Tue, Sep 17, 2024
Whatsapp

Eco Friendly Ganesh Idol : ਸਿਰਫ ਮਿੱਟੀ ਤੋਂ ਹੀ ਨਹੀਂ, ਸਗੋਂ ਘਰ 'ਚ ਰੱਖੀਆਂ ਇਨ੍ਹਾਂ ਚੀਜ਼ਾਂ ਤੋਂ ਵੀ ਬਣਾਈ ਜਾ ਸਕਦੀ ਹੈ ਈਕੋ-ਫ੍ਰੈਂਡਲੀ ਗਣੇਸ਼ ਜੀ ਦੀ ਮੂਰਤੀ, ਜਾਣੋ ਕਿਵੇਂ

ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜੋ ਗਣੇਸ਼ ਚਤੁਰਥੀ 'ਤੇ ਬੱਪਾ ਦੀ ਮਿੱਟੀ ਦੀ ਮੂਰਤੀ ਨਹੀਂ ਬਣਾ ਸਕਦੇ ਤਾਂ ਤੁਸੀਂ ਘਰ 'ਚ ਹੀ ਈਕੋ-ਫ੍ਰੈਂਡਲੀ ਗਣੇਸ਼ ਮੂਰਤੀ ਬਣਾ ਸਕੋਗੇ। ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- September 07th 2024 09:07 AM
Eco Friendly Ganesh Idol : ਸਿਰਫ ਮਿੱਟੀ ਤੋਂ ਹੀ ਨਹੀਂ, ਸਗੋਂ ਘਰ 'ਚ ਰੱਖੀਆਂ ਇਨ੍ਹਾਂ ਚੀਜ਼ਾਂ ਤੋਂ ਵੀ ਬਣਾਈ ਜਾ ਸਕਦੀ ਹੈ ਈਕੋ-ਫ੍ਰੈਂਡਲੀ ਗਣੇਸ਼ ਜੀ ਦੀ ਮੂਰਤੀ, ਜਾਣੋ ਕਿਵੇਂ

Eco Friendly Ganesh Idol : ਸਿਰਫ ਮਿੱਟੀ ਤੋਂ ਹੀ ਨਹੀਂ, ਸਗੋਂ ਘਰ 'ਚ ਰੱਖੀਆਂ ਇਨ੍ਹਾਂ ਚੀਜ਼ਾਂ ਤੋਂ ਵੀ ਬਣਾਈ ਜਾ ਸਕਦੀ ਹੈ ਈਕੋ-ਫ੍ਰੈਂਡਲੀ ਗਣੇਸ਼ ਜੀ ਦੀ ਮੂਰਤੀ, ਜਾਣੋ ਕਿਵੇਂ

Eco Friendly Ganesh Idol : ਪੂਰੇ ਦੇਸ਼ 'ਚ ਗਣੇਸ਼ ਚਤੁਰਥੀ ਦੀ ਰੌਣਕ ਦੇਖਣ ਨੂੰ ਮਿਲ ਰਹੀ ਹੈ। 10 ਦਿਨ ਚੱਲਣ ਵਾਲਾ ਇਹ ਮੇਲਾ ਅੱਜ ਯਾਨੀ 7 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੌਕੇ ਲੋਕ ਗਣਪਤੀ ਬੱਪਾ ਦਾ ਆਪਣੇ ਘਰਾਂ 'ਚ ਬੜੀ ਧੂਮ-ਧਾਮ ਨਾਲ ਸਵਾਗਤ ਕਰਦੇ ਹਨ। ਇਹ ਹਿੰਦੂ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣਦੇ ਹਨ। ਜਨਤਕ ਥਾਵਾਂ 'ਤੇ ਬੱਪਾ ਦੇ ਪੰਡਾਲ ਲਗਾਏ ਜਾਣਦੇ ਹਨ ਅਤੇ ਲੋਕ ਆਪਣੇ ਘਰਾਂ 'ਚ ਵੀ ਭਗਵਾਨ ਗਣੇਸ਼ ਦੀ ਸਥਾਪਨਾ ਕਰਦੇ ਹਨ। ਵੈਸੇ ਤਾਂ ਪਿਛਲੇ ਕੁਝ ਸਮੇਂ ਤੋਂ ਲੋਕਾਂ 'ਚ ਘਰ 'ਚ ਈਕੋ ਫਰੈਂਡਲੀ ਗਣੇਸ਼ ਮੂਰਤੀ ਦਾ ਰੁਝਾਨ ਕਾਫੀ ਵਧ ਗਿਆ ਹੈ। ਅਜਿਹੇ 'ਚ ਜ਼ਿਆਦਾਤਰ ਲੋਕ ਮਿੱਟੀ ਦੀਆਂ ਬਣੀਆਂ ਮੂਰਤੀਆਂ ਘਰ ਲੈ ਕੇ ਆਉਂਦੇ ਹਨ।

