Donald Trump ਦੇ ਦੋ ਵੱਡੇ ਐਲਾਨ; ਭਾਰਤ ਸਣੇ 75 ਦੇਸ਼ਾਂ ਨੂੰ ਵੱਡੀ ਰਾਹਤ; ਪਰ ਚੀਨ ’ਤੇ ਸੁੱਟਿਆ ਟੈਰਿਫ ਬੰਬ
Donald Trump News : ਅਮਰੀਕੀ ਟੈਰਿਫਾਂ ਨੂੰ ਲੈ ਕੇ ਦੁਨੀਆ ਭਰ ਵਿੱਚ ਚੱਲ ਰਹੇ ਹੰਗਾਮੇ ਦੇ ਵਿਚਕਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਦੇਰ ਰਾਤ ਦੋ ਵੱਡੇ ਐਲਾਨ ਕੀਤੇ। ਪਹਿਲਾ ਐਲਾਨ ਚੀਨ ਨਾਲ ਚੱਲ ਰਹੀ ਟੈਰਿਫ ਜੰਗ ਨੂੰ ਹੋਰ ਤੇਜ਼ ਕਰਨ ਦਾ ਹੈ। ਜਿਸ ਤਹਿਤ ਅਮਰੀਕਾ ਨੇ ਚੀਨ 'ਤੇ ਟੈਰਿਫ ਵਧਾ ਕੇ 125 ਫੀਸਦ ਕਰ ਦਿੱਤਾ ਹੈ। ਜਦਕਿ ਟਰੰਪ ਦਾ ਦੂਜਾ ਵੱਡਾ ਐਲਾਨ ਸਹਿਯੋਗੀ ਦੇਸ਼ਾਂ ਦੇ ਟੈਰਿਫ 'ਤੇ 90 ਦਿਨਾਂ ਦੀ ਪਾਬੰਦੀ ਹੈ।
ਟਰੰਪ ਨੇ ਲਗਭਗ 75 ਦੇਸ਼ਾਂ ਜਿਸ ’ਚ ਭਾਰਤ ਵੀ ਸ਼ਾਮਲ ਹੈ 'ਤੇ ਰੈਸੋਪ੍ਰੋਕਲ ਟੈਰਿਫ 'ਤੇ 90 ਦਿਨਾਂ ਦੀ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਨੇ ਟੈਰਿਫਾਂ ਦਾ ਜਵਾਬ ਨਹੀਂ ਦਿੱਤਾ। ਟਰੰਪ ਦੇ ਇਨ੍ਹਾਂ ਦੋ ਵੱਡੇ ਫੈਸਲਿਆਂ ਤੋਂ ਬਾਅਦ, ਅਮਰੀਕੀ ਸਟਾਕ ਮਾਰਕੀਟ ਵਿੱਚ ਜ਼ਬਰਦਸਤ ਤੇਜ਼ੀ ਦੇਖੀ ਜਾ ਰਹੀ ਹੈ।
ਟਰੰਪ ਨੇ ਕਿਹਾ ਕਿ ਕਈ ਦੇਸ਼ਾਂ ਨੇ ਟੈਰਿਫ 'ਤੇ ਸਹਿਯੋਗ ਕੀਤਾ। ਇਨ੍ਹਾਂ ਦੇਸ਼ਾਂ ਨੇ ਬਦਲਾ ਨਹੀਂ ਲਿਆ। ਇਨ੍ਹਾਂ ਸਹਿਯੋਗੀ ਦੇਸ਼ਾਂ 'ਤੇ 90 ਦਿਨਾਂ ਲਈ 10 ਫੀਸਦ ਟੈਰਿਫ ਲਗਾਇਆ ਜਾਵੇਗਾ। ਟਰੰਪ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਐਲਾਨਿਆ ਗਿਆ ਟੈਰਿਫ ਵਾਧਾ ਉਨ੍ਹਾਂ 'ਤੇ ਲਾਗੂ ਨਹੀਂ ਹੋਵੇਗਾ। ਟਰੰਪ ਦੇ ਐਲਾਨ ਅਨੁਸਾਰ ਟੈਰਿਫ ਬਾਰੇ ਅਗਲਾ ਫੈਸਲਾ ਇਨ੍ਹਾਂ ਦੇਸ਼ਾਂ ਨਾਲ ਗੱਲਬਾਤ ਤੋਂ ਬਾਅਦ ਲਿਆ ਜਾਵੇਗਾ। ਪਰ ਚੀਨ ਦੀ ਜਵਾਬੀ ਕਾਰਵਾਈ ਤੋਂ ਗੁੱਸੇ ਵਿੱਚ ਆ ਕੇ, ਅਮਰੀਕਾ ਨੇ ਡਰੈਗਨ 'ਤੇ ਟੈਰਿਫ ਹੋਰ ਵਧਾ ਦਿੱਤਾ ਹੈ।
ਅਮਰੀਕਾ ਅਤੇ ਚੀਨ ਵਿਚਕਾਰ ਟੈਰਿਫ ਯੁੱਧ ਰੁਕਦਾ ਨਹੀਂ ਜਾਪਦਾ। ਅਮਰੀਕਾ ਨੇ ਚੀਨ 'ਤੇ 104 ਫੀਸਦ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਚੀਨ ਨੇ ਵੀ ਟੈਰਿਫ ਵਿੱਚ 85 ਪ੍ਰਤੀਸ਼ਤ ਵਾਧਾ ਕਰਨ ਦਾ ਐਲਾਨ ਕੀਤਾ। ਚੀਨ ਦੇ ਇਸ ਐਲਾਨ ਤੋਂ ਕੁਝ ਘੰਟਿਆਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਸਾਮਾਨ 'ਤੇ ਟੈਰਿਫ 104 ਫੀਸਦ ਤੋਂ ਵਧਾ ਕੇ 125 ਫੀਸਦ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : Facebook ’ਤੇ ਅੱਤਵਾਦੀਆਂ ਦੇ ਹੱਕ ’ਚ ਕੁਝ ਵੀ ਲਿਖਣਾ ਪਵੇਗਾ ਮਹਿੰਗਾ; ਅਮਰੀਕਾ ਨਹੀਂ ਦੇਵੇਗਾ Visa, Green Card ਵੀ ਹੋਵੇਗੀ ਰੱਦ
- PTC NEWS