Sun, Nov 24, 2024
Whatsapp

Donald Trump Attacked Video : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ 'ਤੇ ਜਾਨਲੇਵਾ ਹਮਲਾ, PM ਮੋਦੀ ਨੇ ਜਤਾਈ ਚਿੰਤਾ

Donald Trump Attacked : ਹਮਲੇ 'ਚ ਡੋਨਾਲਡ ਟਰੰਪ ਵੀ ਜ਼ਖਮੀ ਹੋਏ ਹਨ, ਉਨ੍ਹਾਂ ਦੇ ਕੰਨ ਦੇ ਕੋਲ ਗੋਲੀ ਲੱਗੀ ਹੈ। ਘਟਨਾ ਤੋਂ ਬਾਅਦ ਜੋ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਡੋਨਾਲਡ ਟਰੰਪ ਦੇ ਕੰਨਾਂ 'ਚੋਂ ਖੂਨ ਵਹਿ ਰਿਹਾ ਹੈ।

Reported by:  PTC News Desk  Edited by:  KRISHAN KUMAR SHARMA -- July 14th 2024 08:23 AM -- Updated: July 14th 2024 12:54 PM
Donald Trump Attacked Video : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ 'ਤੇ ਜਾਨਲੇਵਾ ਹਮਲਾ, PM ਮੋਦੀ ਨੇ ਜਤਾਈ ਚਿੰਤਾ

Donald Trump Attacked Video : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ 'ਤੇ ਜਾਨਲੇਵਾ ਹਮਲਾ, PM ਮੋਦੀ ਨੇ ਜਤਾਈ ਚਿੰਤਾ

Donald Trump Attacked : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਾਨਲੇਵਾ ਹਮਲਾ ਹੋਇਆ ਹੈ। ਟਰੰਪ 'ਤੇ ਹਮਲਾ ਇੱਕ ਰੈਲੀ ਦੌਰਾਨ ਹੋਇਆ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਚੋਣ ਰੈਲੀ ਕਰ ਰਹੇ ਸਨ। ਇਸ ਦੌਰਾਨ ਅਚਾਨਕ ਉਨ੍ਹਾਂ 'ਤੇ ਇਕ ਤੋਂ ਬਾਅਦ ਇਕ ਕਈ ਰਾਉਂਡ ਫਾਇਰ ਕੀਤੇ ਗਏ। ਘਟਨਾ ਤੋਂ ਬਾਅਦ ਰਾਸ਼ਟਰਪਤੀ ਬਿਡੇਨ ਨੇ ਆਪਣੇ ਰਿਪਬਲਿਕਨ ਵਿਰੋਧੀ ਟਰੰਪ 'ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਮਰੀਕਾ 'ਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ।

ਪੀਐਮ ਮੋਦੀ ਨੇ ਹਮਲੇ ਦੀ ਕੀਤੀ ਨਿਖੇਧੀ


ਉਧਰ, ਭਾਰਤ ਵੱਲੋਂ ਵੀ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ X 'ਤੇ ਲਿਖਿਆ, "ਦੋਸਤ, ਮੈਂ ਡੋਨਾਲਡ ਟਰੰਪ 'ਤੇ ਹੋਏ ਹਮਲੇ ਤੋਂ ਬਹੁਤ ਚਿੰਤਤ ਹਾਂ। ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ। ਰਾਜਨੀਤੀ ਅਤੇ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।" ਪ੍ਰਧਾਨ ਮੰਤਰੀ ਨੇ ਇਸ ਘਟਨਾ ਵਿੱਚ ਮਾਰੇ ਗਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਕਿਹਾ, “ਮ੍ਰਿਤਕਾਂ ਦੇ ਪਰਿਵਾਰਾਂ, ਜ਼ਖ਼ਮੀਆਂ ਅਤੇ ਅਮਰੀਕੀ ਲੋਕਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ।”

ਜਾਣਕਾਰੀ ਮੁਤਾਬਕ ਰੈਲੀ 'ਚ ਹੋਈ ਗੋਲੀਬਾਰੀ 'ਚ ਇਕ ਬੰਦੂਕਧਾਰੀ ਅਤੇ ਇਕ ਦਰਸ਼ਕ ਦੀ ਮੌਤ ਹੋ ਗਈ ਹੈ। ਜਦਕਿ ਇੱਕ ਹੋਰ ਦਰਸ਼ਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਹਮਲੇ 'ਚ ਡੋਨਾਲਡ ਟਰੰਪ ਵੀ ਜ਼ਖਮੀ ਹੋਏ ਹਨ, ਉਨ੍ਹਾਂ ਦੇ ਕੰਨ ਦੇ ਕੋਲ ਗੋਲੀ ਲੱਗੀ ਹੈ। ਘਟਨਾ ਤੋਂ ਬਾਅਦ ਜੋ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਡੋਨਾਲਡ ਟਰੰਪ ਦੇ ਕੰਨਾਂ 'ਚੋਂ ਖੂਨ ਵਹਿ ਰਿਹਾ ਹੈ। ਹਮਲੇ ਤੋਂ ਬਾਅਦ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ 'ਤੇ ਕਿਹਾ ਕਿ ਉਨ੍ਹਾਂ ਨੂੰ ਗੋਲੀ ਲੱਗੀ, ਗੋਲੀ ਉਨ੍ਹਾਂ ਦੇ ਸੱਜੇ ਕੰਨ ਦੇ ਹਿੱਸੇ 'ਚੋਂ ਲੰਘ ਗਈ।

ਹਮਲੇ ਤੋਂ ਬਾਅਦ ਯੂਐਸ ਸੀਕ੍ਰੇਟ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਅਧਿਕਾਰੀਆਂ ਨੇ ਰੈਲੀ ਦੌਰਾਨ ਟਰੰਪ 'ਤੇ ਗੋਲੀ ਚਲਾਉਣ ਵਾਲੇ ਹਮਲਾਵਰ ਨੂੰ ਮਾਰ ਦਿੱਤਾ ਹੈ। ਇਸ ਦੌਰਾਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।

ਯੂਐਸ ਸੀਕ੍ਰੇਟ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਡੋਨਾਲਡ ਟਰੰਪ ਠੀਕ ਹਨ। ਅਧਿਕਾਰੀਆਂ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ। ਜ਼ਿਕਰਯੋਗ ਹੈ ਕਿ 1981 'ਚ ਰੋਨਾਲਡ ਰੀਗਨ ਦੀ ਹੱਤਿਆ ਤੋਂ ਬਾਅਦ ਕਿਸੇ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 'ਤੇ ਇਹ ਪਹਿਲੀ ਹੱਤਿਆ ਦੀ ਕੋਸ਼ਿਸ਼ ਹੈ। ਇਹ ਹਮਲਾ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਠੀਕ ਚਾਰ ਮਹੀਨੇ ਪਹਿਲਾਂ ਹੋਇਆ ਹੈ।

- PTC NEWS

Top News view more...

Latest News view more...

PTC NETWORK