Sat, Jan 18, 2025
Whatsapp

Mamata Banerjee Injured: ਚੋਣ ਪ੍ਰਚਾਰ ਦੌਰਾਨ ਹੈਲੀਕਾਪਟਰ 'ਚ ਸੀਟ 'ਤੇ ਬੈਠਣ ਲੱਗਿਆ ਡਿੱਗੀ ਸੀਐੱਮ ਮਮਤਾ ਬੈਨਰਜੀ ਜ਼ਖਮੀ, ਵੀਡੀਓ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਸ਼ਨੀਵਾਰ (27 ਅਪ੍ਰੈਲ) ਨੂੰ ਚੋਣ ਪ੍ਰਚਾਰ ਦੌਰਾਨ ਜ਼ਖਮੀ ਹੋ ਗਈ।

Reported by:  PTC News Desk  Edited by:  Amritpal Singh -- April 27th 2024 02:48 PM
Mamata Banerjee Injured: ਚੋਣ ਪ੍ਰਚਾਰ ਦੌਰਾਨ ਹੈਲੀਕਾਪਟਰ 'ਚ ਸੀਟ 'ਤੇ ਬੈਠਣ ਲੱਗਿਆ ਡਿੱਗੀ ਸੀਐੱਮ ਮਮਤਾ ਬੈਨਰਜੀ ਜ਼ਖਮੀ, ਵੀਡੀਓ

Mamata Banerjee Injured: ਚੋਣ ਪ੍ਰਚਾਰ ਦੌਰਾਨ ਹੈਲੀਕਾਪਟਰ 'ਚ ਸੀਟ 'ਤੇ ਬੈਠਣ ਲੱਗਿਆ ਡਿੱਗੀ ਸੀਐੱਮ ਮਮਤਾ ਬੈਨਰਜੀ ਜ਼ਖਮੀ, ਵੀਡੀਓ

Mamata Banerjee Injured: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਸ਼ਨੀਵਾਰ (27 ਅਪ੍ਰੈਲ) ਨੂੰ ਚੋਣ ਪ੍ਰਚਾਰ ਦੌਰਾਨ ਜ਼ਖਮੀ ਹੋ ਗਈ। ਮਮਤਾ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਪੱਛਮੀ ਬੰਗਾਲ ਦੇ ਦੁਰਗਾਪੁਰ ਪਹੁੰਚੀ ਸੀ, ਜਿੱਥੇ ਹੈਲੀਕਾਪਟਰ 'ਤੇ ਸਵਾਰ ਹੁੰਦੇ ਸਮੇਂ ਇਹ ਹਾਦਸਾ ਵਾਪਰਿਆ। ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਸੁਪਰੀਮੋ ਮਮਤਾ ਹੈਲੀਕਾਪਟਰ 'ਚ ਸੀਟ 'ਤੇ ਬੈਠਣ ਲੱਗਿਆ ਡਿੱਗ ਗਈ। ਦੱਸਿਆ ਗਿਆ ਹੈ ਕਿ ਇਸ ਹਾਦਸੇ 'ਚ ਮਮਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਹੈਲੀਕਾਪਟਰ ਦੁਰਗਾਪੁਰ ਤੋਂ ਆਸਨਸੋਲ ਜਾਣ ਲਈ ਮਮਤਾ ਦੀ ਉਡੀਕ ਕਰ ਰਿਹਾ ਸੀ। ਉੱਪਰ ਚੜ੍ਹਨ ਲਈ ਇਸ ਦੇ ਬਾਹਰ ਪੌੜੀਆਂ ਲਗਾਈਆਂ ਗਈਆਂ ਸਨ, ਅਤੇ ਕਿਸੇ ਨੂੰ ਹੈਲੀਕਾਪਟਰ ਦੇ ਅੰਦਰ ਬੈਠਣ ਲਈ ਉਨ੍ਹਾਂ 'ਤੇ ਚੜ੍ਹਨਾ ਪੈਂਦਾ ਸੀ। ਮਮਤਾ ਇਸ ਪੌੜੀ 'ਤੇ ਚੜ੍ਹ ਕੇ ਹੈਲੀਕਾਪਟਰ 'ਚ ਸਵਾਰ ਹੋਣ ਜਾ ਰਹੀ ਸੀ ਪਰ ਉਦੋਂ ਉਸ ਦਾ ਪੈਰ ਹੈਲੀਕਾਪਟਰ ਦੇ ਗੇਟ 'ਤੇ ਫਿਸਲ ਗਿਆ ਅਤੇ ਉਹ ਅੰਦਰ ਜਾ ਡਿੱਗੀ। ਸੀਐਮ ਦੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਤੁਰੰਤ ਚੁੱਕ ਲਿਆ। ਇਸ ਹਾਦਸੇ ਵਿੱਚ ਮਮਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 

- PTC NEWS

Top News view more...

Latest News view more...

PTC NETWORK