Sun, Sep 8, 2024
Whatsapp

ਇਸ ਦਵਾਈ ਨਾਲ 5 ਸਾਲ ਵਧ ਜਾਵੇਗੀ ਔਰਤਾਂ ਦੀ ਬੱਚਾ ਪੈਦਾ ਕਰਨ ਦੀ ਉਮਰ! ਨੌਕਰੀ-ਪੇਸ਼ਾ ਔਰਤਾਂ ਲਈ ਹੋਵੇਗੀ ਕਾਰਗਰ

Drug Extended Women's Fertility : ਕੋਲੰਬੀਆ ਯੂਨੀਵਰਸਿਟੀ ਦੇ ਪ੍ਰਜਨਨ ਵਿਗਿਆਨ ਦੇ ਪ੍ਰੋਫੈਸਰ ਡਾ: ਯੋਸਿਨ ਸੂਹ ਨੇ ਆਪਣੇ ਸ਼ੁਰੂਆਤੀ ਅਧਿਐਨ 'ਚ ਕਿਹਾ ਹੈ ਕਿ ਇਹ ਦਵਾਈ ਅੰਡਕੋਸ਼ ਦੀ ਉਮਰ ਨੂੰ 20 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ।

Reported by:  PTC News Desk  Edited by:  KRISHAN KUMAR SHARMA -- July 25th 2024 11:48 AM -- Updated: July 25th 2024 11:58 AM
ਇਸ ਦਵਾਈ ਨਾਲ 5 ਸਾਲ ਵਧ ਜਾਵੇਗੀ ਔਰਤਾਂ ਦੀ ਬੱਚਾ ਪੈਦਾ ਕਰਨ ਦੀ ਉਮਰ! ਨੌਕਰੀ-ਪੇਸ਼ਾ ਔਰਤਾਂ ਲਈ ਹੋਵੇਗੀ ਕਾਰਗਰ

ਇਸ ਦਵਾਈ ਨਾਲ 5 ਸਾਲ ਵਧ ਜਾਵੇਗੀ ਔਰਤਾਂ ਦੀ ਬੱਚਾ ਪੈਦਾ ਕਰਨ ਦੀ ਉਮਰ! ਨੌਕਰੀ-ਪੇਸ਼ਾ ਔਰਤਾਂ ਲਈ ਹੋਵੇਗੀ ਕਾਰਗਰ

Drug Extended Women's Fertility : ਜਿਵੇਂ ਤੁਸੀਂ ਜਾਣਦੇ ਹੋ ਕਿ ਕੁੜੀ ਦੇ ਵਿਆਹ ਤੋਂ ਤੁਰੰਤ ਬਾਅਦ ਬਜ਼ੁਰਗ ਜਲਦੀ ਤੋਂ ਜਲਦੀ ਬੱਚਾ ਪੈਦਾ ਕਰਨ ਲਈ ਕਹਿਣ ਲੱਗ ਜਾਂਦੇ ਹਨ। ਪਰ ਅੱਜ ਦੀਆਂ ਕੁੜੀਆਂ ਵਿਆਹ ਤੋਂ ਪਹਿਲਾਂ ਵੱਡੀਆਂ ਹੋ ਜਾਂਦੀਆਂ ਹਨ ਅਤੇ ਜਦੋਂ ਉਹ ਵਿਆਹ ਕਰ ਲੈਂਦੀਆਂ ਹਨ ਤਾਂ ਉਹ ਆਪਣਾ ਕਰੀਅਰ ਵੀ ਨਹੀਂ ਛੱਡਦੀਆਂ ਸਗੋਂ ਕਰੀਅਰ ਨੂੰ ਪਹਿਲੀ ਤਰਜੀਹ ਹੁੰਦੀ ਹੈ। ਅਜਿਹੇ 'ਚ ਬੱਚੇ ਦੀ ਯੋਜਨਾ ਅਕਸਰ ਟਾਲ ਦਿੱਤੀ ਜਾਂਦੀ ਹੈ।

