Punjab Doctor Strike News : ਪੰਜਾਬ ਭਰ ’ਚ ਮੁੜ ਹੜਤਾਲ ’ਤੇ ਜਾਣਗੇ ਡਾਕਟਰ ! ਮਾਨ ਸਰਕਾਰ ਨਹੀਂ ਦੇ ਸਕੀ ਕੋਈ ਵੀ ਲਿਖਤ ਨੋਟੀਫਿਕੇਸ਼ਨ
Punjab Doctor Strike News : ਸਰਕਾਰ ਅਤੇ ਪੀਸੀਐਮਐਸਏ ਦਰਮਿਆਨ ਲੜੀਵਾਰ ਗੱਲਬਾਤ ਦਾ ਕੋਈ ਠੋਸ ਨਤੀਜਾ ਨਾ ਨਿਕਲਣ ਕਾਰਨ ਪੰਜਾਬ ਦੇ ਲਗਭਗ 2500 ਪੀਸੀਐਮਐਸ ਡਾਕਟਰ 20 ਜਨਵਰੀ ਤੋਂ ਮੁੜ ਅੰਦੋਲਨ ਸ਼ੁਰੂ ਕਰਨ ਲਈ ਤਿਆਰ ਹਨ।
ਦੱਸ ਦਈਏ ਕਿ ਮੁੱਖ ਤੌਰ 'ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ, ਰੁਕੇ ਹੋਏ ਕਰੀਅਰ ਦੀ ਤਰੱਕੀ ਅਤੇ ਡਾਕਟਰਾਂ ਦੀ ਸਮੁੱਚੀ ਘਾਟ ਕਾਰਨ ਵਧੇ ਹੋਏ ਕੰਮ ਦੇ ਬੋਝ ਕਾਰਨ ਪੈਦਾ ਹੋਏ ਡਾਕਟਰਾਂ ਦੀ ਨੌਕਰੀਆਂ ਛੱਡਣ ਦੀ ਵਧੀ ਹੋਈ ਦਰ, ਨੌਕਰੀ ਜੁਆਇੰਨ ਹੀ ਨਾ ਕਰਨ ਦੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜੋ ਪ੍ਰਸਤਾਵ ਵਿੱਤ ਵਿਭਾਗ ਨਾਲ ਸਾਂਝੇ ਕੀਤੇ ਗਏ ਸਨ, ਉਹਨਾਂ ਨੂੰ ਹਾਲਾਂਕਿ, ਡਾਕਟਰ ਐਸੋਸੀਏਸ਼ਨ ਵੱਲੋਂ ਦਰੁਸਤ ਦੱਸਦੇ ਹੋਏ ਸਮਰਥਨ ਦਿੱਤਾ ਗਿਆ ਤੇ ਉਨ੍ਹਾਂ ਉਤੇ ਰਾਜ਼ੀ ਹੋਣ ਦੀ ਗੱਲ ਦੇ ਬਾਵਜੂਦ, ਅੱਜ ਤੱਕ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੀ.ਸੀ.ਐਮ.ਐਸ.ਏ ਸਿਹਤ ਵਿਭਾਗ ਦੇ 304 ਮੈਡੀਕਲ ਅਫਸਰਾਂ ਦੀ ਭਰਤੀ ਕਰਨ ਅਤੇ ਕੈਡਰ ਦੇ ਮੈਡੀਕਲ ਅਫਸਰਾਂ ਲਈ ਨਵੀਂ ਉੱਚ ਸਿੱਖਿਆ ਨੀਤੀ ਬਣਾਉਣ ਦੇ ਯਤਨਾਂ ਦਾ ਸਹਿਯੋਗ ਕੀਤਾ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਹਤ ਵਿਭਾਗ ਦੁਆਰਾ ਤਿਆਰ ਕੀਤੇ ਗਏ ਪ੍ਰਸਤਾਵਾਂ ਅਨੁਸਾਰ ਸੁਰੱਖਿਆ ਅਤੇ ਡੀ. ਏ. ਸੀ. ਪੀ. ਦੀ ਮੁੜ ਬਹਾਲੀ ਦੇ ਮਸਲਿਆਂ ਦੇ ਹੱਲ ਲਈ ਬਣਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ।
