ਇਸ ਛੋਟੀ ਜਿਹੀ ਗਲਤੀ ਕਾਰਨ ਅੰਮ੍ਰਿਤਪਾਲ ਦਾ ਖਾਸ ਪਪਲਪ੍ਰੀਤ ਚੜ੍ਹਿਆ ਪੁਲਿਸ ਹੱਥੀਂ
ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਗਰੁੱਪ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਨੈੱਟਵਰਕ ਨੂੰ ਪਪਲਪ੍ਰੀਤ ਸਿੰਘ ਸੰਭਾਲ ਰਿਹਾ ਸੀ। ਇਹ ਪਪਲਪ੍ਰੀਤ ਸਿੰਘ ਸੀ ਜੋ 18 ਮਾਰਚ ਦੀ ਪੁਲਿਸ ਕਾਰਵਾਈ ਤੋਂ ਬਾਅਦ ਲਗਾਤਾਰ ਅੰਮ੍ਰਿਤਪਾਲ ਸਿੰਘ ਦੇ ਨਾਲ ਵਿਖ ਰਿਹਾ ਸੀ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਪਪਲਪ੍ਰੀਤ ਹੀ ਸੀ ਜਿਸਨੇ ਸਮਰਥਨ ਹਾਸਲ ਕਰਨ ਅਤੇ ਦਬਾਅ ਬਣਾਉਣ ਦੀ ਰਣਨੀਤੀ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੀ ਸਲਾਹ ਦਿੱਤੀ ਸੀ।
ਦੱਸਿਆ ਜਾ ਰਿਹਾ ਕਿ ਪਪਲਪ੍ਰੀਤ ਸਿੰਘ ‘ਵਾਰਿਸ ਪੰਜਾਬ ਦੇ’ ਗਰੁੱਪ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਮੀਡੀਆ ਅਤੇ ਸੋਸ਼ਲ ਮੀਡੀਆ ਮੈਨੇਜਮੈਂਟ ਦੇਖ ਰਿਹਾ ਸੀ। ਇਹ ਉਹੀ ਸੀ ਜੋ ਸੋਸ਼ਲ ਮੀਡੀਆ 'ਤੇ ਅੰਮ੍ਰਿਤਪਾਲ ਸਿੰਘ ਦੀ ਮੌਜੂਦਗੀ ਨੂੰ ਕਾਇਮ ਰੱਖਣ ਲਈ ਯੋਜਨਾ ਬਣਾਉਂਦਾ ਸੀ ਅਤੇ ਆਦੇਸ਼ ਦਿੰਦਾ ਸੀ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ 18 ਮਾਰਚ ਦੀ ਪੁਲਿਸ ਕਾਰਵਾਈ ਤੋਂ ਬਾਅਦ ਇਹ ਪਪਲਪ੍ਰੀਤ ਸਿੰਘ ਹੀ ਸੀ ਜੋ ਲਗਾਤਾਰ ਅੰਮ੍ਰਿਤਪਾਲ ਸਿੰਘ ਕੋਲ ਮੌਜੂਦ ਸੀ ਅਤੇ ਉਸਦੇ ਸੰਪਰਕਾਂ ਰਾਹੀਂ ਉਸਨੂੰ ਪੁਲਿਸ ਤੋਂ ਭੱਜਣ ਵਿੱਚ ਮਦਦ ਕਰ ਰਿਹਾ ਸੀ।
ਪਟਿਆਲਾ ਅਤੇ ਹਰਿਆਣਾ ਵਿੱਚ ਮਦਦ ਕਰਨ ਵਾਲੀਆਂ ਦੋਵੇਂ ਔਰਤਾਂ ਵੀ ਪਪਲਪ੍ਰੀਤ ਸਿੰਘ ਦੇ ਸੰਪਰਕ ਵਿੱਚ ਸਨ। ਸੂਤਰਾਂ ਦਾ ਕਹਿਣਾ ਹੈ ਕਿ ਤਕਨੀਕ ਦਾ ਗਿਆਨ ਰੱਖਣ ਵਾਲੇ ਪਪਲਪ੍ਰੀਤ ਸਿੰਘ ਤੋਂ ਵੀ ਛੋਟੀ ਜਿਹੀ ਗਲਤੀ ਹੋ ਗਈ, ਜਿਸ ਕਾਰਨ ਉਹ ਆਸਾਨੀ ਨਾਲ ਪੁਲਿਸ ਦੇ ਹੱਥ ਲੱਗ ਗਿਆ।
ਪਤਾ ਲੱਗਾ ਹੈ ਕਿ ਪਪਲਪ੍ਰੀਤ ਸਿੰਘ ਵੱਲੋਂ ਵਰਤੇ ਗਏ ਇੱਕ ਫ਼ੋਨ ਦਾ ਆਈ.ਪੀ. ਟਰੈਕਿੰਗ ਰਾਹੀਂ ਪੁਲਿਸ ਨੂੰ ਉਸ ਬਾਰੇ ਜਾਣਕਾਰੀ ਮਿਲੀ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ।
- ਪ੍ਰਧਾਨ ਮੰਤਰੀ ਮੋਦੀ 13 ਅਪ੍ਰੈਲ ਨੂੰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣਗੇ
- ਗ੍ਰਿਫਤਾਰੀ ਤੋਂ ਬਾਅਦ ਪਪਲਪ੍ਰੀਤ ਨੂੰ ਭੇਜਿਆ ਗਿਆ ਆਸਾਮ ਦੀ ਡਿਬਰੂਗੜ੍ਹ ਜੇਲ੍ਹ
- PTC NEWS