Thu, Sep 12, 2024
Whatsapp

Chandigarh PGI ’ਚ ਡਾਕਟਰਾਂ ਦੀ ਹੜਤਾਲ ਹੋਈ ਖ਼ਤਮ , ਭਲਕੇ ਤੋਂ ਆਮ ਦਿਨਾਂ ਵਾਂਗ ਚੱਲੇਗੀ OPD

ਡਾਕਟਰਾਂ ਦੀ ਹੜਤਾਲ ਖਤਮ ਹੋਣ ਮਗਰੋਂ ਪੀਜੀਆਈ ਨੇ ਸਾਰੀਆਂ ਸੁਵਿਧਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ।

Reported by:  PTC News Desk  Edited by:  Aarti -- August 22nd 2024 07:14 PM -- Updated: August 22nd 2024 07:51 PM
Chandigarh PGI ’ਚ ਡਾਕਟਰਾਂ ਦੀ ਹੜਤਾਲ ਹੋਈ ਖ਼ਤਮ , ਭਲਕੇ ਤੋਂ ਆਮ ਦਿਨਾਂ ਵਾਂਗ ਚੱਲੇਗੀ OPD

Chandigarh PGI ’ਚ ਡਾਕਟਰਾਂ ਦੀ ਹੜਤਾਲ ਹੋਈ ਖ਼ਤਮ , ਭਲਕੇ ਤੋਂ ਆਮ ਦਿਨਾਂ ਵਾਂਗ ਚੱਲੇਗੀ OPD

Chandigarh PGI Doctor Strike : ਚੰਡੀਗੜ੍ਹ ਪੀਜੀਆਈ ’ਚ ਡਾਕਟਰਾਂ ਨੇ ਹੜਤਾਲ ਨੂੰ ਖਤਮ ਕਰ ਦਿੱਤਾ ਹੈ। ਜਿਸ ਤੋਂ ਬਾਅਦ ਭਲਕੇ ਤੋਂ ਓਪੀਡੀ ਆਮ ਦਿਨਾਂ ਵਾਂਗ ਚੱਲੇਗੀ। ਡਾਕਟਰਾਂ ਦੀ ਹੜਤਾਲ ਖਤਮ ਹੋਣ ਮਗਰੋਂ ਪੀਜੀਆਈ ਨੇ ਸਾਰੀਆਂ ਸੁਵਿਧਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। 

ਹਾਲਾਂਕਿ ਡਾਕਟਰਾਂ ਦੀ ਹੜਤਾਲ ਜਾਰੀ ਰਹੇਗੀ। ਜੀ ਹਾਂ ਡਾਕਟਰ ਹੁਣ ਬੇਸ਼ੱਕ ਆਪਣੀ ਹੜਤਾਲ ਖਤਮ ਕਰਨ ਮਗਰੋਂ ਕੰਮ ’ਤੇ ਵਾਪਸ ਆ ਜਾਣਗੇ ਪਰ ਉਹ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ। ਡਿਊਟੀ ਸਮੇਂ ਡਾਕਟਰ ਕਾਲੀਆਂ ਪੱਟੀਆਂ ਲਗਾਉਣਗੇ। 


ਉੱਥੇ ਹੀ ਦੂਜੇ ਪਾਸੇ ਏਮਜ਼ ਦੇ ਡਾਕਟਰਾਂ ਨੇ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ 11 ਦਿਨਾਂ ਤੋਂ ਚੱਲੀ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ਆਰਐਮਐਲ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਨੇ ਵੀ ਹੜਤਾਲ ਖ਼ਤਮ ਕਰ ਦਿੱਤੀ ਹੈ। ਏਮਜ਼ ਅਤੇ ਆਰਐਮਐਲ ਹਸਪਤਾਲ ਤੋਂ ਬਾਅਦ ਹੁਣ ਇੰਦਰਾ ਗਾਂਧੀ ਹਸਪਤਾਲ ਦੇ ਡਾਕਟਰਾਂ ਨੇ ਵੀ ਹੜਤਾਲ ਵਾਪਸ ਲੈ ਲਈ ਹੈ। 

ਕਾਬਿਲੇਗੌਰ ਹੈ ਕਿ ਕੋਲਕਾਤਾ ਦੇ ਆਰ.ਜੀ. ਏਮਜ਼, ਦਿੱਲੀ ਦੇ ਰੈਜ਼ੀਡੈਂਟ ਡਾਕਟਰ, ਜੋ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਵਿਰੋਧ ਵਿੱਚ 11 ਦਿਨਾਂ ਤੋਂ ਹੜਤਾਲ 'ਤੇ ਹਨ, ਨੇ ਕੰਮ 'ਤੇ ਵਾਪਸ ਆਉਣ ਦਾ ਐਲਾਨ ਕੀਤਾ ਹੈ।

ਦੱਸਣਯੋਗ ਹੈ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਦੇ ਕਾਨਫਰੰਸ ਰੂਮ ਵਿੱਚ 9 ਅਗਸਤ ਨੂੰ ਇੱਕ ਮਹਿਲਾ ਸਿਖਿਆਰਥੀ ਡਾਕਟਰ ਦੀ ਲਾਸ਼ ਮਿਲੀ ਸੀ। ਉਸ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ। ਇਸ ਮਾਮਲੇ ਵਿੱਚ ਹਸਪਤਾਲ ਵਿੱਚ ਕੰਮ ਕਰ ਰਹੇ ਇੱਕ ਸਿਵਿਕ ਵਲੰਟੀਅਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : School Van Accident : ਲੇਹ 'ਚ 200 ਮੀਟਰ ਖੱਡ 'ਚ ਸਵਾਰੀਆਂ ਨਾਲ ਭਰੀ ਸਕੂਲ ਬੱਸ, 6 ਲੋਕਾਂ ਦੀ ਮੌਤ

- PTC NEWS

Top News view more...

Latest News view more...

PTC NETWORK