Nabha Jail ’ਚ ਬੰਦ ਕੈਦੀ ਚਲਾ ਰਿਹਾ ਸੀ ਡਰੱਗ ਰੈਕੇਟ, ਮਾਮਲੇ ’ਚ ਹਾਈਕੋਰਟ ਸਖ਼ਤ
Drug Racket: ਨਾਭਾ ਜੇਲ੍ਹ 'ਚੋਂ ਇੱਕ ਕੈਦੀ ਵੱਲੋਂ ਮੋਬਾਈਲ ਫ਼ੋਨ ਦੀ ਵਰਤੋਂ ਕਰਕੇ ਡਰੱਗ ਰੈਕੇਟ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹੋਰ ਵੀ ਗੰਭੀਰ ਹੈ ਕਿਉਂਕਿ ਇਸ ਮਾਮਲੇ ਵਿੱਚ ਕੈਦੀ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਰਾਹੀਂ ਪਾਕਿਸਤਾਨ ਨੂੰ ਫੋਨ ਕਰਦਾ ਰਿਹਾ ਹੈ। ਇਸ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਕਿ ਪੰਜਾਬ ਦੀ ਜੇਲ੍ਹ ਤੋਂ ਪਾਕਿਸਤਾਨ ਤੱਕ ਫੋਨ ਕਿਵੇਂ ਕੀਤੇ ਜਾਂਦੇ ਹਨ।
ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਹੋਏ ਕਿਹਾ ਕਿ ਸਰਕਾਰ ਜਵਾਬ ਦੇਵੇਂ ਕਿ ਜੇਲ ਅਥਾਰਟੀ ਖਿਲਾਫ ਕੀ ਕਾਰਵਾਈ ਹੋਈ? ਪੰਜਾਬ ਦੇ ਗ੍ਰਹਿ ਸਕੱਤਰ ਨੂੰ ਇਹ ਦੱਸਣ ਦੇ ਹੁਕਮ ਦਿੱਤੇ ਹਨ ਕਿ ਭਵਿੱਖ ਵਿੱਚ ਜੇਲ੍ਹਾਂ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ।
ਇਹ ਵੀ ਪੜ੍ਹੋ: CM ਮਾਨ ਦੇ ਹੁਕਮਾਂ ਨੂੰ AAP ਵਿਧਾਇਕ ਨੇ ਜਾਣਿਆ ਟਿੱਚ, ਨਿਗਮ ਵੱਲੋਂ ਸੀਲ ਦੁਕਾਨਾਂ ਦੇ ਖੋਲ੍ਹੇ ਤਾਲੇ
ਦੱਸ ਦਈਏ ਕਿ ਐਸਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਨੇ 15 ਅਕਤੂਬਰ 2022 ਨੂੰ ਦੋ ਲੜਕਿਆਂ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਲੜਕਿਆਂ ਨੇ ਆਪਣੇ ਬਿਆਨ ਵਿੱਚ ਮੁਲਜ਼ਮ ਬਲਦੇਵ ਸਿੰਘ ਦਾ ਨਾਂ ਲਿਆ ਜੋ ਉਸ ਸਮੇਂ ਕਿਸੇ ਹੋਰ ਕੇਸ ਵਿੱਚ ਜੇਲ੍ਹ ਵਿੱਚ ਸੀ। ਬਾਅਦ ਵਿੱਚ ਕੀਤੀ ਗਈ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਬਲਦੇਵ ਸਿੰਘ ਜੇਲ੍ਹ ਵਿੱਚੋਂ ਹੀ ਫ਼ੋਨ ਰਾਹੀਂ ਇਹ ਰੈਕੇਟ ਚਲਾਉਂਦਾ ਹੈ ਅਤੇ ਉਹ ਅਕਸਰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਰਾਹੀਂ ਪਾਕਿਸਤਾਨ ਨਾਲ ਗੱਲਬਾਤ ਵੀ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ: Lohri 2024: ਇਸ ਵਾਰ ਲੋਹੜੀ 13 ਜਾਂ 14 ਜਨਵਰੀ ਨੂੰ? ਜਾਣੋ ਸਹੀ ਮਿਤੀ ਅਤੇ ਸਮਾਂ
ਇਸ ਜਾਣਕਾਰੀ 'ਤੇ ਹਾਈਕੋਰਟ ਦੇ ਜਸਟਿਸ ਪੰਕਜ ਜੈਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਜੇਲ੍ਹ ਤੋਂ ਫ਼ੋਨ 'ਤੇ ਪਾਕਿਸਤਾਨ ਨਾਲ ਗੱਲ ਕਰਨਾ ਬਹੁਤ ਹੀ ਗੰਭੀਰ ਮਾਮਲਾ ਹੈ। ਪੰਜਾਬ ਦੀ ਹਾਈਕੋਰਟ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ, ਇਸ ਬਾਰੇ ਪੰਜਾਬ ਦੀ ਹਾਈਕੋਰਟ ਨੇ ਜਾਣਕਾਰੀ ਲਈ ਗ੍ਰਹਿ ਸਕੱਤਰ ਤੋਂ ਮੰਗ ਕੀਤੀ ਗਈ ਹੈ ਕਿ ਜੇਲ ਅਥਾਰਟੀ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: Ram Mandir Ayodhya Aarti ਐਂਟਰੀ ਪਾਸ ਬੁੱਕ ਕਰਨ ਦਾ ਜਾਣੋ ਆਸਾਨ ਤਰੀਕਾ
ਇਹ ਵੀ ਪੜ੍ਹੋ: ਚੰਡੀਗੜ੍ਹ 'ਚ AAP ਨੂੰ ਵੱਡਾ ਝਟਕਾ, ਭਾਜਪਾ 'ਚ ਸ਼ਾਮਲ ਹੋਇਆ ਕੌਂਸਲਰ ਬਿੱਲੂ
-