ਮਾਹਿਰਾਂ ਮੁਤਾਬਕ ਇਸ ਕਿਰਿਆ 'ਚ ਵਿਅਕਤੀ ਦੀ ਉਮਰ 30-35 ਸਾਲ ਹੋ ਜਾਂਦੀ ਹੈ। ਪਰ ਔਰਤਾਂ ਲਈ ਬੱਚਾ ਪੈਦਾ ਕਰਨ ਲਈ 30 ਸਾਲ ਆਦਰਸ਼ ਉਮਰ ਹੈ। ਕਿਉਂਕਿ ਇਸ ਤੋਂ ਬਾਅਦ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਅੱਜ ਦੇ ਸਮੇਂ 'ਚ ਹਜ਼ਾਰਾਂ ਔਰਤਾਂ ਨੂੰ IVF ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਕਿਉਂਕਿ ਜੋ ਔਰਤਾਂ ਦੇਰ ਨਾਲ ਬੱਚਾ ਪੈਦਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਲਈ ਇੱਕ ਸੁਪਨਾ ਸਾਕਾਰ ਹੋਣ ਵਾਲਾ ਹੈ ਕਿਉਂਕਿ ਇੱਕ ਅਜਿਹੀ ਦਵਾਈ ਹੈ, ਜਿਸ ਨਾਲ ਬੱਚੇ ਪੈਦਾ ਕਰਨ ਦੀ ਉਮਰ 5 ਸਾਲ ਤੱਕ ਵਧਾਈ ਜਾ ਸਕਦੀ ਹੈ।


ਅੰਡਕੋਸ਼ ਦੀ ਉਮਰ ਵਧ ਜਾਵੇਗੀ : ਮਾਹਿਰਾਂ ਮੁਤਾਬਕ ਇਹ ਦਵਾਈ ਔਰਤਾਂ ਦੀ ਪ੍ਰਜਨਨ ਸ਼ਕਤੀ ਨੂੰ 5 ਸਾਲ ਤੱਕ ਵਧਾ ਸਕਦੀ ਹੈ। ਨਾਲ ਹੀ ਇਹ ਔਰਤਾਂ ਦੀ ਉਮਰ ਵਧਾ ਸਕਦਾ ਹੈ ਅਤੇ ਉਨ੍ਹਾਂ ਦੀ ਸਿਹਤ ਨੂੰ ਵੀ ਸੁਧਾਰ ਸਕਦਾ ਹੈ। ਦਸ ਦਈਏ ਕਿ ਸ਼ੁਰੂਆਤੀ ਨਤੀਜਿਆਂ 'ਚ ਇਹ ਦਵਾਈ ਸਿਹਤਮੰਦ ਔਰਤਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰਿਸਰਚ ਕਹਿੰਦੀ ਹੈ ਕਿ ਇਮਯੂਨੋਸਪ੍ਰੈਸੈਂਟ ਰੈਪਾਮਾਈਸਿਨ ਔਰਤਾਂ ਲਈ ਸੁਪਨੇ ਵਰਗਾ ਹੋ ਸਕਦਾ ਹੈ। ਇਹ ਦਵਾਈ ਔਰਤਾਂ ਦੇ ਮੀਨੋਪੌਜ਼ ਨੂੰ 5 ਸਾਲ ਤੱਕ ਵਧਾ ਸਕਦੀ ਹੈ। ਵੈਸੇ ਤਾਂ ਮੀਨੋਪੌਜ਼ ਤੋਂ ਬਾਅਦ ਔਰਤਾਂ 'ਚ ਅੰਡੇ ਦਾ ਉਤਪਾਦਨ ਬੰਦ ਹੋ ਜਾਂਦਾ ਹੈ ਜਿਸ ਕਾਰਨ ਪੀਰੀਅਡਜ਼ ਵੀ ਬੰਦ ਹੋ ਜਾਣਦੇ ਹਨ। ਔਰਤਾਂ 'ਚ ਮੇਨੋਪੌਜ਼ 40-50 ਸਾਲ ਦੀ ਉਮਰ 'ਚ ਹੁੰਦਾ ਹੈ। ਇਸ ਤੋਂ ਬਾਅਦ ਬੱਚੇ ਨੂੰ ਜਨਮ ਦੇਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਦੇ ਸ਼ੁਰੂਆਤੀ ਅਧਿਐਨ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ। ਵਾਸਤਵ 'ਚ, ਇਹ ਦਵਾਈ ਔਰਤਾਂ 'ਚ ਅੰਡਕੋਸ਼ ਦੀ ਉਮਰ ਦੇ ਪ੍ਰਭਾਵ ਨੂੰ ਹੌਲੀ ਕਰ ਸਕਦੀ ਹੈ, ਜਿਸ ਨਾਲ ਉਪਜਾਊ ਸ਼ਕਤੀ ਵਧੇਗੀ ਅਤੇ ਉਮਰ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੋਵੇਗਾ।

