Trump Mocks Trudeau : ਡੋਨਾਲਡ ਟਰੰਪ ਨੇ ਜਸਟਿਨ ਟਰੂਡੋ ਦਾ ਉਡਾਇਆ ਮਜ਼ਾਕ ! ਦੱਸਿਆ ਕੈਨੇਡਾ ਦਾ 'ਗਵਰਨਰ'
Trump Mocks Trudeau : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬੇਬਾਕ ਬਿਆਨਾਂ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਪਰ ਹੁਣ ਟਰੰਪ ਨੇ ਕੀ ਕੀਤਾ ਇਹ ਜਾਣ ਕੇ ਤੁਸੀਂ ਦੰਗ ਰਹਿ ਜਾਓਗੇ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮਜ਼ਾਕ ਉਡਾਇਆ ਹੈ। ਟਰੰਪ ਨੇ ਟਰੂਡੋ ਨੂੰ ‘ਕੈਨੇਡਾ ਦਾ ਗਵਰਨਰ’ ਕਿਹਾ ਹੈ।
ਦੱਸ ਦਈਏ ਕਿ ਟਰੂਡੋ ਪਿਛਲੇ ਹਫਤੇ ਟਰੰਪ ਨਾਲ ਡਿਨਰ ਲਈ ਆਪਣੇ ਪ੍ਰਾਈਵੇਟ ਕਲੱਬ ‘ਮਾਰ-ਏ-ਲਾਗੋ’ ਗਏ ਸਨ। ਟਰੂਡੋ ਨੇ ਇੱਥੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨਾਲ ਅਹਿਮ ਗੱਲਬਾਤ ਕੀਤੀ। ਟਰੰਪ ਨੇ ਕੈਨੇਡੀਅਨ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਵਿੱਚ ਅਸਫਲ ਰਹੀ ਤਾਂ ਕੈਨੇਡਾ 'ਤੇ 25 ਫੀਸਦੀ ਡਿਊਟੀ (ਟੈਕਸ) ਲਗਾਈ ਜਾਵੇਗੀ।
ਸੋਸ਼ਲ ਮੀਡੀਆ ਮੰਚ ਟ੍ਰੂਥ ਸੋਸ਼ਲ ’ਤੇ ਇੱਕ ਪੋਸਟ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਂਦੇ ਹੋਏ ਟਰੰਪ ਨੇ ਕਿਹਾ ਕਿ "ਕੈਨੇਡਾ ਦੇ ਮਹਾਨ ਰਾਜ ਦੇ ਗਵਰਨਰ ਜਸਟਿਨ ਟਰੂਡੋ ਨਾਲ ਰਾਤ ਦਾ ਖਾਣਾ ਖਾ ਕੇ ਬਹੁਤ ਖੁਸ਼ੀ ਹੋਈ। ਡਿਨਰ ਦੌਰਾਨ ਟਰੂਡੋ ਨੇ ਚਿੰਤਾ ਪ੍ਰਗਟਾਈ ਕਿ ਅਜਿਹੇ ਟੈਰਿਫ ਕੈਨੇਡਾ ਦੀ ਆਰਥਿਕਤਾ ਨੂੰ ਤਬਾਹ ਕਰ ਦੇਣਗੇ। ਇਸ 'ਤੇ ਟਰੰਪ ਨੇ ਟਰੂਡੋ ਨੂੰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਕੀਤੀ ਸੀ।
"ਕੈਨੇਡਾ ਦੇ ਮਹਾਨ ਰਾਜ ਦੇ ਗਵਰਨਰ ਜਸਟਿਨ ਟਰੂਡੋ ਨਾਲ ਰਾਤ ਦਾ ਖਾਣਾ ਖਾ ਕੇ ਬਹੁਤ ਖੁਸ਼ੀ ਹੋਈ," ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਡੋ ਸੋਸ਼ਲ' 'ਤੇ ਇਕ ਪੋਸਟ 'ਚ ਕਿਹਾ ਕਿ ਇਹ ਚਿੰਤਾ ਸੀ ਅਜਿਹਾ ਟੈਰਿਫ ਕੈਨੇਡਾ ਦੀ ਆਰਥਿਕਤਾ ਨੂੰ ਤਬਾਹ ਕਰ ਦੇਵੇਗਾ। ਇਸ 'ਤੇ ਟਰੰਪ ਨੇ ਟਰੂਡੋ ਨੂੰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਕੀਤੀ ਸੀ।
- PTC NEWS