ਕਪੂਰਥਲਾ ਹਾਊਸ ਪਹੁੰਚੀ EC ਦੀ ਟੀਮ ! ਪੈਸੇ ਵੰਡਣ ਦੀ ਮਿਲੀ ਸੀ ਸ਼ਿਕਾਇਤ : EC ਅਧਿਕਾਰੀ, CM ਮਾਨ ਦੀ ਆਈ ਪਹਿਲੀ ਪ੍ਰਤੀਕਿਰਿਆ
EC Raid CM Mann Kapurthala House : ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਪੂਰਥਲਾ ਹਾਊਸ ਰਿਹਾਇਸ਼ 'ਤੇ ਚੋਣ ਕਮਿਸ਼ਨ ਦੀ ਟੀਮ ਤਲਾਸ਼ੀ ਲੈਣ ਲਈ ਪਹੁੰਚੀ ਹੈ। ਦੱਸ ਦਈਏ ਕਿ ਦਿੱਲੀ 'ਚ ਕਪੂਰਥਲਾ ਹਾਊਸ ਸੀਐਮ ਮਾਨ ਦੀ ਸਰਕਾਰੀ ਰਿਹਾਇਸ਼ ਹੈ, ਜਿਥੇ ਚੋਣ ਕਮਿਸ਼ਨ ਦੀ ਟੀਮ ਵੱਲੋਂ ਛਾਪਾ ਮਾਰਨ ਦੀ ਗੱਲ ਕੀਤੀ ਜਾ ਰਹੀ ਹੈ।
ਕਪੂਰਥਲਾ ਹਾਊਸ ਦੇ ਬਾਹਰ ਮੌਜੂਦ ਦਿੱਲੀ ਪੁਲਿਸ ਦੀ ਟੀਮ
ਉਧਰ, ਚੋਣ ਕਮਿਸ਼ਨ ਦੀ ਟੀਮ ਨੂੰ ਹਾਲੇ ਤੱਕ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਦੱਸਿਆ ਜਾ ਰਿਹਾ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਦੀ ਇੱਕ ਟੀਮ ਕਪੂਰਥਲਾ ਹਾਊਸ ਦੇ ਬਾਹਰ ਮੌਜੂਦ ਹੈ, ਜਿੱਥੇ cVIGIL ਐਪ 'ਤੇ ਨਕਦੀ ਵੰਡਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਦਿੱਲੀ ਚੋਣ ਅਧਿਕਾਰੀਆਂ ਦੀ ਇੱਕ ਟੀਮ ਮੌਜੂਦ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ, "ਆਰਓ (ਰਿਟਰਨਿੰਗ ਅਫਸਰ) ਅਤੇ ਫਲਾਇੰਗ ਸਕੁਐਡ ਟੀਮ ਦੀ ਸ਼ਿਕਾਇਤ 'ਤੇ, ਪੁਲਿਸ ਦੀ ਮੌਜੂਦਗੀ FST ਦੀ ਸੁਰੱਖਿਆ ਲਈ ਮੰਗ ਅਤੇ ਜ਼ਰੂਰਤ 'ਤੇ ਹੈ।"
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਅਧਿਕਾਰੀਆਂ ਵੱਲੋਂ ਪੰਜਾਬ ਭਵਨ ਦੇ ਬਾਹਰ ਖੜ੍ਹੀ ਨਕਦੀ ਅਤੇ 'ਆਪ' ਦੇ ਪੋਸਟਰਾਂ ਨਾਲ ਭਰੀ ਇੱਕ ਗੱਡੀ ਨੂੰ ਜ਼ਬਤ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਇਹ ਵਿਵਾਦ ਹੋਰ ਤੇਜ਼ ਹੋ ਗਿਆ। ਇਸ ਘਟਨਾ ਨੇ ਚੋਣ ਜੰਗ ਤੇਜ਼ ਹੋਣ ਦੇ ਨਾਲ-ਨਾਲ ਅਟਕਲਾਂ ਅਤੇ ਰਾਜਨੀਤਿਕ ਦੋਸ਼ਾਂ ਨੂੰ ਹਵਾ ਦਿੱਤੀ ਹੈ।
ਚੋਣ ਕਮਿਸ਼ਨ ਦੀ ਟੀਮ ਨੇ ਕੀ ਕਿਹਾ ?
