Wed, May 7, 2025
Whatsapp

Trump Meet Giorgia Meloni : ਇਟਲੀ ਦੀ PM ਮੇਲੋਨੀ 'ਤੇ ਫ਼ਿਦਾ ਹੋਏ ਟਰੰਪ, ਕਿਹਾ -"ਮੈ ਮੇਲੋਨੀ ਨੂੰ ਬਹੁਤ ਪਸੰਦ ਕਰਦਾ ਹਾਂ, ਦੁਨੀਆ 'ਚ ਤੁਹਾਡੇ ਵਰਗਾ ਕੋਈ ਨਹੀਂ...'

Trump Meet Giorgia Meloni : ਜਿੱਥੇ ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਵਾਰ ਨੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾ ਦਿੱਤੀ ਹੈ, ਲੋਕ ਟਰੰਪ ਨਾਲ ਗੱਲ ਕਰਨ ਤੋਂ ਡਰ ਰਹੇ ਹਨ। ਓਥੇ ਹੀ ਦੂਜੇ ਪਾਸੇ ਟਰੰਪ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੇ ਕਸੀਦੇ ਪੜ੍ਹ ਰਹੇ ਹਨ

Reported by:  PTC News Desk  Edited by:  Shanker Badra -- April 18th 2025 05:29 PM
Trump Meet Giorgia Meloni : ਇਟਲੀ ਦੀ PM ਮੇਲੋਨੀ 'ਤੇ ਫ਼ਿਦਾ ਹੋਏ ਟਰੰਪ, ਕਿਹਾ -

Trump Meet Giorgia Meloni : ਇਟਲੀ ਦੀ PM ਮੇਲੋਨੀ 'ਤੇ ਫ਼ਿਦਾ ਹੋਏ ਟਰੰਪ, ਕਿਹਾ -"ਮੈ ਮੇਲੋਨੀ ਨੂੰ ਬਹੁਤ ਪਸੰਦ ਕਰਦਾ ਹਾਂ, ਦੁਨੀਆ 'ਚ ਤੁਹਾਡੇ ਵਰਗਾ ਕੋਈ ਨਹੀਂ...'

Trump Meet Giorgia Meloni : ਜਿੱਥੇ ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਵਾਰ ਨੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾ ਦਿੱਤੀ ਹੈ, ਲੋਕ ਟਰੰਪ ਨਾਲ ਗੱਲ ਕਰਨ ਤੋਂ ਡਰ ਰਹੇ ਹਨ। ਓਥੇ ਹੀ ਦੂਜੇ ਪਾਸੇ ਟਰੰਪ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੇ ਕਸੀਦੇ ਪੜ੍ਹ ਰਹੇ ਹਨ। ਟਰੰਪ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਮੇਲੋਨੀ ਨੂੰ ਬਹੁਤ ਪਸੰਦ ਕਰਦੇ ਹਨ।

ਦਰਅਸਲ 'ਚ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਇਸ ਸਮੇਂ ਅਮਰੀਕਾ ਦੇ ਦੌਰੇ 'ਤੇ ਹਨ। ਉਨ੍ਹਾਂ ਨੇ ਇੱਥੇ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਹੈ। ਟੈਰਿਫ ਲਗਾਏ ਜਾਣ ਤੋਂ ਬਾਅਦ ਮੇਲੋਨੀ ਯੂਰਪ ਦੀ ਪਹਿਲੀ ਅਜਿਹੀ ਨੇਤਾ ਹੈ ,ਜਿਸ ਨੇ ਅਮਰੀਕਾ ਪਹੁੰਚ ਕੇ ਟਰੰਪ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਟਰੰਪ ਨੇ ਮੇਲੋਨੀ ਦੀ ਦਿਲੋਂ ਖੋਲ੍ਹ ਕੇ ਤਾਰੀਫ ਕੀਤੀ।


ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ, "ਮੈ ਮੇਲੋਨੀ ਨੂੰ ਬਹੁਤ ਪਸੰਦ ਕਰਦਾ ਹਾਂ। "ਮੈਨੂੰ ਲੱਗਦਾ ਹੈ ਕਿ ਉਹ ਇੱਕ ਬੇਹਤਰੀਨ ਪ੍ਰਧਾਨ ਮੰਤਰੀ ਹੈ ਅਤੇ ਇਟਲੀ ਵਿੱਚ ਬੇਹਤਰੀਨ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਮੇਲੋਨੀ ਵਿੱਚ ਸ਼ਾਨਦਾਰ ਪ੍ਰਤਿਭਾ ਹੈ। ਉਹ ਦੁਨੀਆ ਦੇ ਸਭ ਤੋਂ ਬੇਹਤਰੀਨ ਨੇਤਾਵਾਂ ਵਿੱਚੋਂ ਇੱਕ ਹਨ, ਉਨ੍ਹਾਂ ਕੋਲ ਇੱਕ ਕ੍ਰਿਸ਼ਮਈ ਸ਼ਖਸੀਅਤ ਹੈ ਅਤੇ ਉਨ੍ਹਾਂ ਵਰਗਾ ਕੋਈ ਨਹੀਂ ਹੈ। ਸਾਡੇ ਸਬੰਧ ਬਹੁਤ ਚੰਗੇ ਹਨ ਅਤੇ ਦੋਵੇਂ ਦੇਸ਼ ਇਕਜੁੱਟ ਹੋ ਕੇ ਅੱਗੇ ਵਧ ਰਹੇ ਹਨ।

ਰਾਸ਼ਟਰਪਤੀ ਟਰੰਪ ਨੇ ਮੇਲੋਨੀ ਨੂੰ ਇੱਕ ਮਹਾਨ ਪ੍ਰਧਾਨ ਮੰਤਰੀ ਦੱਸਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਪੂਰੇ ਯੂਰਪ ਵਿੱਚ ਹਲਚਲ ਮਚਾ ਰੱਖੀ ਹੈ। ਮੈਂ ਉਨ੍ਹਾਂ ਨੂੰ ਸ਼ੁਰੂਆਤੀ ਦਿਨਾਂ ਤੋਂ ਜਾਣਦਾ ਹਾਂ ਅਤੇ ਹਮੇਸ਼ਾ ਮੰਨਦਾ ਹਾਂ ਕਿ ਉਨ੍ਹਾਂ ਕੋਲ ਸ਼ਾਨਦਾਰ ਪ੍ਰਤਿਭਾ ਹੈ। ਵ੍ਹਾਈਟ ਹਾਊਸ ਵਿਖੇ ਮੇਲੋਨੀ ਅਤੇ ਟਰੰਪ ਨੇ ਵਪਾਰ, ਟੈਰਿਫ ਤੋਂ ਲੈ ਕੇ ਇਮੀਗ੍ਰੇਸ਼ਨ ਅਤੇ ਪੱਛਮੀ ਰਾਸ਼ਟਰਵਾਦ ਤੱਕ ਦੇ ਮੁੱਦਿਆਂ 'ਤੇ ਵੀ ਚਰਚਾ ਕੀਤੀ।

- PTC NEWS

Top News view more...

Latest News view more...

PTC NETWORK