ਪ੍ਰਜਨਨ ਸਿਹਤ ਦੇ ਨਾਲ-ਨਾਲ ਹੋਰ ਬਹੁਤ ਸਾਰੇ ਫਾਇਦੇ

ਖੋਜਕਰਤਾਵਾਂ ਨੇ ਇਸ ਅਧਿਐਨ 'ਚ 100 ਔਰਤਾਂ ਨੂੰ ਸ਼ਾਮਲ ਕੀਤਾ ਹੈ ਅਤੇ ਹਰ ਰੋਜ਼ 35 ਸਾਲ ਤੋਂ ਵੱਧ ਉਮਰ ਦੀਆਂ ਕਈ ਔਰਤਾਂ ਇਸ 'ਚ ਸ਼ਾਮਲ ਹੋ ਰਹੀਆਂ ਹਨ। ਕੋਲੰਬੀਆ ਯੂਨੀਵਰਸਿਟੀ ਦੇ ਪ੍ਰਜਨਨ ਵਿਗਿਆਨ ਦੇ ਪ੍ਰੋਫੈਸਰ ਡਾ: ਯੋਸਿਨ ਸੂਹ ਨੇ ਆਪਣੇ ਸ਼ੁਰੂਆਤੀ ਅਧਿਐਨ 'ਚ ਕਿਹਾ ਹੈ ਕਿ ਇਹ ਦਵਾਈ ਅੰਡਕੋਸ਼ ਦੀ ਉਮਰ ਨੂੰ 20 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ।

ਦਿਲਚਸਪ ਗੱਲ ਇਹ ਹੈ ਕਿ ਇਹ ਦਵਾਈ ਕੈਂਸਰ ਦੇ ਇਲਾਜ 'ਚ ਵਰਤੀ ਜਾਂਦੀ ਹੈ ਅਤੇ ਰੈਪਾਮਾਈਸਿਨ ਦੇ 44 ਮਾੜੇ ਪ੍ਰਭਾਵ ਹਨ। ਇਸ ਦੇ ਕਈ ਸਾਈਡ ਇਫੈਕਟ ਹਨ ਜਿਸ 'ਚ ਇਨਫੈਕਸ਼ਨ, ਬੀ.ਪੀ., ਸਿਰ ਦਰਦ, ਮਤਲੀ ਸ਼ਾਮਲ ਹੈ। ਪਰ ਜੇਕਰ ਔਰਤਾਂ ਸਿਹਤਮੰਦ ਹਨ ਅਤੇ ਇਸ ਦਵਾਈ ਦੀ ਵਰਤੋਂ ਕਰ ਰਹੀਆਂ ਹਨ ਤਾਂ ਕੋਈ ਮਾੜਾ ਪ੍ਰਭਾਵ ਨਹੀਂ ਹੈ।

ਇਸ ਦਵਾਈ ਨੂੰ ਲੈਣ ਤੋਂ ਬਾਅਦ ਵੀ ਔਰਤਾਂ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੋ ਗਈ। ਇਨ੍ਹਾਂ ਔਰਤਾਂ ਦਾ ਊਰਜਾ ਪੱਧਰ ਅਤੇ ਯਾਦ ਸ਼ਕਤੀ ਪਹਿਲਾਂ ਨਾਲੋਂ ਬਿਹਤਰ ਹੋ ਗਈ। ਇੱਥੋਂ ਤੱਕ ਕਿ ਚਮੜੀ ਅਤੇ ਵਾਲਾਂ 'ਚ ਵੀ ਸੁਧਾਰ ਦੇਖਿਆ ਗਿਆ। ਖੋਜ 'ਚ ਕਿਹਾ ਗਿਆ ਹੈ ਕਿ ਰੈਪਾਮਾਈਸਿਨ ਦਵਾਈ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੀ ਹੈ ਅਤੇ ਇਸ ਨਾਲ ਔਰਤਾਂ ਦੀ ਉਮਰ 9 ਤੋਂ 14 ਫੀਸਦੀ ਤੱਕ ਵਧ ਸਕਦੀ ਹੈ।

- PTC NEWS

Top News view more...

Latest News view more...

PTC NETWORK