ਕੁਝ ਲੋਕ ਆਪਣੇ ਹੱਥਾਂ ਨਾਲ ਮਿੱਟੀ ਦੇ ਗਣੇਸ਼ ਬਣਾਉਂਦੇ ਹਨ, ਪਰ ਕਈ ਲੋਕ ਆਪਣੇ ਰੁਝੇਵਿਆਂ ਕਾਰਨ ਅਜਿਹਾ ਨਹੀਂ ਕਰ ਪਾਉਂਦੇ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜੋ ਗਣੇਸ਼ ਚਤੁਰਥੀ 'ਤੇ ਬੱਪਾ ਦੀ ਮਿੱਟੀ ਦੀ ਮੂਰਤੀ ਨਹੀਂ ਬਣਾ ਸਕਦੇ, ਤਾਂ ਇਸ ਲਈ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਘਰ 'ਚ ਹੀ ਈਕੋ-ਫ੍ਰੈਂਡਲੀ ਗਣੇਸ਼ ਮੂਰਤੀ ਬਣਾ ਸਕੋਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ।


ਹਲਦੀ ਨਾਲ ਬਣਾਉ ਭਗਵਾਨ ਗਣੇਸ਼ ਦੀ ਮੂਰਤੀ 

ਜਿਵੇਂ ਤੁਸੀਂ ਜਾਣਦੇ ਹੋ ਕਿ ਹਲਦੀ ਲਗਭਗ ਹਰ ਭਾਰਤੀ ਰਸੋਈ 'ਚ ਸਭ ਤੋਂ ਵੱਧ ਵਰਤੀਆਂ ਜਾਣ ਵਾਲਾ ਮਸਾਲਾ ਹੈ। ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਹਲਦੀ ਦੀ ਵਰਤੋਂ ਕਰਕੇ ਗਣੇਸ਼ ਚਤੁਰਥੀ 'ਤੇ ਭਗਵਾਨ ਗਣੇਸ਼ ਦੀ ਈਕੋ-ਫ੍ਰੈਂਡਲੀ ਮੂਰਤੀ ਬਣਾ ਸਕਦੇ ਹੋ। ਇਸ ਲਈ, ਹਲਦੀ ਨੂੰ ਪੀਸ ਕੇ ਤਿਆਰ ਕਰੋ ਜਾਂ ਤੁਸੀਂ ਪੀਸੀ ਹੋਈ ਹਲਦੀ ਪਾਊਡਰ ਵੀ ਲੈ ਸਕਦੇ ਹੋ। ਹੁਣ ਇਸ 'ਚ ਥੋੜ੍ਹਾ ਜਿਹਾ ਆਟਾ ਮਿਲਾ ਕੇ ਪਾਣੀ ਦੀ ਮਦਦ ਨਾਲ ਗੁੰਨ ਲਓ। ਹੁਣ ਤੁਸੀਂ ਇਸ ਆਟੇ ਤੋਂ ਭਗਵਾਨ ਗਣੇਸ਼ ਦੀ ਮੂਰਤੀ ਬਣਾ ਸਕਦੇ ਹੋ।

