Donald Trump vs Kamala Harris : ਡੋਨਾਲਡ ਟਰੰਪ ਹੋਣਗੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ! ਮੁਕਾਬਲੇ ’ਚ 277 ਇਲੈਕਟੋਰਲ ਵੋਟ ਕੀਤੇ ਹਾਸਲ
Donald Trump vs Kamala Harris : ਅਮਰੀਕੀ ਰਾਸ਼ਟਰਪਤੀ ਚੋਣ ’ਚ ਡੋਨਾਲਡ ਟਰੰਪ ਨੇ ਜਿੱਤ ਹਾਸਿਲ ਕਰ ਲਈ ਹੈ। ਮੀਡੀਆ ਅਦਾਰੇ ਫੋਕਸ ਵੱਲੋਂ ਇਹ ਜਾਣਕਾਰੀ ਹਾਸਿਲ ਕੀਤੀ ਗਈ ਹੈ। ਜਿਸ ਮੁਤਾਬਿਕ ਡੋਨਾਲਡ ਟਰੰਪ ਨੇ 277 ਇਲੈਕਟੋਰਲ ਵੋਟ ਹਾਸਿਲ ਕੀਤੇ ਹਨ। ਜਿਸ ਦੇ ਚੱਲਦੇ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਕਾਰਜਭਾਰ ਸੰਭਾਲਣਗੇ।
ਦੱਸ ਦਈਏ ਕਿ ਡੋਨਾਲਡ ਟਰੰਪ ਨੇ ਸਖ਼ਤ ਮੁਕਾਬਲੇ ’ਚ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੂੰ ਮਾਤ ਦਿੱਤੀ ਹੈ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਚੋਣ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹਨ ਕਿਉਂਕਿ ਡੋਨਾਲਡ ਟਰੰਪ ਆਪਣੇ ਕੱਟੜ ਪੈਂਤੜੇ ਲਈ ਜਾਣੇ ਜਾਂਦੇ ਹਨ, ਜਦਕਿ ਕਮਲਾ ਹੈਰਿਸ ਨੂੰ ਉਦਾਰਵਾਦੀ ਵਿਚਾਰਧਾਰਾ ਦੀ ਨੇਤਾ ਮੰਨਿਆ ਜਾਂਦਾ ਹੈ।
ਦੱਸ ਦਈਏ ਕਿ ਟਰੰਪ ਨੇ ਜੇਡੀ ਵੈਨਸ ਨੂੰ ਉਪ ਰਾਸ਼ਟਰਪਤੀ ਐਲਾਨਿਆ ਹੈ। ਇਨ੍ਹਾਂ ਹੀ ਨਹੀਂ ਟਰੰਪ ਨੇ ਚੋਣ ਜਿੱਤਦੇ ਹੀ ਆਪਣੀਆਂ ਸਰਹੱਦਾਂ ਹੋਰ ਮਜ਼ਬੂਤ ਕਰਨ ਦਾ ਸੰਕੇਤ ਦਿੱਤਾ ਹੈ। ਫਲੋਰਿਡਾ ਤੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਹਮੇਸ਼ਾ ਉਹ ਅਮਰੀਕਾ ਦੀ ਉੱਨਤੀ ਦੇ ਲਈ ਕੰਮ ਕਰਦੇ ਰਹਿਣਗੇ। ਨਾਲ ਹੀ ਅਮਰੀਕਾ ’ਚ ਗੈਰ ਕਾਨੂੰਨੀ ਦਾਖਲ ਹੋਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ।
ਅਮਰੀਕਾ ਦੇ ਚੋਣ ਨਤੀਜਿਆਂ ਦਾ ਅਸਰ ਸਿਰਫ਼ ਅੰਦਰੂਨੀ ਮਾਮਲਿਆਂ 'ਤੇ ਹੀ ਨਜ਼ਰ ਨਹੀਂ ਆਵੇਗਾ, ਸਗੋਂ ਯੂਕਰੇਨ-ਰੂਸ ਜੰਗ, ਇਜ਼ਰਾਈਲ-ਹਮਾਸ ਯੁੱਧ ਸਮੇਤ ਦੁਨੀਆ ਦੇ ਕਈ ਮੁੱਦਿਆਂ 'ਤੇ ਵੀ ਇਹ ਸਿੱਧਾ ਨਜ਼ਰ ਆਵੇਗਾ।
ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆ ਗਏ ਹਨ। ਹੁਣ ਤੱਕ ਦੇ ਨਤੀਜਿਆਂ 'ਚ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਟਰੰਪ ਨੂੰ ਹੁਣ ਤੱਕ 120 ਵੋਟਾਂ ਮਿਲ ਚੁੱਕੀਆਂ ਹਨ। ਇਸ ਦੇ ਨਾਲ ਹੀ ਕਮਲਾ ਹੈਰਿਸ ਨੇ ਵੀ 99 ਵੋਟਾਂ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਉਮੀਦਵਾਰ ਨੂੰ ਜਿੱਤਣ ਲਈ 270 ਵੋਟਾਂ ਦੀ ਲੋੜ ਹੁੰਦੀ ਹੈ।
ਦੱਸ ਦਈਏ ਕਿ ਇਸ ਦੌਰਾਨ ਚੋਣ ਨਤੀਜਿਆਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਵ੍ਹਾਈਟ ਹਾਊਸ ਅਤੇ ਹਾਵਰਡ ਯੂਨੀਵਰਸਿਟੀ ਦੇ ਇਲਾਕੇ ਵਿੱਚ ਵੱਡੇ ਪੱਧਰ ’ਤੇ ਪੁਲੀਸ ਪ੍ਰਬੰਧ ਕੀਤੇ ਗਏ ਹਨ। ਵ੍ਹਾਈਟ ਹਾਊਸ ਦੀ ਨੇੜਿਓਂ ਨਿਗਰਾਨੀ ਕਰਨ ਲਈ ਆਨਲਾਈਨ ਸੀਕ੍ਰੇਟ ਸਰਵਿਸ ਦੇ ਨਾਲ ਮੈਟਰੋਪੋਲੀਟਨ ਪੁਲਿਸ ਦੇ ਵਾਧੂ ਦਸਤੇ ਤਾਇਨਾਤ ਕੀਤੇ ਗਏ ਹਨ।
ਤਿੰਨ ਸੂਬਿਆਂ ’ਚ ਕਮਲਾ ਹੈਰਿਸ ਦੀ ਹੋਈ ਜਿੱਤ
ਕਮਲਾ ਹੈਰਿਸ ਨੇ ਇਕ ਤੋਂ ਬਾਅਦ ਇਕ ਤਿੰਨ ਰਾਜ ਜਿੱਤੇ ਹਨ। ਉਸਨੇ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਇਡਾਹੋ ਦੇ ਨਾਲ-ਨਾਲ ਨਿਊ ਮੈਕਸੀਕੋ ਅਤੇ ਓਰੇਗਨ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਪੰਜ ਰਾਜਾਂ ਵਿੱਚ ਜਿੱਤ ਨਾਲ ਕਮਲਾ ਹੈਰਿਸ ਨੇ ਹੁਣ ਤੱਕ 205 ਇਲੈਕਟੋਰਲ ਕਾਲਜ ਵੋਟਾਂ ਹਾਸਲ ਕਰ ਲਈਆਂ ਹਨ। ਉਸ ਕੋਲ ਹੁਣ 19 ਰਾਜਾਂ ਵਿੱਚ ਬੜ੍ਹਤ ਹੈ। ਜਦੋਂ ਕਿ ਡੋਨਾਲਡ ਟਰੰਪ ਅਜੇ ਵੀ 230 ਇਲੈਕਟੋਰਲ ਕਾਲਜ ਵੋਟਾਂ ਨਾਲ 270 ਦੇ ਬਹੁਮਤ ਅੰਕੜੇ ਦੇ ਨੇੜੇ ਹਨ। ਰਿਪਬਲਿਕਨ ਪਾਰਟੀ ਹੁਣ ਤੱਕ 28 ਰਾਜਾਂ ਵਿੱਚ ਅੱਗੇ ਹੈ।
ਟਰੰਪ ਕੋਲ 200 ਇਲੈਕਟੋਰਲ ਕਾਲਜ ਵੋਟਾਂ ਹਨ
