Wed, Nov 6, 2024
Whatsapp

Donald Trump Biography : ਟਰੰਪ ਨੇ 7 ਵਾਰ ਬਦਲੀਆਂ ਸੀ ਸਿਆਸੀ ਪਾਰਟੀਆਂ, ਫਿਰ ਹਿਲੇਰੀ ਕਲਿੰਟਨ ਨੂੰ ਹਰਾਕੇ ਬਣੇ ਸੀ ਦੇਸ਼ ਦੇ ਰਾਸ਼ਟਰਪਤੀ, ਜਾਣੋ ਇਨ੍ਹਾਂ ਬਾਰੇ ਸਭ ਕੁਝ

ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹਾ ਜਸ਼ਨ ਪਹਿਲਾਂ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਲਈ ਸਭ ਕੁਝ ਕਰਨਗੇ।

Reported by:  PTC News Desk  Edited by:  Aarti -- November 06th 2024 02:34 PM
Donald Trump Biography : ਟਰੰਪ ਨੇ 7 ਵਾਰ ਬਦਲੀਆਂ ਸੀ ਸਿਆਸੀ ਪਾਰਟੀਆਂ, ਫਿਰ ਹਿਲੇਰੀ ਕਲਿੰਟਨ ਨੂੰ ਹਰਾਕੇ ਬਣੇ ਸੀ ਦੇਸ਼ ਦੇ ਰਾਸ਼ਟਰਪਤੀ, ਜਾਣੋ ਇਨ੍ਹਾਂ ਬਾਰੇ ਸਭ ਕੁਝ

Donald Trump Biography : ਟਰੰਪ ਨੇ 7 ਵਾਰ ਬਦਲੀਆਂ ਸੀ ਸਿਆਸੀ ਪਾਰਟੀਆਂ, ਫਿਰ ਹਿਲੇਰੀ ਕਲਿੰਟਨ ਨੂੰ ਹਰਾਕੇ ਬਣੇ ਸੀ ਦੇਸ਼ ਦੇ ਰਾਸ਼ਟਰਪਤੀ, ਜਾਣੋ ਇਨ੍ਹਾਂ ਬਾਰੇ ਸਭ ਕੁਝ

Donald Trump Political Journey :  ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਫੌਕਸ ਨਿਊਜ਼ ਮੁਤਾਬਕ ਟਰੰਪ ਨੇ 270 ਇਲੈਕਟੋਰਲ ਕਾਲਜ ਵੋਟਾਂ ਦੇ ਜਾਦੂਈ ਅੰਕੜੇ ਨੂੰ ਛੂਹ ਲਿਆ ਹੈ। ਡੋਨਾਲਡ ਟਰੰਪ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਉਸ ਨੇ ਕਿਹਾ ਕਿ ਦੇਖੋ ਮੈਂ ਅੱਜ ਕਿੱਥੇ ਹਾਂ। ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹਾ ਜਸ਼ਨ ਪਹਿਲਾਂ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਲਈ ਸਭ ਕੁਝ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਸਮਰਥਕ ਅਮਰੀਕਾ-ਅਮਰੀਕਾ ਦੇ ਨਾਅਰੇ ਲਗਾਉਂਦੇ ਰਹੇ। 


ਜਾਣੋ ਡੋਨਾਲਡ ਟਰੰਪ ਬਾਰੇ ਸਭ ਕੁਝ 

ਡੋਨਾਲਡ ਟਰੰਪ ਦਾ ਜਨਮ 14 ਜੂਨ 1946 ਨੂੰ ਨਿਉਯਾਰਕ ਸਿਟੀ ’ਚ ਹੋਇਆ। ਉਨ੍ਹਾਂ ਦੇ ਪਿਤਾ ਫ੍ਰੇਡ ਟਰੰਪ ਅਮਰੀਕਾ ’ਚ ਰਿਅਲ ਸਟੇਟ ਡੇਵਲਪਰ ਸੀ। 22 ਸਾਲ ਦੀ ਉਮਰ ’ਚ ਟਰੰਪ ਨੇ ਪਿਤਾ ਦੀ ਕਪੰਨੀ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ 25 ਸਾਲ ਦੀ ਉਮਰ ’ਚ ਉਹ ਕੰਪਨੀ ਦੇ ਪ੍ਰਧਾਨ ਬਣ ਗਏ ਸੀ। 

41 ਸਾਲ ਦੀ ਉਮਰ ’ਚ ਰਿਪਬਲਿਕਨ ਪਾਰਟੀ ’ਚ ਹੋਏ ਸੀ ਸ਼ਾਮਲ 

ਦੱਸ ਦਈਏ ਕਿ ਬਤੌਰ ਬਿਜਨੈਸਮੈਨ ਖੂਦ ਨੂੰ ਸਥਾਪਿਤ ਕਰਨ ਤੋਂ ਬਾਅਦ 41 ਸਾਲ ਦੀ ਉਮਰ ’ਚ ਟਰੰਪ ਰਿਪਬਲਿਕਨ ਪਾਰਟੀ ’ਚ ਸ਼ਾਮਲ ਹੋਏ ਸੀ। ਉਨ੍ਹਾਂ ਨੇ 7 ਵਾਰ ਆਪਣੀ ਪਾਰਟੀ ਬਦਲੀ ਸੀ। ਸਾਲ 2012 ’ਚ ਆਖਿਰਕਾਰ ਉਹ ਰਿਪਬਲਿਕਨ ਪਾਰਟੀ ’ਚ ਵਾਪਸ ਪਰਤੇ। ਕਈ ਵਾਰ ਅਮਰੀਕੀ ਰਾਸ਼ਟਰਪਤੀ ਚੋਣ ਲੜਨ ਦੀਆਂ ਅਟਕਲਾਂ ਤੋਂ ਬਾਅਦ 2016 ’ਚ ਟਰੰਪ ਨੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। 

ਇਸ ਤੋਂ ਬਾਅਦ ਉਹ ਹਿਲੇਰੀ ਕਲਿੰਟਨ ਨੂੰ ਹਰਾਕੇ ਦੇਸ਼ ਦੇ ਰਾਸ਼ਟਰਪਤੀ ਬਣੇ ਸੀ। ਹਾਲਾਂਕਿ ਇਸ ਤੋਂ ਬਾਅਦ ਸਾਲ 2020 ’ਚ ਰਾਸ਼ਟਰਪਤੀ ਅਹੁਦੇ ਦਾ ਚੋਣ ਹਾਰ ਗਏ ਸੀ। 

ਇਹ ਵੀ ਪੜ੍ਹੋ : Donald Trump vs Kamala Harris : ਡੋਨਾਲਡ ਟਰੰਪ ਹੋਣਗੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ! ਮੁਕਾਬਲੇ ’ਚ 277 ਇਲੈਕਟੋਰਲ ਵੋਟ ਕੀਤੇ ਹਾਸਲ

- PTC NEWS

Top News view more...

Latest News view more...

PTC NETWORK