weather update : ਤਾਪਮਾਨ ਵਧਣ ਕਾਰਨ ਮਾਰਚ ਦੇ ਪਹਿਲੇ ਹਫ਼ਤੇ ਤੋਂ ਸਤਾਉਣ ਲੱਗੇਗੀ ਗਰਮੀ
North india weather update : ਭਾਰਤ ਦਾ ਵੱਖ-ਵੱਖ ਹਿੱਸਿਆਂ ਵਿਚ ਆਉਣ ਵਾਲੇ ਦਿਨਾਂ ਵਿਚ ਗਰਮੀ ਵੱਲੋਂ ਆਪਣਾ ਅਸਰ ਵਿਖਾਉਣ ਦੀ ਸੰਭਾਵਨਾ ਹੈ। ਆਮ ਨਾਲੋਂ ਤਾਪਮਾਨ ਵਧ ਹੋਣ ਕਾਰਨ ਗਰਮੀ ਲੋਕਾਂ ਨੂੰ ਕਾਫੀ ਸਤਾਏਗੀ। ਭਾਰਤੀ ਮੌਸਮ ਵਿਭਾਗ (IMD) ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਵਿਚ ਵੱਧ ਤੋਂ ਵੱਧ ਤਾਪਮਾਨ ਅਗਲੇ ਪੰਜ ਦਿਨਾਂ ਤੱਕ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਵੱਧ ਰਹੇਗਾ।
ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਕਈ ਹਿੱਸਿਆਂ ਵਿਚ ਫਰਵਰੀ ਵਿਚ ਆਮ ਤੌਰ 'ਤੇ ਮਾਰਚ ਦੇ ਪਹਿਲੇ ਹਫ਼ਤੇ ਦੌਰਾਨ ਰਹਿਣ ਵਾਲਾ ਤਾਪਮਾਨ ਰਿਕਾਰਡ ਕੀਤਾ ਜਾ ਰਿਹਾ ਹੈ। ਇਸ ਕਾਰਨ ਇਸ ਸਾਲ ਬਹੁਤ ਤੇਜ਼ ਗਰਮੀ ਅਤੇ ਲੂ ਚੱਲਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਅਗਲੇ ਦੋ ਦਿਨ ਉੱਤਰ-ਪੱਛਮੀ ਭਾਰਤ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ ਕੋਈ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈ। ਮਾਰਚ ਦੇ ਪਹਿਲੇ ਪੰਦਰਵਾੜੇ ਵਿੱਚ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿਚ ਪਾਰਾ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਉੱਪਰ ਜਾ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਇਕ ਮਜ਼ਬੂਤ ਵੈਸਟਰਨ ਡਿਸਟਰਬੈਂਸ ਦੀ ਅਣਹੋਂਦ ਕਾਰਨ ਫਰਵਰੀ ਵਿਚ ਜ਼ਿਆਦਾ ਗਰਮ ਦਿਨ ਦੇਖਣ ਨੂੰ ਮਿਲਣਗੇ। ਇਸ ਕਾਰਨ ਹੀ ਉੱਤਰੀ ਭਾਰਤ ਵਿਚ ਮੀਂਹ ਨਹੀਂ ਪੈ ਰਿਹਾ ਹੈ। ਸੋਮਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ 1969 ਤੋਂ ਬਾਅਦ ਫਰਵਰੀ ਦਾ ਤੀਜਾ ਸਭ ਤੋਂ ਗਰਮ ਦਿਨ ਸੀ। ਵਿਭਾਗ ਨੇ 26 ਫਰਵਰੀ 2006 ਨੂੰ ਸ਼ਹਿਰ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 34.1 ਡਿਗਰੀ ਸੈਲਸੀਅਸ ਅਤੇ 17 ਫਰਵਰੀ 1993 ਨੂੰ 33.9 ਡਿਗਰੀ ਦਰਜ ਕੀਤਾ ਸੀ।
ਇਹ ਵੀ ਪੜ੍ਹੋ : earthquake in indonesia : ਇੰਡੋਨੇਸ਼ੀਆ 'ਚ ਭੂਚਾਲ ਦੇ ਤੇਜ਼ ਝਟਕੇ ਆਏ, 6.3 ਮਾਪੀ ਗਈ ਤੀਬਰਤਾ
ਮੌਸਮ ਵਿਭਾਗ ਅਨੁਸਾਰ ਆਮ ਨਾਲੋਂ ਵੱਧ ਤਾਪਮਾਨ ਕਣਕ ਅਤੇ ਹੋਰ ਫ਼ਸਲਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਕਾਰਨ ਕਣਕ ਦੇ ਬੂਟੇ ਵਿਚ ਫਲੀਆਂ ਦੇ ਫੁੱਲ ਅਤੇ ਪੱਕਣ ਦਾ ਚੱਕਰ ਵਿਗੜ ਸਕਦਾ ਹੈ। ਇਸ ਨਾਲ ਝਾੜ ਘੱਟ ਸਕਦਾ ਹੈ। ਬਾਗਬਾਨੀ ਦਾ ਵੀ ਅਜਿਹਾ ਹੀ ਪ੍ਰਭਾਵ ਹੋ ਸਕਦਾ ਹੈ। ਵਿਭਾਗ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਹਲਕੀ ਸਿੰਚਾਈ ਕਰਨ ਦੀ ਸਲਾਹ ਦਿੱਤੀ ਹੈ। ਪਿਛਲੇ ਸਾਲ ਮਾਰਚ 'ਚ ਦੇਸ਼ ਵਿਚ 1901 ਤੋਂ ਬਾਅਦ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਸੀ। ਇਸ ਕਾਰਨ ਕਣਕ ਦੇ ਝਾੜ ਵਿਚ 2.5 ਫੀਸਦੀ ਦੀ ਕਮੀ ਆਈ ਹੈ।
- PTC NEWS