Sun, Jan 26, 2025
Whatsapp

Dog Attack: ਨੋਇਡਾ 'ਚ ਕੁੱਤੇ ਨੇ ਲਿਫਟ 'ਚ ਬੱਚੀ 'ਤੇ ਕੀਤਾ ਹਮਲਾ...ਘਟਨਾ ਦੀ ਖੌਫਨਾਕ ਵੀਡੀਓ ਆਈ ਸਾਹਮਣੇ

Noida Dog Attack: ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਇਕ ਮੰਜ਼ਿਲ 'ਤੇ ਕੁਝ ਸਕਿੰਟਾਂ ਲਈ ਲਿਫਟ ਖੁੱਲ੍ਹਦੀ ਹੈ ਤਾਂ ਇਕ ਪਾਲਤੂ ਕੁੱਤਾ ਲਿਫਟ 'ਚ ਖੜੀ ਇਕ ਲੜਕੀ 'ਤੇ ਹਮਲਾ ਕਰ ਦਿੰਦਾ ਹੈ। ਜਿਵੇਂ ਹੀ ਲਿਫਟ ਖੁੱਲ੍ਹੀ, ਕੁੱਤੇ ਨੇ ਕੁੜੀ 'ਤੇ ਛਾਲ ਮਾਰ ਦਿੱਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਵੱਢ ਲਿਆ।

Reported by:  PTC News Desk  Edited by:  KRISHAN KUMAR SHARMA -- May 08th 2024 10:21 AM
Dog Attack: ਨੋਇਡਾ 'ਚ ਕੁੱਤੇ ਨੇ ਲਿਫਟ 'ਚ ਬੱਚੀ 'ਤੇ ਕੀਤਾ ਹਮਲਾ...ਘਟਨਾ ਦੀ ਖੌਫਨਾਕ ਵੀਡੀਓ ਆਈ ਸਾਹਮਣੇ

Dog Attack: ਨੋਇਡਾ 'ਚ ਕੁੱਤੇ ਨੇ ਲਿਫਟ 'ਚ ਬੱਚੀ 'ਤੇ ਕੀਤਾ ਹਮਲਾ...ਘਟਨਾ ਦੀ ਖੌਫਨਾਕ ਵੀਡੀਓ ਆਈ ਸਾਹਮਣੇ

Dog Attack: ਉਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਨੋਇਡਾ 'ਚ ਇੱਕ ਕੁੱਤੇ ਵੱਲੋਂ ਬੱਚੀ ਨੂੰ ਵੱਢ ਲਏ ਜਾਣ ਦੀ ਘਟਨਾ ਵਾਪਰੀ ਹੈ। ਕੁੱਤੇ ਵਿਚੋਂ ਕੁੜੀ ਨੂੰ ਵੱਢੇ ਜਾਣ ਦੀ ਘਟਨਾ ਗ੍ਰੇਟਰ ਨੋਇਡਾ ਦੀ ਹਾਊਸਿੰਗ ਸੁਸਾਇਟੀ ਦੀ ਲਿਫਟ ਵਿੱਚ ਵਾਪਰੀ ਹੈ। ਜਦੋਂ ਬੱਚੀ ਲਿਫਟ ਵਿਚੋਂ ਬਾਹਰ ਨਿਕਲਣ ਲੱਗਦੀ ਹੈ ਤਾਂ ਇੱਕ ਕੁੱਤਾ ਉਸ ਉਪਰ ਝਪਟ ਪੈਂਦਾ ਹੈ।

ਇਹ ਖੌਫਨਾਕ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਹ ਨੋਇਡਾ ਦੇ ਸੈਕਟਰ 107 ਵਿੱਚ ਲੋਟਸ 300 ਸੁਸਾਇਟੀ ਵਿੱਚ ਘਟਨਾ ਵਾਪਰੀ।


ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਇਕ ਮੰਜ਼ਿਲ 'ਤੇ ਕੁਝ ਸਕਿੰਟਾਂ ਲਈ ਲਿਫਟ ਖੁੱਲ੍ਹਦੀ ਹੈ ਤਾਂ ਇਕ ਪਾਲਤੂ ਕੁੱਤਾ ਲਿਫਟ 'ਚ ਖੜੀ ਇਕ ਲੜਕੀ 'ਤੇ ਹਮਲਾ ਕਰ ਦਿੰਦਾ ਹੈ। ਜਿਵੇਂ ਹੀ ਲਿਫਟ ਖੁੱਲ੍ਹੀ, ਕੁੱਤੇ ਨੇ ਕੁੜੀ 'ਤੇ ਛਾਲ ਮਾਰ ਦਿੱਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਵੱਢ ਲਿਆ।

ਕੁੱਤੇ ਨੇ ਜਿਵੇਂ ਹੀ ਕੁੜੀ 'ਤੇ ਹਮਲਾ ਕੀਤਾ ਤਾਂ ਕੁੜੀ ਨੇ ਤੁਰੰਤ ਉਸ ਨੂੰ ਪਿੱਛੇ ਧੱਕ ਦਿੱਤਾ ਅਤੇ ਫਿਰ ਆਪਣਾ ਦਰਦ ਨਾਲ ਹੱਥ ਹਿਲਾਉਂਦੀ ਵਿਖਾਈ ਦੇ ਰਹੀ ਹੈ। ਇਸ ਦੌਰਾਨ ਇੱਕ ਵਿਅਕਤੀ ਵੀ ਤੁਰੰਤ ਲਿਫਟ ਅੰਦਰ ਆਇਆ ਅਤੇ ਕੁੱਤੇ ਨੂੰ ਹੱਥ ਨਾਲ ਭਜਾਇਆ। ਸ਼ਖਸ ਨੂੰ ਵੇਖ ਕੇ ਉਹ ਕੁੱਤੇ ਦਾ ਮਾਲਕ ਜਾਪ ਰਿਹਾ ਹੈ।

ਸੀਸੀਟੀਵੀ ਫੁਟੇਜ ਵਿੱਚ ਲੜਕੀ ਡਰ ਨਾਲ ਕੰਬਦੀ ਅਤੇ ਆਪਣੇ ਜ਼ਖਮ ਨੂੰ ਦੇਖਦੀ ਨਜ਼ਰ ਆ ਰਹੀ ਹੈ। ਉਹ ਦਰਦ ਕਾਰਨ ਰੋ ਰਹੀ ਹੈ ਅਤੇ ਫਿਰ ਆਪਣੇ ਹੰਝੂ ਪੂੰਝਦੀ ਹੈ। ਜਦੋਂ ਲਿਫਟ ਜ਼ਮੀਨੀ ਮੰਜ਼ਿਲ 'ਤੇ ਪਹੁੰਚਦੀ ਹੈ, ਤਾਂ ਇਹ ਬਾਹਰ ਨਿਕਲ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਹ ਕੁੱਤੇ ਦੇ ਕੱਟਣ ਦੀ ਕੋਈ ਪਹਿਲੀ ਘਟਨਾ ਨਹੀਂ ਹੈ। ਇਸਤੋਂ ਪਹਿਲਾਂ ਵੀ ਨੋਇਡਾ 'ਚ ਕੁੱਤੇ ਦੇ ਕੱਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

- PTC NEWS

Top News view more...

Latest News view more...

PTC NETWORK