Drug Addicted Son Beats Mother : ਨਸ਼ੇ ਲਈ 30 ਰੁਪਏ ਨਾ ਮਿਲਣ ’ਤੇ ਨਸ਼ੇੜੀ ਨੌਜਵਾਨ ਨੇ ਆਪਣੇ ਮਾਂ ਨੂੰ ਕੁੱਟਿਆ, ਤੋੜੀਆਂ ਲੱਤਾਂ; ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੁ ਮੋਟੋ ਨੋਟਿਸ
Drug Addicted Son Beats Mother : ਪੰਜਾਬ ਦੀ ਜਵਾਨੀ ਇਸ ਸਮੇਂ ਨਸ਼ੇ ਦੇ ਦਲਦਲ ’ਚ ਧਸਦੀ ਜਾ ਰਹੀ ਹੈ। ਇੰਨ੍ਹਾਂ ਹੀ ਨਹੀਂ ਜਿੱਥੇ ਨਸ਼ਾ ਪਰਿਵਾਰਾਂ ਨੂੰ ਖਤਮ ਕਰ ਰਹੀ ਹੈ ਉੱਥੇ ਹੀ ਹੁਣ ਇਸ ਨਸ਼ੇ ਦੇ ਕਾਰਨ ਰਿਸ਼ਤੇ ਵੀ ਤਾਰ ਤਾਰ ਹੋ ਰਹੇ ਹਨ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਨੇ ਨਸ਼ੇ ਦੇ ਕਾਰਨ ਆਪਣੀ ਮਾਂ ਦੇ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਬਜ਼ੁਰਗ ਮਾਂ ਦੀ ਲੱਤ ਤੱਕ ਤੋੜ ਦਿੱਤੀ।
ਮਾਮਲਾ ਪਿੰਡ ਕੋਠੇ ਸੁੱਚਾ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਮਹਿਜ 30 ਰੁਪਏ ਨਾ ਦੇਣ ’ਤੇ ਨੌਜਵਾਨ ਨੇ ਆਪਣੀ ਮਾਂ ਦੇ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਬਜ਼ੁਰਗ ਮਾਂ ਦੀ ਲੱਤ ਤੱਕ ਟੁੱਟ ਗਈ। ਜ਼ਖਮੀ ਹਾਲਤ ’ਚ ਪੀੜਤ ਮਹਿਲਾ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਸੁ ਮੋਟੋ ਨੋਟਿਸ ਲਿਆ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਦੋ ਦਿਨਾਂ ’ਚ ਜਾਂਚ ਰਿਪੋਰਟ ਦੇਣ ਦੀ ਹਦਾਇਤ ਦਿੱਤੀ ਗਈ ਹੈ।
ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਬਜ਼ੁਰਗ ਔਰਤ ਨੇ ਦੱਸਿਆ ਕਿ ਉਸਦੇ ਪੁੱਤਰ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ। ਦਰਅਸਲ, ਉਸਦੇ ਪੁੱਤਰ ਨੇ ਆਪਣੀ ਪਤਨੀ ਨੂੰ ਪੜ੍ਹਾਇਆ ਅਤੇ ਉਸਨੂੰ ਨਰਸ ਬਣਾਇਆ, ਪਰ ਜਿਵੇਂ ਹੀ ਉਸਨੂੰ ਨੌਕਰੀ ਮਿਲੀ, ਨੂੰਹ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਸਦਾ ਪੁੱਤਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਉਹ ਨਸ਼ਿਆਂ ਦਾ ਆਦੀ ਹੋ ਗਿਆ। ਇਸ ਦੌਰਾਨ ਉਸਨੇ ਉਸ ਤੋਂ ਸਿਗਰਟ ਪੀਣ ਲਈ 30 ਰੁਪਏ ਮੰਗੇ।
ਪੀੜਤਾ ਦੇ ਅਨੁਸਾਰ, ਉਸਨੇ ਉਸਨੂੰ ਪੈਸੇ ਤਾਂ ਦੇ ਦਿੱਤੇ, ਪਰ ਉਸਨੇ ਆਪਣੇ ਭਰਾ ਨਾਲ ਆਪਣੇ ਪੁੱਤਰ ਦੀ ਹਾਲਤ ਬਾਰੇ ਫ਼ੋਨ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਸਦਾ ਪੁੱਤਰ ਅਜਿਹਾ ਕਰਨ ਤੋਂ ਇਨਕਾਰ ਕਰ ਰਿਹਾ ਸੀ। ਇਸ ਦੇ ਬਾਵਜੂਦ, ਜਦੋਂ ਉਹ ਫ਼ੋਨ 'ਤੇ ਗੱਲ ਕਰ ਰਹੀ ਸੀ ਤਾਂ ਉਸਦੇ ਪੁੱਤਰ ਨੇ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਔਰਤ ਨੇ ਦੱਸਿਆ ਕਿ ਉਸਦਾ ਪੁੱਤਰ ਤਲਾਕ ਦੇ ਕੇਸ ਕਾਰਨ ਪਾਗਲ ਹੋ ਗਿਆ ਹੈ।
ਇਹ ਵੀ ਪੜ੍ਹੋ : Jalandhar Grenade Attack ਮਾਮਲੇ ’ਚ ਵੱਡਾ ਅਪਡੇਟ; ਪੁਲਿਸ ਨੇ ਮਾਮਲੇ ’ਚ ਸ਼ਾਮਲ ਫੌਜੀ ਨੂੰ ਕੀਤਾ ਗ੍ਰਿਫਤਾਰ
- PTC NEWS