Wed, Jan 15, 2025
Whatsapp

ED Arrested Surender Panwar: ਹਰਿਆਣਾ 'ਚ ਈਡੀ ਦੀ ਵੱਡੀ ਕਾਰਵਾਈ, ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਗ੍ਰਿਫਤਾਰ

ਇਸ ਤੋਂ ਪਹਿਲਾਂ ਜਨਵਰੀ 'ਚ ਈਡੀ ਨੇ ਸੋਨੀਪਤ 'ਚ ਪੰਵਾਰ ਅਤੇ ਉਸ ਦੇ ਸਾਥੀਆਂ ਨਾਲ ਜੁੜੇ ਟਿਕਾਣਿਆਂ, ਕਰਨਾਲ 'ਚ ਭਾਜਪਾ ਨੇਤਾ ਮਨੋਜ ਵਾਧਵਾ ਦੇ ਘਰ ਅਤੇ ਯਮੁਨਾਨਗਰ ਜ਼ਿਲੇ 'ਚ ਇਨੈਲੋ ਵਿਧਾਇਕ ਦਿਲਬਾਗ ਸਿੰਘ ਅਤੇ ਉਸ ਦੇ ਸਾਥੀਆਂ ਦੇ ਘਰ ਦੀ ਤਲਾਸ਼ੀ ਲਈ ਸੀ।

Reported by:  PTC News Desk  Edited by:  Aarti -- July 20th 2024 11:06 AM
ED Arrested Surender Panwar: ਹਰਿਆਣਾ 'ਚ ਈਡੀ ਦੀ ਵੱਡੀ ਕਾਰਵਾਈ, ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਗ੍ਰਿਫਤਾਰ

ED Arrested Surender Panwar: ਹਰਿਆਣਾ 'ਚ ਈਡੀ ਦੀ ਵੱਡੀ ਕਾਰਵਾਈ, ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਗ੍ਰਿਫਤਾਰ

ED Arrested Surender Panwar: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨੀਵਾਰ ਨੂੰ ਯਮੁਨਾਨਗਰ ਅਤੇ ਹਰਿਆਣਾ ਦੇ ਕੁਝ ਹੋਰ ਖੇਤਰਾਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ। ਕਾਂਗਰਸ ਵਿਧਾਇਕ ਸੁਰੇਂਦਰ ਪੰਵਾਰ ਨੂੰ ਸੋਨੀਪਤ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਜਨਵਰੀ 'ਚ ਈਡੀ ਨੇ ਸੋਨੀਪਤ 'ਚ ਪੰਵਾਰ ਅਤੇ ਉਸ ਦੇ ਸਾਥੀਆਂ ਨਾਲ ਜੁੜੇ ਟਿਕਾਣਿਆਂ, ਕਰਨਾਲ 'ਚ ਭਾਜਪਾ ਨੇਤਾ ਮਨੋਜ ਵਾਧਵਾ ਦੇ ਘਰ ਅਤੇ ਯਮੁਨਾਨਗਰ ਜ਼ਿਲੇ 'ਚ ਇਨੈਲੋ ਵਿਧਾਇਕ ਦਿਲਬਾਗ ਸਿੰਘ ਅਤੇ ਉਸ ਦੇ ਸਾਥੀਆਂ ਦੇ ਘਰ ਦੀ ਤਲਾਸ਼ੀ ਲਈ ਸੀ। ਇਸ ਤੋਂ ਬਾਅਦ ਦਿਲਬਾਗ ਸਿੰਘ ਨੂੰ ਹੋਰ ਪੁੱਛਗਿੱਛ ਲਈ ਗ੍ਰਿਫਤਾਰ ਕਰ ਲਿਆ ਗਿਆ।


ਮਨੀ ਲਾਂਡਰਿੰਗ ਦਾ ਇਹ ਮਾਮਲਾ ਲੀਜ਼ ਦੀ ਮਿਆਦ ਖਤਮ ਹੋਣ ਅਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਹਾਲ ਹੀ ਵਿੱਚ ਯਮੁਨਾਨਗਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਪੱਥਰਾਂ, ਬੱਜਰੀ ਅਤੇ ਰੇਤ ਦੀ ਕਥਿਤ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਲਈ ਹਰਿਆਣਾ ਪੁਲਿਸ ਦੁਆਰਾ ਦਰਜ ਕੀਤੀਆਂ ਗਈਆਂ ਕਈ ਐਫਆਈਆਰਜ਼ ਤੋਂ ਪੈਦਾ ਹੋਇਆ ਸੀ।

ਕਾਬਿਲੇਗੌਰ ਹੈ ਕਿ ਕੇਂਦਰੀ ਏਜੰਸੀ 'ਈ-ਰਾਵਣ' ਯੋਜਨਾ ਵਿੱਚ ਕਥਿਤ ਧੋਖਾਧੜੀ ਦੀ ਵੀ ਜਾਂਚ ਕਰ ਰਹੀ ਹੈ, ਇੱਕ ਔਨਲਾਈਨ ਪੋਰਟਲ ਜਿਸ ਨੂੰ ਹਰਿਆਣਾ ਸਰਕਾਰ ਨੇ 2020 ਵਿੱਚ ਰਾਇਲਟੀ ਅਤੇ ਟੈਕਸਾਂ ਦੀ ਉਗਰਾਹੀ ਨੂੰ ਸੌਖਾ ਬਣਾਉਣ ਅਤੇ ਮਾਈਨਿੰਗ ਸੈਕਟਰਾਂ ਵਿੱਚ ਟੈਕਸ ਚੋਰੀ ਨੂੰ ਰੋਕਣ ਲਈ ਲਿਆਂਦਾ ਸੀ।

ਇਹ ਵੀ ਪੜ੍ਹੋ: Bangladesh Quota Protest: ਬੰਗਲਾਦੇਸ਼ 'ਚ ਕਿਉਂ ਹੋ ਰਿਹਾ ਹਿੰਸਕ ਅੰਦੋਲਨ, ਨੌਜਵਾਨ ਕਿਸ ਤਰ੍ਹਾਂ ਦੇ ਰਾਖਵੇਂਕਰਨ ਦਾ ਕਰ ਰਹੇ ਵਿਰੋਧ ?

- PTC NEWS

Top News view more...

Latest News view more...

PTC NETWORK