋਟ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, 2 ਗੈਂਗਸਟਰ ਹੋਏ ਜ਼ਖ਼ਮੀ
Encounter in Faridkot: ਫਰੀਦਕੋਟ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਈ। ਮੁਠਭੇੜ ਦੌਰਾਨ 2 ਗੈਂਗਸਟਰਾਂ ਦੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਗੈਂਗਸਟਰਾਂ ਦੀ ਪਛਾਣ ਪਰਮਿੰਦਰ ਚਿੜੀ ਤੇ ਹੈਪੀ ਵੱਜੋਂ ਹੋਈ ਹੈ। ਦੋਵੇਂ ਬਦਮਾਸ਼ਾਂ ਦੇ ਪੈਰਾਂ ਵਿੱਚ ਗੋਲੀਆਂ ਵੱਜੀਆਂ ਹਨ।
ਲੁੱਟਖੋਹ ਤੇ ਰੰਗਦਾਰੀ ਦੇ ਇਲਜ਼ਾਮ
ਗੈਂਗਸਟਰ ਪਰਮਿੰਦਰ ਚਿੜੀ ਤੇ ਹੈਪੀ ਫਾਜ਼ਿਲਕਾ ਦੇ ਪਿੰਡ ਪੰਨੀ ਵਾਲਾ ਦੇ ਵਸਨੀਕ ਦੱਸੇ ਜਾ ਰਹੇ ਹਨ। ਦੋਵਾਂ ਗੈਂਗਸਟਰਾਂ ਉੱਤੇ ਲੁੱਟਖੋਹ ਤੇ ਰੰਗਦਾਰੀ ਦੇ ਇਲਜ਼ਾਮ ਹਨ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁਲਜ਼ਮਾਂ ਦੇ ਤਾਰ ਕੁਝ ਦਿਨ ਪਹਿਲਾਂ ਕੋਟਕਪੂਰਾ ਵਿੱਚ ਹੋਈ ਫਾਇਰਿੰਗ ਨਾਲ ਵੀ ਜੁੜ ਰਹੇ ਹਨ। ਇਹਨਾਂ ਦੋਵਾਂ ਬਦਮਾਸ਼ਾਂ ਦਾ ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਟੀਮ ਨੇ ਐਨਕਾਊਂਟਰ ਕੀਤਾ ਹੈ।
ਇਹ ਵੀ ਪੜ੍ਹੋ: Miss AI: ਇਹ ਕੋਈ 'ਮਨੁੱਖ' ਨਹੀਂ ਇਹ ਹੈ AI ਮਾਡਲ, ਹੋ ਗਏ ਨਾ ਤੁਸੀਂ ਵੀ ਹੈਰਾਨ ! ਜਾਣੋ, ਕੌਣ ਹੈ ਜ਼ਾਰਾ ਸ਼ਤਾਵਰੀ ?
- PTC NEWS