ਰਿਟਰਨਿੰਗ ਅਫਸਰ ਓ.ਪੀ. ਪਾਂਡੇ ਕਹਿੰਦੇ ਹਨ, "ਸਾਨੂੰ ਪੈਸੇ ਦੀ ਵੰਡ ਬਾਰੇ ਸ਼ਿਕਾਇਤ ਮਿਲੀ ਹੈ। ਸਾਨੂੰ 100 ਮਿੰਟਾਂ ਵਿੱਚ ਸ਼ਿਕਾਇਤ ਦਾ ਨਿਪਟਾਰਾ ਕਰਨਾ ਪਵੇਗਾ। ਸਾਡਾ ਐਫ.ਐਸ.ਟੀ. ਇੱਥੇ ਆਇਆ ਸੀ ਜਿਸਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਮੈਂ ਇੱਥੇ ਉਨ੍ਹਾਂ ਨੂੰ ਬੇਨਤੀ ਕਰਨ ਆਇਆ ਹਾਂ ਕਿ ਸਾਨੂੰ ਇੱਕ ਕੈਮਰਾਪਰਸਨ ਨਾਲ ਅੰਦਰ ਜਾਣ ਦਿੱਤਾ ਜਾਵੇ। ਪੈਸੇ ਦੀ ਵੰਡ ਦੀ ਸ਼ਿਕਾਇਤ ਸੀ.ਵੀ.ਆਈ.ਜੀ.ਆਈ.ਐਲ. ਐਪ 'ਤੇ ਪ੍ਰਾਪਤ ਹੋਈ ਸੀ।"
CM Bhagwant Mann First Reaction on Kapurthala House
ਕਪੂਰਥਲਾ ਹਾਊਸ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ਐਕਸ 'ਤੇ ਲਿਖਿਆ, ''ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ 'ਚ ਬੀਜੇਪੀ ਵਾਲੇ ਸ਼ਰ੍ਹੇਆਮ ਪੈਸੇ ਵੰਡ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁੱਝ ਵੀ ਨਹੀਂ ਦਿਖ ਰਿਹਾ।
ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋਕਿ ਬਹੁਤ ਹੀ ਨਿੰਦਣਯੋਗ ਹੈ।''
ਦਿੱਲੀ ਸੀਐਮ ਆਤਿਸ਼ੀ ਨੇ ਕੀਤੀ ਨਿਖੇਧੀ
ਉਧਰ, ਇਸ ਘਟਨਾ ਦੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸਖਤ ਨਿਖੇਧੀ ਕੀਤੀ ਹੈ। ਦਿੱਲੀ ਪੁਲਿਸ, ਸੀਐਮ ਭਗਵੰਤ ਮਾਨ ਦੇ ਦਿੱਲੀ ਦੇ ਘਰ ਛਾਪਾ ਮਾਰਨ ਪਹੁੰਚੀ ਗਈ ਹੈ। ਭਾਜਪਾ ਵਾਲੇ ਦਿਨ-ਦਿਹਾੜੇ ਪੈਸੇ, ਜੁੱਤੀਆਂ, ਚਾਦਰਾਂ ਵੰਡ ਰਹੇ ਹਨ, ਜੋ ਦਿਖਾਈ ਨਹੀਂ ਦੇ ਰਿਹਾ।
ਸਗੋਂ ਕਿਸੇ ਚੁਣੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਛਾਪਾ ਮਾਰਨ ਪਹੁੰਚਦੇ ਹਨ। ਵਾਹ ਭਾਜਪਾ! 5 ਨੂੰ ਦਿੱਲੀ ਵਾਲੇ ਦੇਣਗੇ ਜਵਾਬ!दिल्ली पुलिस @BhagwantMann जी के दिल्ली के घर पर रेड करने पहुँच गई है।
भाजपा वाले दिन दहाड़े पैसे, जूते, चद्दर बांट रहे हैं- वो नहीं दिखता। बल्कि एक चुने हुए मुख्यमंत्री के निवास पर रेड करने पहुँच जाते हैं।
वाह री भाजपा! दिल्ली वाले 5 तारीख़ को जवाब देंगे! — Atishi (@AtishiAAP) January 30, 2025
- PTC NEWS