ਸੰਘਣੀ ਧੁੰਦ ਕਾਰਨ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਕਾਫਲਾ ਹਾਦਸਾਗ੍ਰਸਤ, ਕਮਾਂਡੋ ਜ਼ਖਮੀ
ਚੰਡੀਗੜ੍ਹ : ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਸੰਘਣੀ ਧੁੰਦ ਕਾਰਨ ਸਵੇਰੇ ਵਿਜ਼ੀਬਿਲਟੀ ਬਹੁਤ ਘੱਟ ਰਹੀ। ਇਸ ਸੰਘਣੀ ਧੁੰਦ ਕਾਰਨ ਹਰਿਆਣਾ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਕਾਫ਼ਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਐਤਵਾਰ ਸਵੇਰੇ ਇੱਕ ਬੱਸ ਰੇਲਿੰਗ ਤੋੜ ਕੇ 10 ਫੁੱਟ ਤੱਕ ਡਿੱਗ ਗਈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਦੇਰ ਰਾਤ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਨਾਲ ਜਾ ਰਹੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੇ ਨਾਲ ਹੀ ਐਮਰਜੈਂਸੀ ਬ੍ਰੇਕ ਲਗਾ ਕੇ ਦੁਸ਼ਯੰਤ ਚੌਟਾਲਾ ਦੀ ਕਾਰ ਨੂੰ ਰੋਕਿਆ ਗਿਆ। ਸੂਤਰਾਂ ਮੁਤਾਬਕ ਹਾਦਸਾ ਦੇਰ ਰਾਤ ਹਿਸਾਰ ਤੋਂ ਸਿਰਸਾ ਜਾਂਦੇ ਸਮੇਂ ਅਗਰੋਹਾ ਨੇੜੇ ਵਾਪਰਿਆ। ਇਸ ਹਾਦਸੇ 'ਚ ਕਾਫਲੇ 'ਚ ਮੌਜੂਦ ਪੁਲਿਸ ਕਮਾਂਡੋ ਜ਼ਖਮੀ ਹੋ ਗਏ।
ਇਹ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ। ਇਹ ਹਾਦਸਾ ਉਸ ਸਮੇਂ ਉਪ ਮੁੱਖ ਮੰਤਰੀ ਹਿਸਾਰ ਤੋਂ ਸਿਰਸਾ ਜਾ ਰਹੇ ਸਨ। ਇਸ ਹਾਦਸੇ 'ਚ ਕਾਫਲੇ 'ਚ ਮੌਜੂਦ ਪੁਲਸ ਕਮਾਂਡੋ ਜ਼ਖਮੀ ਹੋ ਗਏ ਜਦਕਿ ਦੁਸ਼ਯੰਤ ਚੌਟਾਲਾ ਵਾਲਵਾਲ ਬਚ ਗਿਆ। ਹਾਦਸੇ ਵਿੱਚ ਪਾਇਲਟ ਦੀ ਗੱਡੀ ਨੁਕਸਾਨੀ ਗਈ। ਇਸ ਵਿੱਚ ਕਮਾਂਡੋ ਨੂੰ ਸੱਟਾਂ ਲੱਗੀਆਂ। ਇਸ ਮਗਰੋਂ ਪੁਲਿਸ ਨੇ ਇੱਕ ਹੋਰ ਵਾਹਨ ਐਸਕਾਰਟ ਨੂੰ ਬੁਲਾਇਆ ਅਤੇ ਉਪ ਮੁੱਖ ਮੰਤਰੀ ਦੇ ਕਾਫ਼ਲੇ( Dushyant Chautala accident news) ਨੂੰ ਸਿਰਸਾ ਲਈ ਰਵਾਨਾ ਕੀਤਾ।
ਇਹ ਵੀ ਪੜ੍ਹੋ : ਰਾਜਪੁਰਾ ਪੱਤਰਕਾਰ ਖ਼ੁਦਕੁਸ਼ੀ ਮਾਮਲਾ : ਸਾਬਕਾ ਵਿਧਾਇਕ ਹਰਦਿਆਲ ਕੰਬੋਜ਼ ਨੇ ਲਗਾਈ ਅਗਾਊਂ ਜ਼ਮਾਨਤ
ਹਾਲਾਂਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੋਮਵਾਰ ਰਾਤ ਨੂੰ ਗ੍ਰਹਿ ਮੰਤਰੀ ਅਨਿਲ ਵਿਜ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਉਹ ਇਸ ਹਾਦਸੇ 'ਚ ਚਮਤਕਾਰੀ ਢੰਗ ਨਾਲ ਬਚ ਗਏ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਭਾਜਪਾ ਦੀ ਜਥੇਬੰਦਕ ਮੀਟਿੰਗ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ।
- PTC NEWS