Wed, May 7, 2025
Whatsapp

'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਨੇ ਮਾਰਿਆ ਛਾਪਾ , ਦਿੱਲੀ ਸਥਿਤ ਘਰ ਦੀ ਹੋ ਰਹੀ ਤਲਾਸ਼ੀ

Reported by:  PTC News Desk  Edited by:  Shameela Khan -- October 04th 2023 08:05 AM -- Updated: October 04th 2023 10:55 AM
'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਨੇ ਮਾਰਿਆ ਛਾਪਾ , ਦਿੱਲੀ ਸਥਿਤ ਘਰ ਦੀ ਹੋ ਰਹੀ ਤਲਾਸ਼ੀ

'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਨੇ ਮਾਰਿਆ ਛਾਪਾ , ਦਿੱਲੀ ਸਥਿਤ ਘਰ ਦੀ ਹੋ ਰਹੀ ਤਲਾਸ਼ੀ

ਨਵੀਂ ਦਿੱਲੀ: ED ਦੀ ਟੀਮ ਬੁੱਧਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਪਹੁੰਚੀ। ਇਹ ਛਾਪੇਮਾਰੀ ਸੰਜੇ ਸਿੰਘ ਦੇ ਦਿੱਲੀ ਸਥਿਤ ਘਰ 'ਤੇ ਹੋ ਰਹੀ ਹੈ।


ਦੱਸਿਆ ਜਾ ਰਿਹਾ ਹੈ ਕਿ ਇਹ ਤਲਾਸ਼ੀ ਆਬਕਾਰੀ ਨੀਤੀ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ। ਸੰਜੇ ਸਿੰਘ ਦਾ ਨਾਂ ਆਬਕਾਰੀ ਨੀਤੀ ਕੇਸ ਦੀ ਚਾਰਜਸ਼ੀਟ ਵਿੱਚ ਵੀ ਹੈ।

ਇਸ ਤੋਂ ਪਹਿਲਾਂ 24 ਮਈ ਨੂੰ ਈਡੀ ਨੇ ਇਸੇ ਮਾਮਲੇ ਦੇ ਸਿਲਸਿਲੇ 'ਚ ਸੰਜੇ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ 'ਤੇ ਛਾਪੇਮਾਰੀ ਕੀਤੀ ਸੀ। ਫਿਰ ਉਸ ਨੇ ਕਿਹਾ ਸੀ "ਮੈਂ ED ਦੀ ਫਰਜ਼ੀ ਜਾਂਚ ਨੂੰ ਪੂਰੇ ਦੇਸ਼ ਦੇ ਸਾਹਮਣੇ ਬੇਨਕਾਬ ਕੀਤਾ ਹੈ। ਈਡੀ ਨੇ ਇਸ ਸਬੰਧੀ ਗਲਤੀ ਮੰਨ ਲਈ ਹੈ। ਜਦੋਂ ਮੇਰੇ ਕੋਲੋਂ ਕੁਝ ਨਹੀਂ ਮਿਲਿਆ ਤਾਂ ਅੱਜ ਈਡੀ ਨੇ ਮੇਰੇ ਸਾਥੀਆਂ ਅਜੀਤ ਤਿਆਗੀ ਅਤੇ ਸਰਵੇਸ਼ ਮਿਸ਼ਰਾ ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਸਰਵੇਸ਼ ਦੇ ਪਿਤਾ ਕੈਂਸਰ ਤੋਂ ਪੀੜਤ ਹਨ। ਇਹ ਅਪਰਾਧ ਦੀ ਸਿਖਰ ਹੈ. ਤੁਸੀਂ ਜਿੰਨਾ ਮਰਜ਼ੀ ਜੁਰਮ ਕਰ ਲਓ, ਲੜਾਈ ਜਾਰੀ ਰਹੇਗੀ।"

- PTC NEWS

Top News view more...

Latest News view more...

PTC NETWORK