ਮੇਦੇ ਜਾਂ ਆਟੇ ਤੋਂ ਬਣਾਉ ਭਗਵਾਨ ਗਣੇਸ਼ ਦੀ ਮੂਰਤੀ

ਤੁਸੀਂ ਗਣਪਤੀ ਬੱਪਾ ਦੀ ਈਕੋ-ਫ੍ਰੈਂਡਲੀ ਮੂਰਤੀ ਬਣਾਉਣ ਲਈ ਮੇਦੇ ਜਾਂ ਆਟੇ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਲਈ ਦੋਨਾਂ 'ਚੋ ਕਿਸੇ ਇੱਕ ਦਾ ਆਟਾ ਗੁਨ੍ਹੋ ਅਤੇ ਫਿਰ ਇਸਨੂੰ ਭਗਵਾਨ ਗਣੇਸ਼ ਦੀ ਮੂਰਤੀ ਦਾ ਆਕਾਰ ਦਿਓ। ਮੂਰਤੀ ਬਣਾਉਣ ਤੋਂ ਬਾਅਦ ਤੁਸੀਂ ਇਸ ਨੂੰ ਹਲਦੀ ਅਤੇ ਚੁਕੰਦਰ ਆਦਿ ਦੀ ਮਦਦ ਨਾਲ ਵੀ ਰੰਗ ਸਕਦੇ ਹੋ।

ਸਾਬੂਦਾਨੇ ਅਤੇ ਚੌਲਾਂ ਨਾਲ ਬਣਾਉ ਭਗਵਾਨ ਗਣੇਸ਼ ਦੀ ਮੂਰਤੀ

ਭਗਵਾਨ ਗਣੇਸ਼ ਦੀ ਮੂਰਤੀ ਬਣਾਉਣ ਲਈ ਤੁਸੀਂ ਸਾਬੂਦਾਨੇ ਅਤੇ ਚੌਲਾਂ ਦੀ ਮਦਦ ਵੀ ਲੈ ਸਕਦੇ ਹੋ। ਪਕਾਏ ਹੋਏ ਚੌਲਾਂ ਜਾਂ ਸਾਬੂਦਾਨੇ ਦੀ ਮਦਦ ਨਾਲ ਬੱਪਾ ਦੀ ਮੂਰਤੀ ਬਣਾਓ ਅਤੇ ਫਿਰ ਇਸਨੂੰ ਜੈਵਿਕ ਰੰਗਾਂ ਅਤੇ ਰੰਗੀਨ ਦਾਲਾਂ ਨਾਲ ਸਜਾਓ। ਇਸ ਨੂੰ ਡੁਬੋਣ ਨਾਲ ਨਦੀ ਜਾਂ ਛੱਪੜ 'ਚ ਮੌਜੂਦ ਪਸ਼ੂਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਇਹ ਵਾਤਾਵਰਣ ਅਨੁਕੂਲ ਵੀ ਹੋਵੇਗਾ।

ਗੋਬਰ ਨਾਲ ਬਣਾਉ ਭਗਵਾਨ ਗਣੇਸ਼ ਦੀ ਮੂਰਤੀ

ਤੁਸੀਂ ਗਾਂ ਦੇ ਗੋਬਰ ਦੀ ਮਦਦ ਨਾਲ ਭਗਵਾਨ ਗਣੇਸ਼ ਦੀ ਮੂਰਤੀ ਵੀ ਬਣਾ ਸਕਦੇ ਹੋ। ਇਹ ਪੂਰੀ ਤਰ੍ਹਾਂ ਈਕੋ-ਅਨੁਕੂਲ ਹੁੰਦਾ ਹੈ ਅਤੇ ਇਸ 'ਚ ਕੋਈ ਪਲਾਸਟਿਕ ਜਾਂ ਹਾਨੀਕਾਰਕ ਰਸਾਇਣ ਨਹੀਂ ਹੁੰਦੇ ਹਨ। ਅਜਿਹੇ 'ਚ ਤੁਸੀਂ ਗਾਂ ਦੇ ਗੋਬਰ ਦੀ ਮਦਦ ਨਾਲ ਭਗਵਾਨ ਦੀ ਮੂਰਤੀ ਬਣਾ ਕੇ ਘਰ 'ਚ ਸਥਾਪਿਤ ਕਰ ਸਕਦੇ ਹੋ।

ਇਹ ਵੀ ਪੜ੍ਹੋ : Ganesh Chaturthi 2024 : ਗਣੇਸ਼ ਚਤੁਰਥੀ ਅੱਜ, ਜਾਣੋ ਕਿਹੜੇ ਸ਼ੁਭ ਸਮੇਂ ਵਿੱਚ ਬੱਪਾ ਦੀ ਕਰਨੀ ਹੈ ਸਥਾਪਨਾ ਅਤੇ ਪੂਜਾ ਵਿਧੀ

- PTC NEWS

Top News view more...

Latest News view more...

PTC NETWORK