ਹੁਣ ਤੱਕ ਹੋਈਆਂ ਵੋਟਾਂ ਦੀ ਗਿਣਤੀ 'ਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੇ ਆਪਣੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ 'ਤੇ ਵੱਡੀ ਲੀਡ ਲੈ ਲਈ ਹੈ। ਟਰੰਪ ਇਸ ਸਮੇਂ 22 ਰਾਜਾਂ ਵਿਚ ਜਿੱਤ ਦੇ ਰਾਹ 'ਤੇ ਹਨ। ਇਸ ਦੇ ਨਾਲ ਹੀ ਹੈਰਿਸ ਹੁਣ ਤੱਕ ਸਿਰਫ਼ 11 ਰਾਜਾਂ ਵਿੱਚ ਹੀ ਲੀਡ ਲੈ ਸਕੇ ਹਨ। ਡੋਨਾਲਡ ਟਰੰਪ ਨੂੰ 210 ਇਲੈਕਟੋਰਲ ਕਾਲਜ ਵੋਟਾਂ ਮਿਲੀਆਂ ਹਨ, ਜਦਕਿ ਕਮਲਾ ਹੈਰਿਸ 112 ਇਲੈਕਟੋਰਲ ਕਾਲਜ ਵੋਟਾਂ ਹਾਸਲ ਕਰਨ 'ਚ ਸਫਲ ਰਹੀ ਹੈ। ਅਮਰੀਕਾ ਦੇ 538 ਇਲੈਕਟੋਰਲ ਕਾਲਜ ਦੀਆਂ ਵੋਟਾਂ ਵਿੱਚੋਂ 270 ਜਿੱਤਣ ਵਾਲੇ ਨੂੰ ਰਾਸ਼ਟਰਪਤੀ ਦਾ ਅਹੁਦਾ ਮਿਲਦਾ ਹੈ।
ਟਰੰਪ ਦੇ ਜਿੱਤਣ ਦੀ ਉਮੀਦ ਕਿੱਥੇ ਹੈ?
ਡੋਨਾਲਡ ਟਰੰਪ ਨੂੰ ਜਿਨ੍ਹਾਂ 17 ਸੂਬਿਆਂ 'ਚ ਲੀਡ ਮਿਲੀ ਹੈ, ਉਨ੍ਹਾਂ 'ਚ ਵਾਇਮਿੰਗ, ਵੈਸਟ ਵਰਜੀਨੀਆ, ਟੈਕਸਾਸ, ਟੈਨੇਸੀ, ਸਾਊਥ ਡਕੋਟਾ, ਸਾਊਥ ਕੈਰੋਲੀਨਾ, ਓਕਲਾਹੋਮਾ, ਓਹੀਓ, ਨੇਬਰਾਸਕਾ, ਨੌਰਥ ਡਕੋਟਾ, ਮਿਸੀਸਿਪੀ, ਲੁਈਸਿਆਨਾ, ਕੇਂਟਕੀ, ਇੰਡੀਆਨਾ, ਫਲੋਰੀਡਾ, ਅਰਕਨਸਾਸ, ਅਲਾਬਾਮਾ ਸ਼ਾਮਲ ਹਨ। ਹਨ। ਟਰੰਪ ਨੂੰ ਇਨ੍ਹਾਂ ਰਾਜਾਂ ਤੋਂ 178 ਇਲੈਕਟੋਰਲ ਕਾਲਜ ਵੋਟਾਂ ਮਿਲ ਰਹੀਆਂ ਹਨ।
ਕਮਲਾ ਹੈਰਿਸ ਕਿਹੜੇ ਰਾਜਾਂ ਵਿੱਚ ਅੱਗੇ ਹੈ?
ਦੂਜੇ ਪਾਸੇ ਜਿਨ੍ਹਾਂ 9 ਰਾਜਾਂ 'ਚ ਕਮਲਾ ਹੈਰਿਸ ਨੂੰ ਲੀਡ ਮਿਲੀ ਹੈ, ਉਨ੍ਹਾਂ 'ਚ ਕਨੈਕਟੀਕਟ, ਡੇਲਾਵੇਅਰ, ਇਲੀਨੋਇਸ, ਮੈਸਾਚੁਸੇਟਸ, ਮੈਰੀਲੈਂਡ, ਨਿਊਜਰਸੀ, ਨਿਊਯਾਰਕ, ਰੋਡ ਆਈਲੈਂਡ ਅਤੇ ਵਰਮਾਂਟ ਸ਼ਾਮਲ ਹਨ। ਉਸ ਨੂੰ ਇਨ੍ਹਾਂ ਰਾਜਾਂ ਤੋਂ 99 ਇਲੈਕਟੋਰਲ ਕਾਲਜ ਵੋਟਾਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : AAP ਵਿਧਾਇਕ ਦਾ ਵਿਵਾਦਤ ਬਿਆਨ, ਕਿਹਾ- ਹੇਮਾ ਮਾਲਿਨੀ ਦੀਆਂ ਗੱਲਾਂ ਵਰਗੀਆਂ...
- PTC NEWS