Tue, May 6, 2025
Whatsapp

ਤਰਨਤਾਰਨ ’ਚ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਬੇਰਹਿਮੀ ਨਾਲ ਕਤਲ

Reported by:  PTC News Desk  Edited by:  Aarti -- January 10th 2024 09:45 AM
ਤਰਨਤਾਰਨ ’ਚ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਬੇਰਹਿਮੀ ਨਾਲ ਕਤਲ

ਤਰਨਤਾਰਨ ’ਚ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਬੇਰਹਿਮੀ ਨਾਲ ਕਤਲ

Punjab Roadways Driver Murder: ਬੀਤੀ ਦੇਰ ਰਾਤ ਜਿਲ੍ਹਾ ਤਰਨਤਾਰਨ ਅਧੀਨ ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਜਾਮਾਰਾਏ ਤੋਂ ਕੋਟ ਮੁਹੰਮਦ ਖਾਂ ਵਾਲੀ ਸੜਕ ’ਤੇ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਉਮਰ 30 ਸਾਲ ਨਿਵਾਸੀ ਪਿੰਡ ਘੜਕਾ ਵੱਜੋਂ ਹੋਈ।

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਪੰਜਾਬ ਰੋਡਵੇਜ ਤਰਨਤਾਰਨ ਵਿਖੇ ਆਰਜੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਤਰਨਤਾਰਨ ਤੋਂ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ ਪੀਬੀ 10 ਐਚ ਜੀ 6228 ’ਤੇ ਸਵਾਰ ਹੋ ਕੇ ਦੇਰ ਸ਼ਾਮ ਆਪਣੇ ਪਿੰਡ ਘੜਕਾ ਜਾ ਰਿਹਾ ਸੀ ਕਿ ਕੋਟ ਮੁਹੰਮਦ ਤੋਂ ਜਾਮਾਰਾਏ ਸੜਕ ਤੇ ਬਾਬਾ ਭੰਡਾਰੀ ਜੀ ਦੇ ਗੁਰਦੁਆਰਾ ਨਜਦੀਕ ਅਣਪਛਾਤਿਆਂ ਵੱਲੋਂ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ।


ਮੌਕੇ ’ਤੇ ਪਹੁੰਚੇ ਡੀਐਸਪੀ ਸਬ ਡਵੀਜ਼ਨ ਗੋਇੰਦਵਾਲ ਰਵੀਸ਼ੇਰ ਸਿੰਘ ਤੇ ਥਾਣਾ ਗੋਇੰਦਵਾਲ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਸ ਵਲੋਂ ਲਾਸ਼ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ।

ਇਹ ਵੀ ਪੜ੍ਹੋ: ਆਸਥਾ: ਰਾਮ ਮੰਦਰ ਲਈ 30 ਸਾਲਾਂ ਤੋਂ ਤਪ ਕਰ ਰਹੀ ਇਹ ਔਰਤ, ਰੱਖਿਆ ਹੋਇਆ ਮੌਨਵਰਤ

ਕਾਬਿਲੇਗੌਰ ਹੈ ਕਿ ਸੂਬੇ ਭਰ ’ਚ ਲੁੱਟਖੋਹ, ਕਤਲ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਬੇਸ਼ੱਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਹਰ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਕਿਉਂਕਿ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। 

ਇਹ ਵੀ ਪੜ੍ਹੋ: ਕੜਾਕੇ ਦੀ ਠੰਢ ਕਾਰਨ ਕੰਬਿਆ ਪੰਜਾਬ, ਜਾਣੋ ਆਉਣ ਵਾਲੇ ਦਿਨਾਂ ’ਚ ਮੌਸਮ ਦਾ ਹਾਲ

-

Top News view more...

Latest News view more...

PTC NETWORK