Auto Driver ਨੇ ਮਾਰਿਆ ਪੰਜਾਬ ਪੁਲਿਸ ਦਾ DSP,ਪੁਲਿਸ ਕਮਿਸ਼ਨਰ ਨੇ ਦੱਸੀ ਸਾਰੀ ਘਟਨਾ
DSP Dalbir Deol Murder Case: ਜਲੰਧਰ ਵਿੱਚ ਡੀਐਸਪੀ ਦਲਬੀਰ ਸਿੰਘ ਦਿਓਲ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 60 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਕਤਲ ਦਾ ਖੁਲਾਸਾ ਕਰਦੇ ਹੋਏ ਦੋਸ਼ੀ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸ ਦਈਏ ਕਿ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਮ੍ਰਿਤਕ ਲਾਸ਼ 31 ਦਸੰਬਰ ਨੂੰ ਮਿਲੀ ਸੀ। ਡੀਐਸਪੀ ਦਲਬੀਰ ਸਿੰਘ ਕਪੂਰਥਲਾ ਦੇ ਪਿੰਡ ਖੋਜੇਵਾਲ ਦੇ ਰਹਿਣ ਵਾਲੇ ਸੀ। ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਜਾਂਚ ਅਤੇ ਪੋਸਟਮਾਰਟਮ ਤੋਂ ਪਤਾ ਲੱਗਿਆ ਸੀ ਕਿ ਇਨ੍ਹਾਂ ਦੀ ਮੌਤ ਗੋਲੀ ਵੱਜਣ ਕਾਰਨ ਹੋਈ ਹੈ। ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋ ਦਿਨਾਂ ਦੇ ਵਿੱਚ ਹਰ ਇੱਕ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਸੀ। 31 ਦਸੰਬਰ ਦੀ ਸ਼ਾਮ ਨੂੰ ਇੱਕ ਗੈਰਾਜ ਮਾਲਕ ਨੂੰ ਬੁਲਾਇਆ ਸੀ ਅਤੇ ਇੱਕ ਵਿਅਕਤੀ ਨੂੰ ਵੀ ਬੁਲਾਇਆ ਸੀ। ਅਸਲ ’ਚ ਉਨ੍ਹਾਂ ਦੀ ਗੱਡੀ ਦੇ ਨਾਲ ਇੱਕ ਗੱਡੀ ਨਾਲ ਹਾਦਸਾ ਹੋ ਗਿਆ ਸੀ ਉਸ ਗੱਡੀ ਦਾ ਕੰਮ ਕਿੱਥੇ ਤੱਕ ਪਹੁੰਚਿਆ ਹੈ ਉਸ ਬਾਰੇ ਜਾਣਕਾਰੀ ਲੈਣੀ ਸੀ। ਇਸ ਤੋਂ ਬਾਅਦ ਉਹ ਬੱਸ ਸਟੈਂਡ ਚੱਲੇ ਗਏ। ਉੱਥੇ ਉਨ੍ਹਾਂ ਨੇ ਇੱਕ ਆਟੋ ਲਿਆ ਅਤੇ ਉਹ ਕਚਿਹੀਰੀ ਚੌਂਕ ਪਾਸੇ ਨੂੰ ਆ ਗਏ। ਇਸ ਤੋਂ ਬਾਅਦ ਉਹ ਵਾਪਿਸ ਬਸ ਸਟੈੱਡ ਆ ਗਏ। ਉੱਥੋ ਉਨ੍ਹਾਂ ਨੇ ਇੱਕ ਦੂਜਾ ਆਟੋ ਲਿਆ। ਸਾਢੇ 12 ਵਜੇ ਤੱਕ ਉਹ ਮਾਮੇ ਦੇ ਢਾਬੇ ਲੋਕ ਪਹੁੰਚ ਚੁੱਕੇ ਸੀ ਉੱਥੋ ਉਨ੍ਹਾਂ ਨੂੰ ਕੋਈ ਵੀ ਆਟੋ ਨਹੀਂ ਮਿਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਡੀਐਸਪੀ ਨੇ ਆਟੋ ਚਾਲਕ ਨੂੰ ਕਿਹਾ ਕਿ ਉਹ ਉਸ ਨੂੰ ਪਿੰਡ ਛੱਡ ਦੇਵੇਂ। ਆਟੋ ਚਾਲਕ ਨੇ ਪਿੰਡ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਆਟੋ ਚਾਲਕ ਬਾਰੇ ਦੱਸਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਛੁਡਾਉ ਕੇਂਦਰ ’ਚੋਂ ਦਵਾਈ ਵੀ ਲੈਂਦਾ ਹੈ। ਬਹਿਸਬਾਜ਼ੀ ਦੌਰਾਨ ਦੋਹਾਂ ਵਿਚਾਲੇ ਹੱਥਾਂ ਪਾਈ ਵੀ ਹੋ ਗਈ। ਇਸ ਦੌਰਾਨ ਆਟੋ ਚਾਲਕ ਨੌਜਵਾਨ ਨੇ ਡੀਐਸਪੀ ਦਾ ਰਿਵਾਲਵਰ ਨੂੰ ਖੋਹ ਲਿਆ ਅਤੇ ਫਾਇਰ ਕਰ ਦਿੱਤਾ। ਇਸ ਫਾਇਰ ਕਾਰਨ ਹੀ ਡੀਐਸਪੀ ਦੀ ਮੌਤ ਹੋ ਗਈ।
ਮੁਲਜ਼ਮ ਬਾਰੇ ਦੱਸਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਆਟੋ ਚਾਲਕ ਦੀ ਪਛਾਣ ਵਿਜੇ ਕੁਮਾਰ ਵਜੋਂ ਹੋਈ ਹੈ। ਜੋ ਕਿ ਬੀਤੇ 5 ਸਾਲਾਂ ਤੋਂ ਆਟੋ ਚਲਾ ਰਿਹਾ ਹੈ। ਉਸਦਾ ਇੱਕ ਭਰਾ ਵੀ ਹੈ ਅਤੇ ਪਿਤਾ ਦੀ ਮੌਤ ਹੋ ਚੁੱਕੀ ਹੈ। ਵਿਜੇ ਜਲੰਧਰ ਦਾ ਰਹਿਣ ਵਾਲਾ ਹੈ। ਇਸਦੀ ਭਾਲ ਦੌਰਾਨ ਉਸ ਕੋਲੋਂ 9 ਐਮਐਮ ਗਲੋਕ ਵੀ ਬਰਾਮਦ ਹੋਇਆ ਹੈ।
ਕਮਿਸ਼ਨ ਨੇ ਦੱਸਿਆ ਕਿ ਫਿਲਹਾਲ ਪੁਲਸ ਦੋਸ਼ੀਆਂ ਤੋਂ ਪੁੱਛਗਿੱਛ 'ਚ ਜੁਟੀ ਹੋਈ ਹੈ। ਆਟੋ ਚਾਲਕ ਵਿਜੇ 6 ਸਾਲਾਂ ਤੋਂ ਆਟੋ ਚਲਾ ਰਿਹਾ ਹੈ। ਮੁਲਜ਼ਮਾਂ ਕੋਲੋਂ ਇੱਕ ਗਲੋਕ, ਕੁਝ ਸਰਕਾਰੀ ਗੋਲੀਆਂ ਅਤੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਹੋਏ ਹਨ।
ਡੀਐਸਪੀ ਦਲਬੀਰ ਸਿੰਘ ਅੰਤਰਰਾਸ਼ਟਰੀ ਵੇਟਲਿਫਟਿੰਗ ਖਿਡਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਸ਼ੂਗਰ ਦੇ ਕਾਰਨ ਉਸਨੂੰ ਆਪਣੀ ਇੱਕ ਲੱਤ ਕੱਟਣੀ ਪਈ।
ਇਹ ਵੀ ਪੜ੍ਹੋ: DSP Dalbir Singh ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ
-