ਦੱਸ ਦਈਏ ਕਿ ਪੀਸੀਐਮਐਸ ਕਾਡਰ ਨੇ ਪਿਛਲੇ ਸਾਲ ਸਤੰਬਰ ਵਿੱਚ ਪੀਸੀਐਮਐਸ ਡਾਕਟਰਾਂ ਦੀ ਰੈਗੂਲਰ ਭਰਤੀ, ਰੁਕੇ ਹੋਏ ਕੈਰੀਅਰ ਪ੍ਰੋਗ੍ਰੈਸਨ ਨੂੰ ਬਹਾਲ ਕਰਨ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੀ ਮੰਗ ਨੂੰ ਲੈ ਕੇ ਇੱਕ ਹਫ਼ਤਾ ਲੰਬੇ ਅੰਦੋਲਨ ਕੀਤਾ ਸੀ। ਜਿਸ ਵਿੱਚ ਲੋਕਾਂ ਨੇ ਵੀ ਓਹਨਾਂ ਦਾ ਸਾਥ ਦਿੱਤਾ ਸੀ, ਜਿਸ ਮਗਰੋਂ ਮੁੱਖ ਮੰਤਰੀ ਪੰਜਾਬ ਨੇ ਦਖਲ ਦੇ ਕੇ ਸਰਕਾਰ ਵੱਲੋਂ ਸਮਾਂਬੱਧ ਲਿਖਤੀ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਪਰ ਹੁਣ ਤੱਕ ਇਸ ਸਬੰਧ ਵਿੱਚ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕਿੱਤੀ ਗਈ ਹੈ।
ਖੈਰ ਪੀ ਸੀ ਐਮ ਐਸ ਐਸੋਸੀਏਸ਼ਨ ਆਪਣੀ ਅਗਲੀ ਨੀਤੀ ਦੀ ਜਾਣਕਾਰੀ 19 ਜਨਵਰੀ ਨੂੰ ਪ੍ਰੈਸ ਕਾਨਫਰੰਸ ਕਰ ਦੇਵੇਗੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਹਫਤੇ ਵਿੱਚ ਸਮਾਂ ਰਹਿੰਦੇ ਹੀ ਸਰਕਾਰੀ ਸਿਹਤ ਪ੍ਰਣਾਲੀ ਦੇ ਸੁਧਾਰ ਵੱਲ ਆਪਣੀ ਵਚਨਬੱਧਤਾ ਮੁਤਾਬਕ ਸੁਰੱਖਿਆ ਤੇ ਤਰੱਕੀਆਂ ਸਬੰਧੀ ਨੋਟੀਫਿਕੇਸ਼ਨਾਂ ਜਾਰੀ ਕਰ ਆਪਣੇ ਕੀਤੇ ਗਏ ਵਾਅਦੇ ਪੁਗਾਵੇ ਤਾਂ ਜੋ ਹਸਪਤਾਲਾਂ ਦਾ ਕੰਮ ਠੱਪ ਹੋਣ ਦੀ ਨੌਬਤ ਹੀ ਨਾ ਆਵੇ।
ਇਹ ਵੀ ਪੜ੍ਹੋ : Qaumi Insaaf Morcha Update News : ਕੌਮੀ ਇਨਸਾਫ ਮੋਰਚਾ 'ਕਾਲੇ ਦਿਨ' ਵਜੋਂ ਮਨਾਵੇਗਾ ਗਣਤੰਤਰ ਦਿਵਸ, ਕਿਸਾਨ ਵੀ ਦੇਣਗੇ ਸਾਥ
- PTC NEWS