ਦਿੱਲੀ ਹਵਾਈ ਅੱਡੇ ਵੱਲੋਂ ਘੱਟ ਵਿਜ਼ੀਬਿਲਟੀ ਕਾਰਨ ਮੁਸਾਫ਼ਰਾਂ ਲਈ ਐਡਵਾਇਜ਼ਰੀ ਜਾਰੀ
ਨਵੀਂ ਦਿੱਲੀ: ਸੰਘਣੀ ਧੁੰਦ ਕਾਰਨ ਘੱਟ ਵਿਜ਼ੀਬਿਲਟੀ ਦੇ ਮੱਦੇਨਜ਼ਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸ਼ਨਿੱਚਰਵਾਰ ਨੂੰ ਯਾਤਰੀਆਂ ਨੂੰ ਜਾਰੀ ਕੀਤੀ ਗਈ ਇਕ ਐਡਵਾਇਜ਼ਰੀ ਵਿੱਚ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡੇ ਉਪਰ ਘੱਟ ਵਿਜ਼ੀਬਿਲਟੀ ਦੇ ਖਤਰੇ ਨਾਲ ਨਜਿੱਠਣ ਲਈ ਹਵਾਈ ਅੱਡੇ 'ਤੇ ਕਈ ਪ੍ਰਕਿਰਿਆਵਾਂ ਲਾਗੂ ਕੀਤੀਆਂ ਗਈਆਂ ਹਨ। ਫਿਲਹਾਲ ਸਾਰੀਆਂ ਉਡਾਣਾਂ ਆਮ ਵਾਂਗ ਹਨ।
ਹਾਲਾਂਕਿ ਹਵਾਈ ਅੱਡੇ ਨੇ ਮੁਸਾਫ਼ਰਾਂ ਨੂੰ ਉਡਾਣ ਬਾਰੇ ਤਾਜ਼ਾ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਹੈ। ਸ਼ੁੱਕਰਵਾਰ ਨੂੰ ਧੁੰਦ ਅਤੇ ਘੱਟ ਵਿਜ਼ੀਬਿਲਟੀ ਦੇ ਕਾਰਨ ਕਈ ਉਡਾਣਾਂ ਵਿੱਚ ਦੇਰੀ ਹੋ ਗਈ ਸੀ। ਪਿਛਲੇ ਦਿਨ ਵੀ ਉੱਤਰ-ਪੱਛਮੀ ਭਾਰਤ ਤੇ ਦੇਸ਼ ਦੇ ਮੱਧ ਤੇ ਪੂਰਬੀ ਹਿੱਸਿਆਂ ਵਿੱਚ ਧੁੰਦ ਦੀ ਸੰਘਣੀ ਚਾਦਰ ਛਾਈ ਰਹੀ, ਜਿਸ ਨਾਲ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲਗਭਗ 30 ਉਡਾਣਾਂ ਅਤੇ ਘੱਟੋ-ਘੱਟ 26 ਰੇਲਗੱਡੀਆਂ ਦਿੱਲੀ ਪਹੁੰਚਣ 'ਚ ਦੇਰੀ ਹੋਈਆਂ।
ਇਹ ਵੀ ਪੜ੍ਹੋ : ਸਰਦੀ ਦਾ ਕਹਿਰ ਬਰਕਰਾਰ, ਫ਼ਸਲਾਂ ਲਈ ਠੰਢ ਲਾਹੇਵੰਦ ਹੋਣ ਕਾਰਨ ਕਿਸਾਨਾਂ ਦੇ ਖਿੜੇ ਚਿਹਰੇ
- PTC NEWS