ਸ਼ਰਾਬ ਘੁਟਾਲੇ ਨੂੰ ਲੈ ਕੇ ED ਦਾ ਵੱਡਾ ਦਾਅਵਾ, ਸਿਸੋਦੀਆ ਨੇ ਬਦਲੇ 14 ਮੋਬਾਈਲ
Delhi Liquor Scam: ਸ਼ਰਾਬ ਘੁਟਾਲੇ ਦੇ ਇਲਜ਼ਾਮਾਂ ਵਿੱਚ ਘਿਰੀ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਾਮਲੇ 'ਚ ਵੱਡਾ ਦਾਅਵਾ ਕੀਤਾ ਹੈ। ਈਡੀ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰ ਮੁਲਜ਼ਮਾਂ ਨੇ ਵਾਰ-ਵਾਰ ਫ਼ੋਨ ਬਦਲੇ ਹਨ।
ਈਡੀ ਨੇ ਅਦਾਲਤ ਨੂੰ ਦੱਸਿਆ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਕਿ ਇਸ ਕੇਸ ਦੇ ਮੁਲਜ਼ਮ ਹਨ ਅਤੇ ਇਸ ਨੇ 14 ਫ਼ੋਨਾਂ ਦੀ ਵਰਤੋਂ ਕੀਤੀ। ਈਡੀ ਮੁਤਾਬਕ ਮੰਗਲਵਾਰ ਰਾਤ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਕਾਰੋਬਾਰੀ ਅਮਿਤ ਅਰੋੜਾ ਨੇ ਵੀ 11 ਵਾਰ ਫੋਨ ਬਦਲੇ। ਏਜੰਸੀ ਨੇ ਅਰੋੜਾ ਅਤੇ ਸਿਸੋਦੀਆ ਸਮੇਤ ਹੋਰਨਾਂ 'ਤੇ ਕਥਿਤ ਤੌਰ 'ਤੇ ਸਬੂਤ ਨਸ਼ਟ ਕਰਨ ਦਾ ਇਲਜ਼ਾਮ ਲਗਾਇਆ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਅਤੇ ਮਨੀਸ਼ ਸਿਸੋਦੀਆ ਸਮੇਤ ਘੱਟੋ-ਘੱਟ 36 ਮੁਲਜ਼ਮਾਂ ਨੇ ਕਥਿਤ ਘੁਟਾਲੇ ਵਿੱਚ ਕਰੋੜਾਂ ਰੁਪਏ ਦੀ ਰਿਸ਼ਵਤ ਦੇ ਸਬੂਤ ਛੁਪਾਉਣ ਲਈ 170 ਫ਼ੋਨ ਨਸ਼ਟ ਕੀਤੇ ਜਾਂ ਵਰਤੇ। ਇਨ੍ਹਾਂ 'ਚੋਂ 17 ਫੋਨ ਬਰਾਮਦ ਕਰਨ 'ਚ ਵੀ ਈ.ਡੀ. ਹਾਲਾਂਕਿ ਇਨ੍ਹਾਂ 'ਚ ਵੀ ਕੁੱਝ ਡਾਟਾ ਡਿਲੀਟ ਕੀਤਾ ਗਿਆ ਹੈ। ਇਸ ਦੇ ਬਾਵਜੂਦ ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਉਸ ਨੇ ਕੁਝ ਅਹਿਮ ਅੰਕੜੇ ਹਾਸਲ ਕੀਤੇ ਹਨ।
ਦੱਸ ਦਈਏ ਕਿ ਕਾਰੋਬਾਰੀ ਅਮਿਤ ਅਰੋੜਾ ਨੂੰ ਹਾਲ ਹੀ 'ਚ ਈਡੀ ਨੇ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਸੀ, ਜਿੱਥੋਂ ਪੁੱਛਗਿੱਛ ਲਈ ਉਸ ਨੂੰ 7 ਦਿਨਾਂ ਦੀ ਰਿਮਾਂਡ ਹਾਸਲ ਕੀਤੀ ਗਈ ਹੈ। ਅਰੋੜਾ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਕਰੀਬੀ ਮੰਨਿਆ ਜਾਂਦਾ ਹੈ। ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਰਾਉਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ।
- PTC NEWS