ਰਾਹੁਲ ਦੀ ਯਾਤਰਾ ਦੌਰਾਨ ਨੌਜਵਾਨ ਨੇ ਖੁਦ ਨੂੰ ਅੱਗ ਲਗਾਈ, ਬਣੀ ਭਗਦੜ ਵਾਲੀ ਸਥਿਤੀ
ਕੋਟਾ : ਰਾਜਸਥਾਨ 'ਚ ਭਾਰਤ ਜੋੜੋ ਯਾਤਰਾ ਦਾ ਅੱਜ ਚੌਥਾ ਦਿਨ ਹੈ। ਕੋਟਾ 'ਚ ਚੱਲ ਰਹੀ ਯਾਤਰਾ ਦੌਰਾਨ ਅੱਜ ਇਕ ਨੌਜਵਾਨ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਬਚਾ ਲਿਆ। ਨੌਜਵਾਨ ਕਾਂਗਰਸ ਦੀ ਨੀਤੀ ਤੋਂ ਨਾਰਾਜ਼ ਸਨ। ਇਸ ਦੌਰਾਨ ਸਟੇਜ ਨੇੜੇ ਇਕ ਨੌਜਵਾਨ ਨੇ ਆਪਣੇ ਕੱਪੜਿਆਂ ਨੂੰ ਅੱਗ ਲਗਾ ਲਈ।
ਆਤਮਦਾਹ ਦੀ ਇਸ ਕੋਸ਼ਿਸ਼ ਨਾਲ ਉਹ ਕਹਿ ਰਿਹਾ ਸੀ ਕਿ ਮੈਂ ਰਾਹੁਲ ਗਾਂਧੀ ਦੇ ਖਿਲਾਫ਼ ਹਾਂ ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਰਾਹੁਲ ਗਾਂਧੀ ਸਟੇਜ ਵੱਲ ਨਹੀਂ ਜਾ ਸਕੇ। ਇਸ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ ਨੌਜਵਾਨ ਨੇ 3 ਜੋੜੇ ਕੱਪੜੇ ਪਾਏ ਹੋਏ ਸਨ ਅਤੇ ਆਸਪਾਸ ਖੜ੍ਹੇ ਲੋਕਾਂ ਨੇ ਤੁਰੰਤ ਅੱਗ ਬੁਝਾਈ। ਇਸ ਵਿਅਕਤੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਝਾਲਾਵਾੜ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਪੁਲਿਸ ਅਤੇ ਸੀਆਈਡੀ ਇੰਟੈਲੀਜੈਂਸ ਦੇ ਲੋਕ ਵੀ ਹਸਪਤਾਲ ਪਹੁੰਚ ਗਏ ਹਨ।
ਇਸ ਤੋਂ ਪਹਿਲਾਂ ਕੋਟਾ 'ਚ ਭਾਰੀ ਭੀੜ ਕਾਰਨ ਕਈ ਵਾਰ ਭਗਦੜ ਦੀ ਸਥਿਤੀ ਬਣ ਰਹੀ ਸੀ। ਕਈ ਵਾਰ ਲੋਕ ਰਾਹੁਲ ਦੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਤੱਕ ਪਹੁੰਚ ਗਏ। ਇਸ ਦੌਰਾਨ ਰਾਹੁਲ ਗਾਂਧੀ ਨੇ ਕੋਚਿੰਗ ਲਈ ਜਾ ਰਹੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਦੇਸ਼ ਦਾ ਭਵਿੱਖ ਹੋ... ਲਵ ਯੂ। ਅੱਜ ਸਵੇਰ ਤੋਂ ਭਾਰਤ ਜੋੜੋ ਯਾਤਰਾ ਨੇ ਕਰੀਬ 10 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।
ਇਹ ਵੀ ਪੜ੍ਹੋ : Himachal Pradesh election result Live Updates: : ਹਿਮਾਚਲ ਪ੍ਰਦੇਸ਼ 'ਚ ਫਸਵੀਂ ਟੱਕਰ, ਵੋਟਾਂ ਦੀ ਗਿਣਤੀ ਸ਼ੁਰੂ
ਹਵਾਈ ਅੱਡੇ 'ਤੇ ਟੀ-ਬ੍ਰੇਕ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਹੋਈ। ਕੋਟਾ 'ਚ ਯਾਤਰਾ ਦੌਰਾਨ ਇਕੱਠੀ ਹੋਈ ਭੀੜ ਨੂੰ ਰਾਜਸਥਾਨ ਸਰਕਾਰ ਦੇ ਤਾਕਤਵਰ ਮੰਤਰੀ ਸ਼ਾਂਤੀ ਧਾਰੀਵਾਲ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ। ਧਾਰੀਵਾਲ ਕੋਟਾ ਤੋਂ ਹੀ ਵਿਧਾਇਕ ਹਨ ਅਤੇ ਗਹਿਲੋਤ ਦੇ ਕਰੀਬੀ ਮੰਤਰੀਆਂ ਵਿੱਚੋਂ ਹਨ।
- PTC NEWS