ਘਰ 'ਚ ਕੂਲਰ ਨੂੰ ਸਾਫ ਕਰਨ ਦਾ ਆਸਾਨ ਤਰੀਕਾ, ਜਾਣੋ ਇੱਥੇ
Clean Cooler at Home: ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਕੁਝ ਦਿਨਾਂ ਬਾਅਦ ਗਰਮੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਜਿਸ ਦੌਰਾਨ ਜ਼ਿਆਦਾਤਰ ਘਰਾਂ 'ਚ ਕੂਲਰ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਆਮ ਪੱਖਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਦਸ ਦਈਏ ਕਿ ਕੂਲਰ ਆਲੇ-ਦੁਆਲੇ ਦੀ ਹਵਾ ਨੂੰ ਠੰਡਾ ਕਰਕੇ ਬਾਹਰ ਸੁੱਟ ਦਿੰਦਾ ਹੈ, ਜਿਸ ਨਾਲ ਲੋਕਾਂ ਨੂੰ ਪਸੀਨੇ ਅਤੇ ਗਰਮੀ ਤੋਂ ਰਾਹਤ ਮਿਲਦੀ ਹੈ। ਇਸ 'ਚ ਹਵਾ ਨੂੰ ਠੰਡਾ ਕਰਨ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਨਾਲ ਇੱਕ ਪੰਪ ਲਗਾਇਆ ਗਿਆ ਹੈ ਜੋ ਪਾਣੀ ਨੂੰ ਉੱਪਰ ਤੋਂ ਹੇਠਾਂ ਤੱਕ ਸੁੱਟਦਾ ਹੈ, ਜਿਸ ਨਾਲ ਹਵਾ ਠੰਢੀ ਹੁੰਦੀ ਹੈ ਅਤੇ ਕੂਲਰ ਵਿੱਚ ਲੱਗਿਆ ਪੱਖਾ ਠੰਡੀ ਹਵਾ ਨੂੰ ਬਾਹਰ ਭੇਜਦਾ ਹੈ।
ਜਿਵੇ ਤੁਸੀਂ ਜਾਂਦੇ ਹੋ ਕਿ ਗਰਮੀਆਂ ਦੇ ਮੌਸਮ 'ਚ, ਕੂਲਰ ਜ਼ਿਆਦਾਤਰ ਘਰਾਂ 'ਚ ਠੰਡੀ ਹਵਾ ਪਹੁੰਚਾਉਣ ਦਾ ਇੱਕ ਮਹੱਤਵਪੂਰਨ ਸਾਧਨ ਬਣ ਜਾਂਦੇ ਹਨ। ਜੋ ਸਿਰਫ ਗਰਮੀਆਂ 'ਚ ਹੀ ਵਰਤਿਆ ਜਾਂਦਾ ਹੈ ਅਤੇ ਬਾਕੀ ਦੇ ਮੌਸਮ 'ਚ ਬੰਦ ਰਹਿੰਦਾ ਹੈ। ਦੱਸ ਦਈਏ ਕਿ ਕਈ ਮਹੀਨਿਆਂ ਤੋਂ ਬੰਦ ਰਹਿਣ ਕਾਰਨ ਕੂਲਰ 'ਚ ਧੂੜ ਅਤੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ, ਜਿਸ ਨਾਲ ਉਸ ਦੀ ਕਾਰਗੁਜ਼ਾਰੀ ਘੱਟ ਸਕਦੀ ਹੈ। ਕੂਲਰ ਸਾਫ ਨਾ ਹੋਣ 'ਤੇ ਹਵਾ 'ਚ ਬਦਬੂ ਆਉਣ ਲੱਗਦੀ ਹੈ। ਇਸ ਲਈ ਕੂਲਰ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਆਉ ਜਾਂਦੇ ਹਾਂ ਘਰ 'ਚ ਕੂਲਰ ਨੂੰ ਸਾਫ ਕਰਨ ਦਾ ਤਰੀਕਾ
ਘਰ 'ਚ ਕੂਲਰ ਨੂੰ ਸਾਫ ਕਰਨ ਦਾ ਆਸਾਨ ਤਰੀਕਾ
ਘਰ 'ਚ ਕੂਲਰ ਨੂੰ ਸਾਫ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ, ਕੂਲਰ ਨੂੰ ਬੰਦ ਕਰਕੇ ਪਾਵਰ ਤੋਂ ਅਨਪਲੱਗ ਕਰਨਾ ਹੋਵੇਗਾ। ਜਿਸ ਨਾਲ ਤੁਹਾਨੂੰ ਜਾਂ ਕੂਲਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਫਿਰ ਤੁਹਾਨੂੰ ਪਾਣੀ ਦੀ ਟੈਂਕੀ ਨੂੰ ਸਾਫ ਕਰਨ ਲਈ ਸਾਬਣ ਅਤੇ ਪਾਣੀ ਨਾਲ ਧੋਣਾ ਹੋਵੇਗਾ।
ਕੂਲਰ ਦੇ ਪੱਖੇ 'ਤੇ ਜਮ੍ਹਾਂ ਹੋਈ ਧੂੜ ਅਤੇ ਗੰਦਗੀ ਨੂੰ ਸਾਫ ਕਰਨ ਲਈ ਤੁਹਾਨੂੰ ਬੁਰਸ਼ ਦੀ ਵਰਤੋਂ ਕਰਨੀ ਹੋਵੇਗੀ।
ਦੱਸ ਦਈਏ ਕਿ ਤੁਸੀਂ ਪਾਣੀ ਅਤੇ ਡਿਟਰਜੈਂਟ ਦੀ ਵਰਤੋਂ ਕਰਕੇ ਵੀ ਕੂਲਰ ਦੀ ਬਾਡੀ ਨੂੰ ਸਾਫ਼ ਕਰ ਸਕਦੇ ਹੋ।
ਕੂਲਰ ਦੇ ਤਿੰਨ ਪਾਸੇ ਘਾਹ ਹੁੰਦਾ ਹੈ, ਜਿਸ ਨੂੰ ਫੂਸ ਵੀ ਕਿਹਾ ਜਾਂਦਾ ਹੈ। ਦੱਸ ਦਈਏ ਕਿ ਫੂਸ ਦੀ ਵਰਤੋਂ ਹਵਾ ਨੂੰ ਠੰਡਾ ਕਰਨ ਲਈ ਕੀਤੀ ਜਾਂਦੀ ਹੈ। ਪਰ ਇਹ ਸਮੇ ਦੇ ਨਾਲ ਖਰਾਬ ਹੋ ਜਾਂਦਾ ਹੈ। ਇਸ ਲਈ ਫੂਸ ਨੂੰ ਨਿਯਮਿਤ ਤੌਰ 'ਤੇ ਬਦਲਦੇ ਰਹਿਣਾ ਚਾਹੀਦਾ ਹੈ। ਜੇਕਰ ਫੂਸ ਵਧੀਆ ਹੈ ਤਾਹੀ ਕੂਲਰ ਜ਼ਿਆਦਾ ਠੰਡੀ ਹਵਾ ਬਾਹਰ ਸੁੱਟ ਸਕੇਗਾ।
-