Tue, Mar 25, 2025
Whatsapp

Bellamonde Hotels News : ਫਰਾਂਸ ਦੇ ਬੋਰਡ ਆਫ਼ ਟਰੱਸਟੀ 'ਚ ਸ਼ਾਮਲ ਹੋਏ ਡਾ. ਗੁਰਮੀਤ ਸਿੰਘ, ਭਾਰਤ ਦੇ ਪਹਿਲੇ ਸਿੱਖ ਵੱਜੋਂ ਖੱਟਿਆ ਨਾਮਣਾ

XXII ਸੋਰਬੋਨ ਅੰਤਰਰਾਸ਼ਟਰੀ ਡਾਕਟਰੇਟ ਸਨਮਾਨ ਸਮਾਰੋਹ ਦੌਰਾਨ ਇਹ ਵੱਡੀ ਘੋਸ਼ਣਾ ਕੀਤੀ ਗਈ । ਇਹ ਇਵੈਂਟ ਬੈੱਲਾਮੋਂਡ, ਨਵੀਂ ਦਿੱਲੀ ਵਿੱਚ ਹੋਇਆ

Reported by:  PTC News Desk  Edited by:  Aarti -- March 22nd 2025 02:53 PM
Bellamonde Hotels News : ਫਰਾਂਸ ਦੇ ਬੋਰਡ ਆਫ਼ ਟਰੱਸਟੀ 'ਚ ਸ਼ਾਮਲ ਹੋਏ ਡਾ. ਗੁਰਮੀਤ ਸਿੰਘ, ਭਾਰਤ ਦੇ ਪਹਿਲੇ ਸਿੱਖ ਵੱਜੋਂ ਖੱਟਿਆ ਨਾਮਣਾ

Bellamonde Hotels News : ਫਰਾਂਸ ਦੇ ਬੋਰਡ ਆਫ਼ ਟਰੱਸਟੀ 'ਚ ਸ਼ਾਮਲ ਹੋਏ ਡਾ. ਗੁਰਮੀਤ ਸਿੰਘ, ਭਾਰਤ ਦੇ ਪਹਿਲੇ ਸਿੱਖ ਵੱਜੋਂ ਖੱਟਿਆ ਨਾਮਣਾ

ਬੈੱਲਾਮੋਂਡ ਹੋਟਲਜ਼ (Bellamonde Hotels) ਦੇ ਚੈਅਰਮੈਨ ਡਾ. ਗੁਰਮੀਤ ਸਿੰਘ ਨੂੰ Ecole Supérieure Robert de Sorbon (ESRDS), ਫਰਾਂਸ ਦੇ ਬੋਰਡ ਆਫ਼ ਟਰੱਸਟੀ ਵਜੋਂ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਭਾਰਤ ਦੇ ਪਹਿਲੇ ਸਿੱਖ ਬਣ ਗਏ ਹਨ। 

XXII ਸੋਰਬੋਨ ਅੰਤਰਰਾਸ਼ਟਰੀ ਡਾਕਟਰੇਟ ਸਨਮਾਨ ਸਮਾਰੋਹ ਦੌਰਾਨ ਇਹ ਵੱਡੀ ਘੋਸ਼ਣਾ ਕੀਤੀ ਗਈ । ਇਹ ਇਵੈਂਟ ਬੈੱਲਾਮੋਂਡ, ਨਵੀਂ ਦਿੱਲੀ ਵਿੱਚ ਹੋਇਆ, ਜਿਸ ਵਿੱਚ ESRDS-ਫਰਾਂਸ ਦੇ ਪ੍ਰਧਾਨ ਡਾ. ਜੌਨ ਥਾਮਸ ਪ੍ਰਾਡੇ, ਉਪ-ਪ੍ਰਧਾਨ ਡਾ. ਵਿਵੇਕ ਚੌਧਰੀ, ਅਤੇ ਪ੍ਰੋਵੋਸਟ ਡਾ. ਨਿਰਮਲ ਬੰਸਲ ਸਮੇਤ ਕਈ ਮਹਾਨ ਵਿਅਕਤੀਆਂ ਨੇ ਸ਼ਿਰਕਤ ਕੀਤੀ।


ਵਿਸ਼ੇਸ਼ ਮਹਿਮਾਨਾਂ ਵਿੱਚ ਮਾਨਯੋਗ ਸੰਸਦ ਮੈਂਬਰ ਡਾ. ਮੀਨਾਖ਼ਸ਼ੀ ਲੇਖੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਡਾ. ਬਾਰਟਐਸ. ਫ਼ਿਸ਼ਰ ਸ਼ਾਮਲ ਸਨ।

ਡਾ. ਗੁਰਮੀਤ ਸਿੰਘ ਦੀ ਇਹ ਨਿਯੁਕਤੀ ਉਨ੍ਹਾਂ ਦੀ ਹੋਟਲ ਇੰਡਸਟਰੀ ਵਿੱਚ ਮਹਾਨ ਯੋਗਦਾਨ, ਨੇਤ੍ਰਤਵ ਅਤੇ ਵਿਦਿਆਨੁਕੂਲ ਯੋਗਤਾਵਾਂਦੀ ਪ੍ਰਤੀਕ ਹੈ। ਉਹ ਦਿਲੋਂ-ਜਾਨੋਂ ਵਿਦਿਆ, ਆਰਥਿਕ, ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਕਮਰਕਸ ਹਨ।

ਉਨ੍ਹਾਂ ਨੇ ਆਪਣੀ ਖੁਸ਼ੀ ਵਿਆਕਤ ਕਰਦਿਆਂ ਕਿਹਾ, "ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਭਾਰਤ ਤੇ ਸਿੱਖ ਭਾਈਚਾਰੇ ਨੂੰ ਐਨ ਵੇਹਲੇ ਪਲੈਟਫਾਰ ਮਤੇ ਪੂਰੀ ਸ਼ਾਨ ਨਾਲ ਨੁਮਾਇੰਦਗੀ ਦੇ ਰਿਹਾ ਹਾਂ।"

ਇਸ ਸਮਾਰੋਹ ਦੌਰਾਨ ਗੌਰਵਮਈ ਪੁਰਸਕਾਰ, ਭਾਰਤ ਸਨਮਾਨ ਐਵਾਰਡ, ਅਤੇ ਮਹਿਲਾ ਸਸ਼ਕਤੀਕਰਨ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਇਵੈਂਟ ਇੱਕ ਸ਼ਾਨਦਾਰ ਰਾਤ ਦੇ ਭੋਜਨ ਅਤੇ ਨੈੱਟਵਰਕਿੰਗ ਨਾਲ ਸਮਾਪਤ ਹੋਇਆ। ਡਾ. ਗੁਰਮੀਤ ਸਿੰਘ ਦੀ ਇਹ ਸਫ਼ਲਤਾ ਭਾਰਤ ਅਤੇ ਵਿਸ਼ੇਸ਼ ਤੌਰ 'ਤੇ ਸਿੱਖ ਭਾਈਚਾਰੇ ਲਈ ਮਾਣ ਦਾ ਮੌਕਾ ਹੈ।

- PTC NEWS

Top News view more...

Latest News view more...

PTC NETWORK