ਨਸ਼ੇ 'ਚ ਟੁੱਨ ਲੜਕੀ ਨੇ ਪੁਲਿਸ ਮੁਲਾਜ਼ਮਾਂ ਨਾਲ ਕੀਤੀ ਹੱਥੋਪਾਈ, ਵੀਡੀਓ ਵਾਇਰਲ
ਬਠਿੰਡਾ : ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਨੇੜੇ ਥਾਣਾ ਕੈਂਟ ਏਰੀਏ 'ਚ ਇਕ ਜੋੜੇ ਵੱਲੋਂ ਸ਼ਰੇਆਮ ਪੁਲਿਸ ਅਧਿਕਾਰੀ ਨਾਲ ਕੀਤੀ ਗਈ ਹੱਥੋਪਾਈ ਦੇ ਮਾਮਲੇ ਵਿਚ ਵਾਇਰਲ ਹੋਈ ਵੀਡੀਓ ਮਗਰੋਂ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਇਸ ਵੀਡੀਓ 'ਚ ਇਕ ਲੜਕਾ-ਲੜਕੀ ਜੋ ਕਿ ਨਸ਼ੇ ਦੀ ਹਾਲਤ ਵਿਚ ਲੱਗਦੇ ਹਨ, ਵੱਲੋਂ ਸੜਕ ਵਿਚਾਲੇ ਹੰਗਾਮਾ ਕੀਤਾ ਗਿਆ। ਨਸ਼ੇ ਦੀ ਹਾਲਤ 'ਚ ਲੜਕਾ-ਲੜਕੀ ਨੇ ਇਕ ਬੱਸ ਡਰਾਈਵਰ ਨਾਲ ਬਦਸਲੂਕੀ ਕੀਤੀ।
ਟ੍ਰੈਫਿਕ ਜਾਮ ਹੋਣ ਕਾਰਨ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜਾਮ ਨੂੰ ਦੂਰ ਕਰਨ ਲਈ ਫਾਰਚੂਨਰ ਚਾਲਕ ਅਤੇ ਬੱਸ ਚਾਲਕ ਦੋਵਾਂ ਨੂੰ ਗੱਡੀ ਹਟਾਉਣ ਲਈ ਕਿਹਾ। ਇਸ ਦੌਰਾਨ ਲੜਕੀ ਦੀ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਔਰਤ ਨੇ ਕਾਰ ਤੋਂ ਹੇਠਾਂ ਉਤਰ ਕੇ ਇੰਸਪੈਕਟਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਮੁਲਾਜ਼ਮਾਂ ਦੇ ਨਾਲ ਕੋਈ ਵੀ ਮਹਿਲਾ ਸਟਾਫ਼ ਨਹੀਂ ਸੀ। ਜਿਸ ਕਾਰਨ ਉਹ ਪੁਲਿਸ ਮੁਲਾਜ਼ਮਾਂ 'ਤੇ ਹਾਵੀ ਰਿਹਾ। ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਚਣ ਲਈ ਪੁਲਿਸ ਮੁਲਾਜ਼ਮਾਂ ਨੇ ਮਹਿਲਾ ਦੇ ਹਾਈ ਵੋਲਟੇਜ ਡਰਾਮੇ ਦੀ ਪੂਰੀ ਵੀਡੀਓਗ੍ਰਾਫੀ ਵੀ ਕੀਤੀ। ਮਹਿਲਾ ਦੀ ਕਾਰ ਨੂੰ ਘੇਰ ਕੇ ਪੁਲਿਸ ਮੁਲਾਜ਼ਮਾਂ ਨੇ ਮਹਿਲਾ ਫੋਰਸ ਨੂੰ ਮੌਕੇ 'ਤੇ ਬੁਲਾਇਆ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਬਾਰਡਰ ’ਤੇ ਮੁੜ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ 14 ਰਾਊਂਡ ਫਾਇਰਿੰਗ
ਇਸ ਮਾਮਲੇ ਵਿਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਦੇ ਐਸਪੀ ਡੀ ਅਜੇ ਗਾਂਧੀ ਨੇ ਦੱਸਿਆ ਕਿ ਇਹ ਵੀਡੀਓ ਕੁਝ ਦਿਨ ਪੁਰਾਣੀ ਹੈ ਅਤੇ ਡਿਊਟੀ ਅਫਸਰ ਵੱਲੋਂ ਲੜਕਾ ਲੜਕੀ ਜਿਨ੍ਹਾਂ ਦੀ ਸ਼ਾਇਦ ਮੰਗਣੀ ਹੋਈ ਹੈ ਨੂੰ ਸਮਝਾ ਬੁਝਾ ਕੇ ਤੋਰ ਦਿੱਤਾ ਗਿਆ ਸੀ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਏ ਹਨ ਇਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
- PTC NEWS