ਆਪਰੇਸ਼ਨ ਦੌਰਾਨ ਕੁੜੀ ਦੇ ਢਿੱਡ ’ਚੋਂ ਨਿਕਲਿਆ ਵਾਲਾਂ ਦਾ ਗੁੱਛਾ, 16 ਸਾਲ ਤੋਂ ਖਾ ਰਹੀ ਸੀ ਆਪਣੇ ਹੀ ਵਾਲ
Uttar Pradesh News : ਆਮ ਤੌਰ 'ਤੇ ਲੋਕਾਂ ਨੂੰ ਨਹੁੰ ਖਾਂਦੇ ਦੇਖਿਆ ਗਿਆ ਹੈ ਪਰ ਜੇਕਰ ਵਾਲਾਂ ਨੂੰ ਖਾਣ ਦਾ ਮਾਮਲਾ ਸਾਹਮਣੇ ਆਵੇ ਤਾਂ ਇਹ ਥੋੜ੍ਹਾ ਅਜੀਬ ਲੱਗ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਲੜਕੀ ਸਾਲਾਂ ਤੋਂ ਆਪਣੇ ਹੀ ਸਿਰ ਦੇ ਵਾਲਾਂ ਨੂੰ ਖਾ ਰਹੀ ਸੀ। ਜਦੋਂ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਦੇ ਪੇਟ 'ਚ ਵਾਲਾਂ ਦਾ ਇੱਕ ਗੁੱਛਾ ਦੇਖਿਆ ਗਿਆ। ਆਪ੍ਰੇਸ਼ਨ ਰਾਹੀਂ ਬੱਚੀ ਦੇ ਪੇਟ 'ਚੋਂ ਵਾਲਾਂ ਦਾ ਇੱਕ ਗੁੱਛਾ ਕੱਢਿਆ ਗਿਆ।
ਲੜਕੀ ਦੇ ਇਸ ਔਖੇ ਆਪ੍ਰੇਸ਼ਨ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਹਰ ਕਿਸੇ ਦੇ ਮਨ ਵਿੱਚ ਇਹੀ ਸਵਾਲ ਉੱਠ ਰਿਹਾ ਸੀ ਕਿ ਕੋਈ ਆਪਣੇ ਹੀ ਵਾਲ ਕਿਵੇਂ ਖਾ ਸਕਦਾ ਹੈ? ਦਰਅਸਲ, ਲੜਕੀ ਮਾਨਸਿਕ ਰੋਗ ਤ੍ਰਿਕੋਲੋਟੋ ਮੇਨੀਆ ਤੋਂ ਪੀੜਤ ਹੈ, ਜਿਸ ਕਾਰਨ ਉਹ ਆਪਣੇ ਸਿਰ ਦੇ ਵਾਲਾਂ ਨੂੰ ਖਾ ਰਹੀ ਸੀ। ਲੜਕੀ ਦੀ ਉਮਰ ਕਰੀਬ 31 ਸਾਲ ਹੈ। ਵਾਲ ਖਾਣ ਕਾਰਨ ਉਸ ਨੂੰ ਪੰਜ ਸਾਲਾਂ ਤੋਂ ਪੇਟ ਦਰਦ ਹੋ ਰਿਹਾ ਸੀ। ਲੜਕੀ ਦਾ ਆਪਰੇਸ਼ਨ ਜ਼ਿਲ੍ਹਾ ਹਸਪਤਾਲ ਵਿੱਚ ਕੀਤਾ ਗਿਆ।
16 ਸਾਲਾਂ ਤੋਂ ਖਾ ਰਹੀ ਸੀ ਵਾਲ
ਸੁਭਾਸ਼ਨਗਰ ਕੈਰਗਾਨਾ ਦੀ ਰਹਿਣ ਵਾਲੀ ਲੜਕੀ 16 ਸਾਲਾਂ ਤੋਂ ਸਿਰ ਦੇ ਵਾਲ ਖਾ ਰਹੀ ਸੀ। ਹੁਣ ਇੰਨੀ ਦੇਰ ਤੱਕ ਵਾਲ ਖਾਣ ਕਾਰਨ ਕੁੜੀ ਦੇ ਪੇਟ ਵਿੱਚ ਇੱਕ ਇੱਕ ਕਰਕੇ ਵਾਲ ਇੱਕਠੇ ਹੋਣ ਲੱਗੇ। ਲੜਕੀ ਨੂੰ 5 ਸਾਲਾਂ ਤੋਂ ਪੇਟ ਦਰਦ ਹੋ ਰਿਹਾ ਸੀ। ਪਰਿਵਾਰਕ ਮੈਂਬਰ ਕਾਫੀ ਦੇਰ ਤੱਕ ਉਸ ਨੂੰ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਲੈ ਕੇ ਗਏ ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ।
ਅਖ਼ੀਰ ਉਹ ਥੱਕ ਹਾਰ ਕੇ ਜ਼ਿਲ੍ਹਾ ਹਸਪਤਾਲ ਪਹੁੰਚੇ, ਜਿੱਥੇ ਇੱਕ ਡਾਕਟਰ ਨੇ ਲੜਕੀ ਦਾ ਸੀਟੀ ਸਕੈਨ ਕਰਵਾਉਣ ਦਾ ਸੁਝਾਅ ਦਿੱਤਾ। ਜਦੋਂ ਡਾਕਟਰਾਂ ਨੇ ਬੱਚੀ ਦੇ ਪੇਟ 'ਚ ਗੰਢ ਵਰਗੀ ਕੋਈ ਚੀਜ਼ ਦੇਖੀ ਤਾਂ ਉਨ੍ਹਾਂ ਨੇ ਆਪਰੇਸ਼ਨ ਦਾ ਸੁਝਾਅ ਦਿੱਤਾ। ਆਪ੍ਰੇਸ਼ਨ ਦੌਰਾਨ ਬੱਚੀ ਦੇ ਪੇਟ 'ਚੋਂ ਵਾਲਾਂ ਦਾ ਗੁੱਛਾ ਕੱਢਿਆ ਗਿਆ।
ਇਹ ਵੀ ਪੜ੍ਹੋ : Bomb Threat : ਲੁਧਿਆਣਾ 'ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਿੰਸੀਪਲ ਨੂੰ ਮਿਲੀ ਈਮੇਲ
- PTC NEWS