Sat, Sep 21, 2024
Whatsapp

Patiala News : ਨਸ਼ੇ ਦੀ ਓਵਰਡੋਜ਼ ਨੇ ਉਜਾੜਿਆ ਘਰ, 20 ਸਾਲਾ ਨੌਜਵਾਨ ਦੀ ਹੋਈ ਮੌਤ

Drug overdose death in Patiala : ਪਟਿਆਲਾ 'ਚ ਨਸ਼ੇ ਦੀ ਓਵਰਡੋਜ਼ ਨੇ ਇੱਕ ਹੋਰ ਘਰ ਉਜਾੜ ਦਿੱਤਾ ਹੈ। ਨਸ਼ੇ ਕਾਰਨ 20 ਸਾਲਾ ਨੌਜਵਾਨ ਅਰਸ਼ ਕੁਮਾਰ ਵਾਸੀ ਏਕਤਾ ਨਗਰ ਦਾ ਰਹਿਣ ਵਾਲਾ ਸੀ। ਪੁਲਿਸ ਨੇ ਪਿਤਾ ਦੇ ਬਿਆਨਾਂ 'ਤੇ ਮ੍ਰਿਤਕ ਦੇ ਦੋ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Reported by:  PTC News Desk  Edited by:  KRISHAN KUMAR SHARMA -- September 21st 2024 01:23 PM
Patiala News : ਨਸ਼ੇ ਦੀ ਓਵਰਡੋਜ਼ ਨੇ ਉਜਾੜਿਆ ਘਰ, 20 ਸਾਲਾ ਨੌਜਵਾਨ ਦੀ ਹੋਈ ਮੌਤ

Patiala News : ਨਸ਼ੇ ਦੀ ਓਵਰਡੋਜ਼ ਨੇ ਉਜਾੜਿਆ ਘਰ, 20 ਸਾਲਾ ਨੌਜਵਾਨ ਦੀ ਹੋਈ ਮੌਤ

Patiala News : ਪਟਿਆਲਾ 'ਚ ਨਸ਼ੇ ਦੀ ਓਵਰਡੋਜ਼ ਨੇ ਇੱਕ ਹੋਰ ਘਰ ਉਜਾੜ ਦਿੱਤਾ ਹੈ। ਨਸ਼ੇ ਕਾਰਨ 20 ਸਾਲਾ ਨੌਜਵਾਨ ਅਰਸ਼ ਕੁਮਾਰ ਵਾਸੀ ਏਕਤਾ ਨਗਰ ਦਾ ਰਹਿਣ ਵਾਲਾ ਸੀ। ਪੁਲਿਸ ਨੇ ਪਿਤਾ ਦੇ ਬਿਆਨਾਂ 'ਤੇ ਮ੍ਰਿਤਕ ਦੇ ਦੋ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਟੇਲਰ ਦਾ ਕੰਮ ਸਿੱਖਣ ਵਾਲਾ ਇਹ ਨੌਜਵਾਨ 16 ਸਤੰਬਰ ਨੂੰ ਭੇਦ ਭਰੇ ਹਾਲਾਤਾਂ ਦੇ ਵਿੱਚ ਅਲੀਪੁਰ ਨੇੜੇ ਪਾਇਆ ਗਿਆ ਸੀ, ਜਿਸ ਤੋਂ ਬਾਅਦ ਜਦੋਂ ਪਰਿਵਾਰ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਗਈ ਤਾਂ ਜਾਂਚ ਵਿੱਚ ਇਸ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਸਾਹਮਣੇ ਆਇਆ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਲਿਖਾਏ ਬਿਆਨਾਂ ਦੇ ਆਧਾਰ 'ਤੇ ਉੱਪਰ ਇਸ ਮ੍ਰਿਤਕ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ ਕਰਵਾਉਣ ਵਾਲੇ ਉਸਦੇ ਦੋਸਤਾਂ ਨੂੰ ਕਾਬੂ ਕੀਤਾ ਹੈ।


ਮ੍ਰਿਤਕ ਦੇ ਪਿਤਾ ਗੁਰਦਿਆਲ ਸਿੰਘ ਦੇ ਮੁਤਾਬਕ ਉਸਦਾ ਲੜਕਾ ਟੇਲਰਿੰਗ ਦਾ ਕੰਮ ਕਰਦਾ ਸੀ ਅਤੇ 15 ਸਤੰਬਰ ਨੂੰ ਉਸਦਾ ਲੜਕਾ ਜਦੋਂ ਘਰੋਂ ਨਿਕਲਿਆ ਤਾਂ ਵਾਪਸ ਨਹੀਂ ਮੁੜਿਆ। ਅਗਲੇ ਦਿਨ ਜਦੋਂ ਸਵੇਰ ਮ੍ਰਿਤਕ ਅਰਸ਼ ਕੁਮਾਰ ਦੀ ਡੈਡ ਬਾਡੀ ਅਲੀਪੁਰ ਨੇੜਿਓਂ ਮਿਲੀ ਸੀ।

ਪੁਲਿਸ ਵੱਲੋਂ ਜਾਂਚ 'ਚ ਅਰਸ਼ ਕੁਮਾਰ ਦੇ ਦੋਸਤਾਂ ਵਰੁਣ ਵਾਸੀ ਏਕਤਾ ਨਗਰ ਅਤੇ ਅੰਕੁਰ ਵਾਸੀ ਰਣਜੀਤ ਨਗਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 15 ਸਤੰਬਰ ਦੀ ਰਾਤ ਨੂੰ ਨਸ਼ੇ ਦੀ ਓਵਰਡੋਜ ਦੀ ਕਾਰਨ ਅਰਸ਼ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਨੇ ਡੈਡ ਬਾਡੀ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਦੇ ਨਾਲ ਅਲੀਪੁਰ ਦੇ ਕੋਲ ਸਵੇਰੇ 4 ਵਜੇ ਸੁੱਟ ਦਿੱਤਾ ਗਿਆ ਸੀ। 

ਫਿਲਹਾਲ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

- PTC NEWS

Top News view more...

Latest News view more...

PTC NETWORK